ਤਰਨਤਾਰਨ/ਗੋਇੰਦਵਾਲ ਸਾਹਿਬ (ਰਮਨ) : ਬੀਤੇ ਦਿਨੀਂ ਗੈਂਗਵਾਰ ਵਿਚ ਦੋ ਗੈਂਗਸਟਰਾਂ ਦੇ ਕਤਲ ਤੋਂ ਬਾਅਦ ਚਰਚਾ ਵਿਚ ਆਈ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਵਿਵਾਦਾਂ ਵਿਚ ਹੈ। ਨਵੀਂ ਤਕਨੀਕ ਰਾਹੀਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਦਿਨ ਮੋਬਾਇਲ ਫੋਨ, ਨਸ਼ੀਲੇ ਪਦਾਰਥ ਅਤੇ ਹੋਰ ਸਮੱਗਰੀ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਅਚਾਨਕ ਲਈ ਗਈ ਤਲਾਸ਼ੀ ਦੌਰਾਨ 22 ਮੋਬਾਇਲ, 12 ਚਾਰਜਰ, 4 ਡਾਟਾ ਕੇਬਲ, ਐਡਾਪਟਰ, 95 ਬੀੜੀਆਂ ਦੇ ਬੰਡਲ ਅਤੇ 7 ਸਿਮ ਬਰਾਮਦ ਕੀਤੇ ਗਏ। ਇਸ ਬਾਬਤ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 1 ਮੁਲਜ਼ਮ ਨੂੰ ਨਾਮਜ਼ਦ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਨੀ ਵੱਡੀ ਗਿਣਤੀ ਵਿਚ ਬਰਾਮਦ ਹੋਏ ਮੋਬਾਇਲ ਫੋਨਾਂ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ, ਉਥੇ ਹੀ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਸਖ਼ਤ ਸੁਰੱਖਿਆ ਦੇ ਬਾਵਜੂਦ ਵੀ ਇਤਰਾਜ਼ਯੋਗ ਸਮਾਨ ਜੇਲ੍ਹ ਵਿਚ ਆਖਿਰ ਪਹੁੰਚ ਕਿਵੇਂ ਜਾਂਦਾ ਹੈ।
ਇਹ ਵੀ ਪੜ੍ਹੋ : ਨੂੰਹ ਦੇ ਨਹੀਂ ਹੋ ਰਹੀ ਸੀ ਔਲਾਦ ਤਾਂ ਤਾਂਤਰਿਕ ਕੋਲ ਲੈ ਗਈ ਸੱਸ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜੇਲ੍ਹ ਦੇ ਵੱਖ-ਵੱਖ ਸਹਾਇਕ ਸੁਪਰਡੈਂਟਾ ਵੱਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੇਂਦਰੀ ਜੇਲ੍ਹ ਅੰਦਰ ਅਚਾਨਕ ਤਲਾਸ਼ੀ ਅਭਿਆਨ ਦੌਰਾਨ 22 ਟੱਚ ਅਤੇ ਕੀਪੈਡ ਮੋਬਾਇਲ, 12 ਚਾਰਜਰ, 4 ਡਾਟਾ ਕੇਬਲਾਂ, 95 ਬੀੜੀਆਂ ਦੇ ਬੰਡਲ, 1 ਐਡਾਪਟਰ ਅਤੇ 7 ਸਿਮ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਦੇ ਵੱਖ-ਵੱਖ ਸਹਾਇਕ ਸੁਪਰਡੈਂਟ ਦੇ ਬਿਆਨਾਂ ’ਤੇ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੰਦ ਹਵਾਲਾਤੀ ਸੁਖਵਿੰਦਰ ਸਿੰਘ ਪੁੱਤਰ ਲਹੌਰਾ ਸਿੰਘ ਵਾਸੀ ਗੰਡੀਵਿੰਡ ਜ਼ਿਲ੍ਹਾ ਤਰਨਤਾਰਨ ਅਤੇ 2 ਅਣਪਛਾਤਿਆਂ ਖ਼ਿਲਾਫ ਥਾਣਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸੰਤ ਸੀਚੇਵਾਲ ਨੇ ਫਿਲੀਪਾਈਨ ਦੀ ਜੇਲ੍ਹ ’ਚ ਬੰਦ ਪੰਜਾਬੀ ਦਾ ਮਾਮਲਾ ਭਾਰਤੀ ਦੂਤਘਰ ਕੋਲ ਉਠਾਇਆ
NEXT STORY