ਲੁਧਿਆਣਾ (ਭਾਖੜੀ)– ਬੀਤੇ ਦਿਨ ਗੈਂਸਗਟਰ ਅਤੇ ਨਸ਼ਾ ਸਮੱਗਲਰ ਵਿਜੇ ਮਸੀਹ ਨੇ ਉਸ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਪਾਰਟੀ ’ਤੇ ਹਮਲਾ ਕਰ ਕੇ ਥਾਣੇਦਾਰ ਸਮੇਤ 3 ਪੁਲਸ ਕਰਮਚਾਰੀਆਂ ਨੂੰ ਜ਼ਖਮੀ ਕਰ ਦਿੱਤਾ ਸੀ, ਜਦਕਿ ਛੱਤ ਤੋਂ ਫਰਾਰ ਹੁੰਦੇ ਸਮੇਂ ਵਿਜੇ ਮਸੀਹ ਖੁਦ ਜ਼ਮੀਨ ’ਤੇ ਡਿੱਗ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਸਾਰਿਆਂ ਦਾ ਇਲਾਜ ਸਥਾਨਕ ਹਸਪਤਾਲ ’ਚ ਚੱਲ ਰਿਹਾ ਹੈ। ਤੇਜ਼ਧਾਰ ਹਥਿਆਰ ਅਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨ ਵਾਲੇ ਵਿਜੇ ਦੇ 11 ਸਾਥੀਆਂ ਨੂੰ ਅਦਾਲਤ ਨੇ ਜੇਲ ਭੇਜ ਦਿੱਤਾ। ਨਸ਼ਾ ਅਤੇ ਹਥਿਅਰਾਂ ਦਾ ਸਮੱਗਲਰ ਵਿਜੇ ਮਸੀਹ, ਜਿਸ ’ਤੇ ਪਹਿਲਾਂ ਤੋਂ ਹੀ ਇਰਾਦਾ ਕਤਲ ਅਤੇ ਹਥਿਆਰਾਂ ਅਤੇ ਨਸ਼ਿਆਂ ਦੀ ਸਮੱਗਲਿੰਗ ਵਰਗੇ ਮਾਮਲੇ ਦਰਜ ਹਨ, ਆਏ ਦਿਨ ਪੁਲਸ ਨੂੰ ਚੁਣੌਤੀ ਦੇ ਰਿਹਾ ਸੀ।
ਬੀਤੇ ਦਿਨ ਜਦ ਰਾਤ ਨੂੰ ਪੁਲਸ ਨੂੰ ਉਸ ਨੂੰ ਫੜਨ ਗਈ ਤਾਂ ਵਿਜੇ ਨੇ ਆਪਣੇ ਸਾਥੀਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਪੁਲਸ ਪਾਰਟੀ ’ਤੇ ਹਮਲਾ ਕਰ ਕੇ 4 ਮੁਲਾਜ਼ਮਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋਣ ਦੇ ਚੱਕਰ ’ਚ ਛੱਤ ਤੋਂ ਡਿੱਗ ਕੇ ਖੁਦ ਵੀ ਜ਼ਖਮੀ ਹੋ ਗਿਆ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਪੁਲਸ ਨੂੰ ਚੁਣੌਤੀ ਦੇਣ ਵਾਲਾ ਹੁਣ ਹਸਪਤਾਲ ’ਚ ਪਿਆ ਦੱਸ ਰਿਹੈ ਆਪਣੀ ਦਾਸਤਾਨ
