ਚੰਡੀਗੜ੍ਹ (ਵਿਜੇ) - ਸ਼ਹਿਰ ਦਾ ਕੂੜਾ ਨਾ ਤਾਂ ਡੰਪਿੰਗ ਗ੍ਰਾਊਂਡ 'ਚ ਸੁੱਟਿਆ ਜਾਵੇਗਾ ਤੇ ਨਾ ਹੀ ਜੇ. ਪੀ. ਐਸੋਸੀਏਟਸ ਦੇ ਗਾਰਬੇਜ ਪ੍ਰੋਸੈਸਿੰਗ ਪਲਾਂਟ 'ਚ। ਹੁਣ ਨਗਰ ਨਿਗਮ ਖੁਦ ਦਾ ਵੇਸਟ ਟੂ ਐਨਰਜੀ ਪਲਾਂਟ ਲਾਏਗਾ। ਜੇਕਰ ਸਾਰੇ ਕੌਂਸਲਰਾਂ ਦੀ ਸਹਿਮਤੀ ਮਿਲੀ ਤਾਂ ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਹਾਊਸ ਮੀਟਿੰਗ 'ਚ ਇਸ ਸਪਲੀਮੈਂਟਰੀ ਏਜੰਡੇ ਨੂੰ ਅਪਰੂਵਲ ਦੇ ਦਿੱਤੀ ਜਾਵੇਗੀ। ਨਿਗਮ ਨੇ ਤੈਅ ਕੀਤਾ ਹੈ ਕਿ ਇਹ ਪਲਾਂਟ ਰੋਜ਼ਾਨਾ ਦੀ 500 ਮੀਟ੍ਰਿਕ ਟਨ ਦੀ ਸਮਰੱਥਾ ਵਾਲਾ ਹੋਵੇਗਾ, ਜਿਸ ਨੂੰ ਨਿਗਮ ਪਬਲਿਕ-ਪ੍ਰਾਈਵੇਟ ਪਾਰਟਰਨਸ਼ਿਪ (ਪੀ. ਪੀ. ਪੀ.) ਮੋਡ 'ਤੇ 30 ਸਾਲ ਲਈ ਚਲਾਏਗਾ। ਨਾਲ ਹੀ ਹਾਊਸ ਮੀਟਿੰਗ 'ਚ ਇਸ ਪ੍ਰਾਜੈਕਟ ਲਈ ਐਕਸਪ੍ਰੈਸ਼ਨ ਆਫ਼ ਇੰਟ੍ਰਸਟ ਨੂੰ ਅਪਰੂਵਲ ਲਈ ਰੱਖਿਆ ਜਾਵੇਗਾ। ਦਰਅਸਲ ਨਿਗਮ ਨੇ 19 ਜੂਨ ਨੂੰ ਮੇਅਰ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਫੈਸਲਾ ਲਿਆ ਸੀ ਕਿ ਜੇ ਐਸੋਸੀਏਟਸ ਦੇ ਨਾਲ ਕਰਾਰ ਖਤਮ ਕਰ ਦਿੱਤਾ ਜਾਵੇ ਤੇ ਉਸ ਨੂੰ ਸਾਈਟ ਤੋਂ ਪਲਾਂਟ ਰਿਮੂਵ ਕਰਨ ਲਈ ਕਹਿ ਦਿੱਤਾ ਜਾਵੇ। ਇਸ ਲਈ ਉਸੇ ਥਾਂ 'ਤੇ ਮੰਗਲਵਾਰ ਨੂੰ ਨਵਾਂ ਪ੍ਰਾਜੈਕਟ ਲਿਆਉਣ ਲਈ ਅਪਰੂਵਲ ਮੰਗੀ ਜਾਵੇਗੀ।
ਕੂੜਾ ਚੁੱਕਣ ਲਈ ਵੀ ਰੇਟ ਫਿਕਸ
ਘਰ-ਘਰ ਤੋਂ ਕੂੜਾ ਚੁੱਕਣ ਵਾਲਿਆਂ ਲਈ ਵੀ ਨਿਗਮ ਵਲੋਂ ਰੇਟ ਫਿਕਸ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਹਾਊਸ ਮੀਟਿੰਗ 'ਚ ਅਪਰੂਵਲ ਮਿਲ ਸਕਦੀ ਹੈ। ਰੇਟ ਵੱਖ-ਵੱਖ ਸ਼੍ਰੇਣੀਆਂ ਦੇ ਰਿਹਾਇਸ਼ੀ ਘਰ/ਐੱਸ. ਸੀ. ਐੱਫ./ਹੋਟਲ/ਬੂਥ ਲਈ ਤੈਅ ਕੀਤੇ ਗਏ ਹਨ। ਮੇਅਰ ਵਲੋਂ ਇਕ ਸਬ ਕਮੇਟੀ ਵੀ ਬਣਾਈ ਗਈ ਸੀ, ਜਿਸ 'ਚ ਐੱਚ. ਸੀ. ਐੱਸ. ਮਨੋਜ ਖੱਤਰੀ (ਚੇਅਰਪਰਸਨ), ਰਾਜੇਸ਼ ਕੁਮਾਰ ਕਾਲੀਆ, ਭਰਤ ਕੁਮਾਰ, ਅਰੁਣ ਸੂਦ, ਮਹੇਸ਼ ਇੰਦਰ ਸਿੰਘ, ਅਨਿਲ ਕੁਮਾਰ ਦੂਬੇ, ਰਵਿੰਦਰ ਕੌਰ, ਅਜੇ ਦੱਤਾ, ਹਾਜੀ ਮੁਹੰਮਦ ਖੁਰਸ਼ੀਦ ਅਲੀ ਤੇ ਡਾ. ਪੀ. ਐੱਸ. ਭੱਟੀ ਨੂੰ ਸ਼ਾਮਲ ਕੀਤਾ ਗਿਆ ਸੀ। ਕਮੇਟੀ ਨੇ ਇਹ ਰੇਟ ਤੈਅ ਕੀਤੇ ਹਨ। ਨਾਲ ਹੀ ਕੁਝ ਕਮਰਸ਼ੀਅਲ ਇਸਟੇਬਲਿਸ਼ਮੈਂਟ ਲਈ ਵੱਖਰੇ ਤੌਰ 'ਤੇ ਸੈਨੀਟੇਸ਼ਨ ਰੇਟ ਵੀ ਫਿਕਸ ਕੀਤੇ ਗਏ ਹਨ, ਜਿਨ੍ਹਾਂ ਨੂੰ ਨਗਰ ਨਿਗਮ ਵਲਂੋ ਖੁਦ ਇਕੱਠਾ ਕੀਤਾ ਜਾਵੇਗਾ। ਜੇਕਰ ਇਹ ਕਰਮਸ਼ੀਅਲ ਇਸਟੇਬਲਿਸ਼ਮੈਂਟ ਚਾਰਜਿਜ਼ ਦੇਣ ਤੋਂ ਮਨ੍ਹਾ ਕਰ ਦੇਣਗੇ ਤਾਂ ਪਾਣੀ ਦੇ ਬਿੱਲ ਤੋਂ ਇਸ ਨੂੰ ਵਸੂਲ ਕੀਤਾ ਜਾਵੇਗਾ।
ਪਾਣੀ ਲਈ ਲੱਗੇਗਾ ