ਲੁਧਿਆਣਾ (ਰਾਜ/ਬੇਰੀ) : ਮਹਾਨਗਰ ਗੈਂਗਲੈਂਡ ਬਣਦਾ ਜਾ ਰਿਹਾ ਹੈ। ਪਹਿਲਾਂ ਬੈਂਜ਼ਾਮਿਨ ਰੋਡ ’ਤੇ ਗੈਂਗਵਾਰ ਦੇ ਚੱਲਦੇ ਨੌਜਵਾਨ ’ਤੇ ਫਾਇਰਿੰਗ ਹੋਈ। ਫਿਰ ਮੁਹੱਲੇ ਦੇ ਦੋ ਛੋਟੇ ਗਰੁੱਪਾਂ ’ਚ ਹੋਈ ਲੜਾਈ ਤੋਂ ਬਾਅਦ ਸਿਵਲ ਹਸਪਤਾਲ ’ਚ ਨੌਜਵਾਨ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਹੁਣ ਐਤਵਾਰ ਨੂੰ ਗਲਾਡਾ ਗਰਾਊਂਡ ’ਚ ਦੋ ਗਰੁੱਪਾਂ ’ਚ ਗੈਂਗਵਾਰ ਹੋ ਗਈ। ਦੋਵੇਂ ਧਿਰਾਂ ’ਚ ਆਹਮੋ-ਸਾਹਮਣੀ ਕ੍ਰਾਸ ਫਾਇਰਿੰਗ ਹੋਈ ਅਤੇ ਦੋਵਾਂ ਨੇ ਇਕ-ਦੂਜੇ ’ਤੇ ਇੱਟਾਂ-ਪੱਥਰ ਵੀ ਵਰ੍ਹਾਏ। ਗੋਲੀਆਂ ਦੀ ਆਵਾਜ਼ ਨਾਲ ਨੇੜੇ ਦੇ ਇਲਾਕਿਆਂ ’ਚ ਦਹਿਸ਼ਤ ਫੈਲ ਗਈ। ਲੋਕ ਖੁਦ ਨੂੰ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਕਦਮ, ਟ੍ਰੈਫਿਕ ਨਿਯਮ ਤੋੜਨ ’ਤੇ ਹੋਵੇਗੀ ਵੱਡੀ ਕਾਰਵਾਈ, ਦੁੱਗਣਾ ਕੀਤਾ ਜੁਰਮਾਨਾ
ਸੂਚਨਾ ਤੋਂ ਬਾਅਦ ਏ. ਸੀ. ਪੀ. ਗੁਰਦੇਵ ਸਿੰਘ ਅਤੇ ਥਾਣਾ ਡਵੀਜ਼ਨ ਨੰ. 7 ਦੇ ਐੱਸ. ਐੱਚ. ਓ. ਦਵਿੰਦਰ ਸ਼ਰਮਾ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲਸ ਨੂੰ ਮੌਕੇ ਤੋਂ ਗੋਲੀਆਂ ਦੇ 4 ਖੋਲ ਬਰਾਮਦ ਹੋਏ ਹਨ, ਜੋ ਕਿ ਪੁਲਸ ਨੇ ਕਬਜ਼ੇ ’ਚ ਲੈ ਲਏ ਹਨ। ਭਾਵੇਂ ਹਾਲੇ ਪੁਲਸ ਨੂੰ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵੇਂ ਗੈਂਗ ਕੌਣ ਸਨ ਅਤੇ ਕਿਸ ਕਾਰਨ ਫਾਇਰਿੰਗ ਹੋਈ ਹੈ ਪਰ ਪੁਲਸ ਨੇ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਵਾਰਦਾਤ ਐਤਵਾਰ ਦੇਰ ਸ਼ਾਮ ਦੀ ਹੈ। ਚੰਡੀਗੜ੍ਹ ਰੋਡ ਸਥਿਤ ਗਲਾਡਾ ਗਰਾਊਂਡ ’ਚ ਪਹਿਲਾਂ ਤੋਂ ਇਕ ਸਫੇਦ ਰੰਗ ਦੀ ਵਰਨਾ ਕਾਰ ਖੜ੍ਹੀ ਸੀ, ਜਿਸ ’ਚੋਂ ਕੁਝ ਨੌਜਵਾਨ ਬਾਹਰ ਨਿਕਲੇ, ਜੋ ਕਿ ਪਹਿਲਾਂ ਉੱਥੇ ਖੜ੍ਹੇ ਨੌਜਵਾਨਾਂ ਨਾਲ ਗੱਲਾਂ ਕਰਨ ਲੱਗ ਗਏ। ਇਕਦਮ ਨੌਜਵਾਨਾਂ ਦਾ ਇਕੱਠ ਹੋ ਗਿਆ।
ਇਹ ਵੀ ਪੜ੍ਹੋ : ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਸਾਵਧਾਨ, ਹੈਰਾਨ ਕਰ ਦੇਵੇਗੀ ਲੁਧਿਆਣਾ ਦੇ ਮੁੰਡਿਆਂ ਨਾਲ ਵਾਪਰੀ ਅਣਹੋਣੀ
ਕੁਝ ਹੀ ਦੇਰ ਬਾਅਦ ਮੋਟਰਸਾਈਕਲ ’ਤੇ ਤਿੰਨ-ਚਾਰ ਨੌਜਵਾਨ ਪੁੱਜੇ, ਜਿਨ੍ਹਾਂ ਨੇ ਰੁਕਦੇ ਹੀ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ। ਫਾਇਰਿੰਗ ਹੁੰਦੀ ਦੇਖ ਬਾਕੀ ਖੜ੍ਹੇ ਨੌਜਵਾਨਾਂ ਨੇ ਕ੍ਰਾਸ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਤੋਂ ਬਾਅਦ ਇਕ ਅੱਧਾ ਦਰਜਨ ਦੇ ਲਗਭਗ ਫਾਇਰ ਹੋਏ। ਦੋਵੇਂ ਧਿਰਾਂ ਨੇ ਇਕ-ਦੂਜੇ ’ਤੇ ਪੱਥਰ ਮਾਰੇ। ਭਾਵੇਂ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਨੂੰ ਗੋਲੀ ਲੱਗੀ ਹੈ। ਇਸ ਤੋਂ ਬਾਅਦ ਨੌਜਵਾਨ ਇਧਰ-ਉਧਰ ਭੱਜਣ ਲੱਗੇ ਅਤੇ ਕੁਝ ਲੁਕ ਗਏ।
ਇਹ ਵੀ ਪੜ੍ਹੋ : ਫਰੀਦਕੋਟ ਜੇਲ ’ਚ ਬੰਦ ਗੈਂਗਸਟਰ ਬੱਗਾ ਖਾਨ ਦਾ ਵੱਡਾ ਕਾਂਡ, ਪੰਜਾਬ ਪੁਲਸ ਤੇ ਖੁਫੀਆ ਏਜੰਸੀਆਂ ਦੇ ਉਡਾਏ ਹੋਸ਼
ਉਧਰ ਐੱਸ. ਐੱਚ. ਓ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਵੱਖ-ਵੱਖ ਗਰੁੱਪ ਦੀਆਂ ਹਨ। ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਕੋਲ ਕੋਈ ਸ਼ਿਕਾਇਤ ਨਹੀਂ ਆਈ। ਮੌਕੇ ਤੋਂ 4 ਖੋਲ ਬਰਾਮਦ ਹੋਏ ਹਨ। ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵਿਦੇਸ਼ ਗਏ ਫਿਰੋਜ਼ਪੁਰ ਦੇ ਗੁਰਪ੍ਰੀਤ ਦੀ ਅਚਾਨਕ ਮੌਤ, ਇਕਲੌਤੇ ਪੁੱਤ ਦੀ ਲਾਸ਼ ਦੇਖ ਧਾਹਾਂ ਮਾਰ ਰੋਏ ਬਜ਼ੁਰਗ ਮਾਪੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
PGI ’ਚ 65 ਸਾਲਾ ਬ੍ਰੇਨ ਡੈੱਡ ਔਰਤ ਦੇ ਅੰਗਦਾਨ, ਕਾਰਨੀਆ ਤੇ ਕਿਡਨੀ ਹੋਈ ਟਰਾਂਸਪਲਾਂਟ
NEXT STORY