ਪੁਲਸ ਨੂੰ ਆਏ ਦਿਨ ਚੁਣੌਤੀ ਦੇਣ ਵਾਲੇ ਗੈਂਗਸਟਰ ਵਿਜੇ ਮਸੀਹ ਦੀ ਹੁਣ ਪੂਰੀ ਤਰ੍ਹਾਂ ਹੈਂਕੜ ਨਿਕਲ ਗਈ ਹੈ, ਉਹ ਹਸਪਤਾਲ ਦੇ ਬੈੱਡ ’ਤੇ ਪਿਆ ਪੱਤਰਕਾਰਾਂ ਨੂੰ ਆਪਣੀ ਦਾਸਤਾਨ ਸੁਣਾ ਰਿਹਾ ਹੈ। ਬੀਤੇ ਦਿਨੀਂ ਐੱਸ. ਐੱਸ. ਪੀ. ਜਲੰਧਰ ਹਰਕਮਲਪ੍ਰੀਤ ਸਿੰਘ ਖੱਖ ਨੇ ਪੱਤਰਕਾਰ ਸੰਮੇਲਨ ’ਚ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਪੁਲਸ ਨੂੰ ਚੁਣੌਤੀ ਦੇਣ ਵਾਲਿਆਂ ਦਾ ਇਸ ਤਰ੍ਹਾਂ ਹੀ ਹਰਸ਼ ਹੋਵੇਗਾ। ਉਨ੍ਹਾਂ ਨੇ ਫਿਲੌਰ ਪੁਲਸ ਦੀ ਸ਼ਲਾਘਾ ਕਰਦਿਅਾਂ ਕਿਹਾ ਕਿ ਮੁਲਾਜ਼ਮ ਜ਼ਖਮੀ ਹੋਣ ਦੇ ਬਾਵਜੂਦ ਵੀ ਉਹ ਬਹਾਦਰੀ ਨਾਲ ਡਟੇ ਰਹੇ ਅਤੇ ਗੈਂਗਸਟਰ ਨੂੰ ਭੱਜਣ ਨਹੀਂ ਦਿੱਤਾ।
ਪਹਿਲਾਂ ਵੀ ਪੁਲਸ ਪਾਰਟੀ ’ਤੇ ਕਰ ਚੁੱਕਾ ਹਮਲੇ
ਗੈਂਗਸਟਰ ਵਿਜੇ ਮਸੀਹ ਜਿਸ ਨੇ ਗ੍ਰਿਫਤਾਰ ਕਰਨ ਆਈ ਪੁਲਸ ਪਾਰਟੀ ’ਤੇ ਆਪਣੇ ਸਾਥੀਆਂ ਅਤੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਜਾਨਲੇਵਾ ਹਮਲਾ ਬੋਲ ਕੇ 4 ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਪਹਿਲਾਂ ਵੀ 3 ਵਾਰ ਉਹ ਪੁਲਸ ਪਾਰਟੀ ’ਤੇ ਇਸ ਤਰ੍ਹਾਂ ਹਮਲਾ ਬੋਲ ਕੇ ਬਚ ਨਿਕਲਣ ’ਚ ਕਾਮਯਾਬ ਹੋ ਚੁੱਕੇ ਹਨ। ਵਿਜੇ ਮਸੀਹ ਦੇ ਪਿਤਾ ਜੋਜੀ ਮਸੀਹ ਨੂੰ ਜਦ ਉਸ ਸਮੇਂ ਦੇ ਲੁਧਿਆਣਾ ਸੀ. ਆਈ. ਏ. ਸਟਾਫ ’ਚ ਤਾਇਨਾਤ ਇੰਸ. ਗੁਰਮੀਤ ਸਿੰਘ ਪਿੰਕੀ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕਰਨ ਉਸ ਦੇ ਘਰ ਦੇ ਬਾਹਰ ਪੁੱਜੇ ਤਾਂ ਜੋਜੀ ਮਸੀਹ ਨੇ ਪੁਲਸ ਪਾਰਟੀ ’ਤੇ ਜਾਨਲੇਵਾ ਹਮਲਾ ਬੋਲ ਕੇ ਉਨ੍ਹਾਂ ਨਾਲ ਆਏ ਹੌਲਦਾਰ ਪਵਨ ਕੁਮਾਰ ਨੂੰ ਜ਼ਖਮੀ ਕਰ ਦਿੱਤਾ ਸੀ। ਪੁਲਸ ਨੂੰ ਉਥੋਂ ਸੁਰੱਖਿਅਤ ਬਚ ਨਿਕਲਣ ਲਈ ਗੋਲ਼ੀਆਂ ਚਲਾਉਣੀਆਂ ਪਈਆਂ ਸਨ। ਦੂਜੀ ਵਾਰ ਹੁਣ ਫਿਲੌਰ ਪੁਲਸ ਵਿਜੇ ਮਸੀਹ ਨੂੰ ਫੜਨ ਪੁੱਜੀ ਤਦ ਵੀ ਉਸ ਨੇ ਪੁਲਸ ਪਾਰਟੀ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਬੋਲ ਦਿੱਤਾ ਅਤੇ ਉਨ੍ਹਾਂ ਦੀਆਂ ਔਰਤਾਂ ਨੇ ਸਬ-ਇੰਸਪੈਕਟਰ ਨੂੰ ਕਮਰੇ ’ਚ ਬੰਦ ਕਰ ਕੇ ਅੱਧੇ ਘੰਟੇ ਤੱਕ ਬੰਦੀ ਬਣਾਈ ਰੱਖਿਆ, ਜਿਸ ਨੂੰ ਪੁਲਸ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਛੁਡਾਇਆ ਸੀ।
