ਮਲੋਟ (ਸ਼ਾਮ ਜੁਨੇਜਾ) : ਜ਼ਿਲ੍ਹਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਸ ਨੇ ਇਕ ਕਾਰੋਬਾਰੀ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਹੇਠ ਧਮਕੀ ਭਰੀ ਚਿੱਠੀ ਲਿਖ ਕੇ ਡੇਢ ਕਰੋੜ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਕੇ ਦੋ ਨੂੰ ਕਾਬੂ ਕਰ ਲਿਆ ਜਦ ਕਿ ਮੁੱਖ ਸਾਜ਼ਿਸ਼ਘਾੜੇ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਬਠਿੰਡਾ ’ਚ ਵਾਪਰਿਆ ਵੱਡਾ ਹਾਦਸਾ, ਤਿੰਨ ਭਰਾਵਾਂ ਦੀ ਮੌਤ, ਤਸਵੀਰਾਂ ’ਚ ਦੇਖੋ ਦਿਲ ਕੰਬਾਉਣ ਵਾਲਾ ਮੰਜ਼ਰ
ਕੀ ਹੈ ਮਾਮਲਾ
24ਮਈ ਨੂੰ ਸ਼ਹਿਰ ਦੇ ਇਕ ਕਾਰੋਬਾਰੀ ਦੇ ਘਰ ਇਕ ਪੱਤਰ ਸੁੱਟ ਕੇ ਇਕ ਵਿਅਕਤੀ ਨੇ ਖੁਦ ਨੂੰ ਰਾਜਨ ਬਿਸ਼ਨੋਈ ਦੱਸਿਆ ਅਤੇ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਦੱਸ ਕੇ ਡੇਢ ਕਰੋੜ ਦੀ ਫਿਰੌਤੀ ਮੰਗੀ। ਪੈਸੇ ਨਾ ਮਿਲਣ ਦੀ ਸੂਰਤ ਵਿਚ ਉਕਤ ਚਿੱਠੀ ਵਿਚ ਕਾਰੋਬਾਰੀ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ। ਚਿੱਠੀ ਵਿਚ ਕਾਰ ਰਾਹੀਂ ਭੇਜਣ ਭੇਜਣ ਵਾਲੀ ਥਾਂ ਦਾ ਪਤਾ ਲਿਖਿਆ ਗਿਆ ਸੀ। ਇਸ ਮਾਮਲੇ ’ਤੇ ਪੁਲਸ ਨੇ ਸਿਟੀ ਮਲੋਟ ਵਿਚ ਮੁਕਦਮਾਂ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਸ਼ਰਮਨਾਕ ਘਟਨਾ, ਧੀਆਂ ਵਰਗੀ ਨੂੰਹ ਨਾਲ ਸਹੁਰੇ ਨੇ ਟੱਪੀਆਂ ਹੱਦਾਂ
ਪੁਲਸ ਵੱਲੋਂ ਲਾਏ ਟਰੈਪ ਵਿਚ ਕਾਬੂ ਆਏ ਦੋਸ਼ੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਡੀ.ਸੂਡਰਵਿਲੀ ਦੇ ਨਿਰਦੇਸ਼ਾਂ ’ਤੇ ਸੀ. ਆਈ. ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਇੰਸਪੈਕਟਰ ਸੁਖਜੀਤ ਸਿੰਘ, ਏ. ਐੱਸ. ਆਈ. ਗੁਰਮੀਤ ਸਿੰਘ, ਏ. ਐੱਸ. ਆਈ. ਸੁਖਜੀਤ ਸਿੰਘ, ਏ. ਐੱਸ. ਆਈ ਤਰਸੇਮ ਸਿੰਘ , ਏ. ਐੱਸ. ਆਈ. ਜਸਵੀਰ ਸਿੰਘ ਸਮੇਤ ਟੀਮ ਵੱਲੋਂ ਕੱਲ ਦੋਸ਼ੀਆਂ ਵੱਲੋਂ ਦੱਸੀ ਥਾਂ ’ਤੇ ਟਰੈਪ ਲਾ ਕੇ ਇਸ ਮਾਮਲੇ ਵਿਚ ਮੋਟਰਸਾਈਕਲ ’ਤੇ ਫਿਰੌਤੀ ਦੀ ਰਕਮ ਲੈਣ ਆਏ ਅਮਨਦੀਪ ਉਰਫ ਸੀਪਾ ਪੁੱਤਰ ਗੁਰਮੇਲ ਸਿੰਘ ਮਿਸਤਰੀ ਉਮਰ 20 ਸਾਲ ਅਤੇ ਰਮਨ ਬਾਵਾ ਪੁੱਤਰ ਜੱਜ ਬਾਵਾ ਉਮਰ 21 ਸਾਲ ਦੋਵੇਂ ਵਾਸੀ ਗਲੀ ਨੰਬਰ 3 ਸੱਚਾ ਸੌਦਾ ਰੋਡ ਮਲੋਟ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨੀ ਧੀ ਨੇ ਕਮਾਇਆ ਕਹਿਰ, ਆਸ਼ਕ ਨਾਲ ਮਿਲ ਕੇ ਕਤਲ ਕੀਤਾ ਪਿਓ
ਮੁੱਢਲੀ ਪੁੱਛਗਿੱਛ ਵਿਚ ਉਕਤ ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਮੁੱਖ ਸਾਜ਼ਿਸ਼ਘਾੜਾ ਉਨ੍ਹਾਂ ਦੇ ਮੁਹੱਲੇ ਵਿਚ ਡੇਅਰੀ ਦਾ ਕੰਮ ਕਰਦਾ ਗਗਨਦੀਪ ਮਲੂਜਾ ਪੁੱਤਰ ਵਰਿੰਦਰ ਮਲੂਜਾ ਵਾਸੀ ਜੰਡਵਾਲਾ ਚੜਤ ਸਿੰਘ ਹੈ ਜਿਸ ਨੇ ਇਹ ਯੋਜਨਾ ਬਣਾਈ ਸੀ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਪੁਲਸ ਨੂੰ ਕੁਝ ਹੋਰ ਵਿਅਕਤੀਆਂ ਉਪਰ ਵੀ ਸ਼ੱਕ ਹੈ ਜਿਨ੍ਹਾਂ ਬਾਰੇ ਗਗਨ ਮਲੂਜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਖ਼ੁਲਾਸਾ ਹੋ ਸਕੇਗਾ। ਪੁਲਸ ਨੇ ਅੱਜ ਮੁਲਜ਼ਮਾਂ ਨੂੰ ਮਾਨਯੋਗ ਜੱਜ ਸ਼ਿਵਾਨੀ ਸਾਂਗਰ ਦੀ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਦੋਸ਼ੀਆਂ ਦਾ 4 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ।
ਇਹ ਵੀ ਪੜ੍ਹੋ : ਤਿੰਨ ਮੈਂਬਰੀ ਕਮੇਟੀ ਨਾਲ ਗੱਲਬਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬਠਿੰਡਾ ’ਚ ਲੁਟੇਰਿਆਂ ਦਾ ਕਾਰਨਾਮਾ, ਅੱਖਾਂ ’ਚ ਮਿਰਚਾਂ ਪਾ ਕੇ ਜਿਊਲਰੀ ਦੀ ਦੁਕਾਨ ਤੋਂ ਲੁੱਟਿਆ ਸੋਨਾ
NEXT STORY