ਜਗਰਾਓਂ (ਮਾਲਵਾ) : ਜਗਰਾਓਂ ਇਲਾਕੇ ਵਿਚ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਕਈ ਲੋਕਾਂ ਨੂੰ ਲੱਖਾਂ ਰੁਪਏ ਦੀਆਂ ਫਿਰੌਤੀ ਦੀਆਂ ਕਾਲਾਂ ਆਉਣ ’ਤੇ ਪੁਲਸ ਨੇ ਜਦੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਇਨ੍ਹਾਂ ਫਿਰੌਤੀ ਦੀਆਂ ਕਾਲਾਂ ਦੇ ਤਾਰ ਅੰਮ੍ਰਿਤਸਰ ਜੇਲ ’ਚ ਬੰਦ ਗੈਂਗਸਟਰ ਸਰਬਜੀਤ ਸਿੰਘ ਨਾਲ ਜੁੜੇ। ਇਸ ਦੇ ਚਲਦੇ ਸ਼ੁੱਕਰਵਾਰ ਨੂੰ ਜਗਰਾਓਂ ਪੁਲਸ ਇਸ ਗੈਂਗਸਟਰ ਨੂੰ ਅੰਮ੍ਰਿਤਸਰ ਜੇਲ ਤੋਂ ਜਗਰਾਓਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ। ਜਿਸ ਦੇ ਚੱਲਦਿਆਂ ਪੁਲਸ ਨੇ ਇਸ ਗੈਂਗਸਟਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਚਾਰ ਦਿਨ ਦਾ ਰਿਮਾਂਡ ਲਿਆ ਤੇ ਰਿਮਾਂਡ ਦੌਰਾਨ ਪੁਛਗਿੱਛ ਵਿਚ ਕੀ-ਕੀ ਸਾਹਮਣੇ ਆਉਂਦਾ ਹੈ, ਇਹ ਆਉਣ ਵਾਲੇ ਦਿਨਾਂ ਵਿਚ ਪਤਾ ਲੱਗ ਜਾਵੇਗਾ।
ਇਹ ਵੀ ਪੜ੍ਹੋ : 11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
ਇਸ ਸਬੰਧੀ ਐੱਸ. ਐੱਚ. ਓ. ਸਿਟੀ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰਾਪਰਟੀ ਨਾਲ ਸਬੰਧਤ ਗੁਰਕ੍ਰਿਪਾਲ ਸਿੰਘ ਢਿੱਲੋਂ ਸਮੇਤ ਜਗਰਾਓਂ ਇਲਾਕੇ ਵਿਚ ਕਈ ਲੋਕਾਂ ਨੂੰ ਫਿਰੋਤੀ ਦੀਆਂ ਕਾਲਾਂ ਆਈਆਂ ਸਨ, ਜਿਸ ਦੇ ਚੱਲਦੇ ਇਸ ਗੈਂਗਸਟਰ ਨੂੰ ਪੁੱਛਗਿੱਛ ਲਈ ਅੰਮ੍ਰਿਤਸਰ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਜਗਰਾਓਂ ਲਿਆਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਿਮਾਂਡ ਦੌਰਾਨ ਇਸ ਗੈਂਗਸਟਰ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਹੋਟਲ ’ਚ ਮ੍ਰਿਤਕ ਮਿਲੇ ਕੁੜੀ-ਮੁੰਡਾ, ਸੀ. ਸੀ. ਟੀ. ਵੀ. ਵੀਡੀਓ ਵੀ ਆਈ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੈਨੇਡਾ ਸਰਕਾਰ ਨੇ ਵਰਕ ਪਰਮਿਟ ਦਾ ਕੀਤਾ ਐਲਾਨ, ਭਾਰਤੀਆਂ ਲਈ ਸੁਨਹਿਰੀ ਮੌਕਾ
NEXT STORY