20 ਤੋਂ ਜ਼ਿਆਦਾ ਹਨ ਮਾਮਲੇ ਦਰਜ
ਗੈਂਗਸਟਰ ਵਿਜੇ ਮਸੀਹ ’ਤੇ ਇਰਾਦਾ ਕਤਲ, ਨਸ਼ਾ ਸਮੱਗਲਿੰਗ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ 20 ਤੋਂ ਜ਼ਿਆਦਾ ਮਾਮਲੇ ਦਰਜ ਹਨ। ਇਸ ਸਬੰਧ ਡੀ. ਐੱਸ. ਪੀ. ਸਰਵਨ ਸਿੰਘ ਬਲ, ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਵਿਜੇ ਮਸੀਹ ’ਤੇ ਸਾਲ 2012 ’ਚ ਇਰਾਦਾ ਕਤਲ ਦਾ ਮਾਮਲਾ ਫਿਲੌਰ ਪੁਲਸ ਥਾਣੇ ’ਚ ਦਰਜ ਹੋਇਆ। ਉਸ ਤੋਂ ਬਾਅਦ ਮਾਮਲਾ ਫਿਲੌਰ ਪੁਲਸ ’ਚ ਥਾਣੇ ਵਿਚ ਦਰਜ ਹੋਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਪੈਟਰੋਲ ਨੂੰ ਲੈ ਕੇ ਦਿੱਤੀ ਗਈ ਚੇਤਾਵਨੀ
ਸਾਲ 2004 ’ਚ 457, 380 ਦਾ ਮਾਮਲਾ ਫਿਲੌਰ ’ਚ ਉਸੇ ਸਾਲ 2004 ਵਿਚ ਦਰਜ ਹੋਇਆ। ਸਾਲ 2008 ਵਿਚ ਫਿਲੌਰ ’ਚ ਜਬਰਨ ਕਿਸੇ ਦੇ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨ ਦਾ ਮਾਮਲਾ ਫਿਲੌਰ ਵਿਚ, ਉਸੇ ਸਾਲ 2008 ’ਚ ਕੁੱਟਮਾਰ ਦਾ ਮਾਮਲਾ ਫ਼ਿਲੌਰ ਵਿਚ। ਸਾਲ 2006 ’ਚ ਇਸ ਦੇ ਖਿਲਾਫ ਥਾਣਾ ਸਿਟੀ ਖੰਨਾ ’ਚ ਕੁੱਟਮਾਰ ਅਤੇ ਧਮਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਦਕਿ ਸਾਲ 2009 ’ਚ ਉਸ ਖਿਲਾਫ ਸਮਰਾਲਾ ’ਚ ਨਸ਼ਾ ਸਮੱਗਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਸਾਲ 2014 ਅਤੇ 2015 ’ਚ ਨਾਜਾਇਜ਼ ਸ਼ਰਾਬ ਦੇ 3 ਮੁਕੱਦਮੇ ਦਰਜ ਸਨ, ਜਦੋਂ ਕਿ ਸਾਲ 2019 ਅਤੇ 2020 ’ਚ, ਫਿਲੌਰ ਪੁਲਸ ਨੇ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਸੀ। 2021 ’ਚ ਫਿਲੌਰ ਪੁਲਸ ਨੇ ਉਸ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ।
4 ਮਹੀਨਿਆਂ ਬਾਅਦ, ਉਸੇ ਸਾਲ 2021 ’ਚ, ਜਦੋਂ ਉਹ ਜ਼ਮਾਨਤ ’ਤੇ ਬਾਹਰ ਆਇਆ ਤਾਂ ਉਸ ਨੇ ਦੁਬਾਰਾ ਉਸ ਵਿਅਕਤੀ ਦੇ ਘਰ ਦਾਖਲ ਹੋ ਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਸਾਲ 2021 ’ਚ ਜਦੋਂ ਉਹ 4 ਮਹੀਨੇ ਬਾਅਦ ਮੁੜ ਜੇਲ ਤੋਂ ਬਾਹਰ ਆਇਆ ਤਾਂ ਸਾਲ 2022 ’ਚ ਫਿਲੌਰ ਪੁਲਸ ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਫੜ ਕੇ ਉਸ ਖਿਲਾਫ ਲੁੱਟ-ਖੋਹ ਦਾ ਮਾਮਲਾ ਦਰਜ ਕੀਤਾ ਸੀ।
2022 ਰਿਵਾਲਵਰ ਦੇ ਜ਼ੋਰ ’ਤੇ ਉਸ ’ਤੇ ਕੁੱਟਮਾਰ ਅਤੇ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ। ਉਸ ਖਿਲਾਫ ਸਾਲ 2023 ’ਚ ਫਿਲੌਰ ਥਾਣੇ ’ਚ ਨਸ਼ਾ ਸਮੱਗਲਿੰਗ ਦਾ ਕੇਸ ਦਰਜ ਹੋਇਆ ਸੀ। ਸਾਲ 2020 'ਚ ਹੁਸ਼ਿਆਰਪੁਰ ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕੀਤਾ ਸੀ, ਜਦਕਿ ਹੁਣ ਗ੍ਰਿਫਤਾਰ ਕਰਨ ਗਈ ਪੁਲਸ ਪਾਰਟੀ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਡੀ. ਐੱਸ. ਪੀ. ਨੇ ਸਪੱਸ਼ਟ ਚਿਤਾਵਨੀ ਦਿੱਤੀ ਕਿ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਜੇ ਮਸੀਹ ਖਿਲਾਫ ਕੇਸਾਂ ਦੀ ਸੂਚੀ ਬਹੁਤ ਵੱਡੀ ਹੈ, ਉਨ੍ਹਾਂ ਕਿਹਾ ਕਿ ਪੁਲਸ ਨੇ ਉਸ ਵੱਲੋਂ ਨਾਜਾਇਜ਼ ਗਤੀਵਿਧੀਆਂ ਰਾਹੀਂ ਹਾਸਲ ਕੀਤੀ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਵੀ ਜ਼ਬਤ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਗਰ ਨਿਗਮ ਚੋਣਾਂ ਲਈ ਸੀਟਾਂ 95, ਦਾਅਵੇਦਾਰ 300 ਤੋਂ ਵੀ ਵੱਧ; ਖੜ੍ਹੀ ਹੋਈ ਨਵੀਂ ਸਿਰਦਰਦੀ
NEXT STORY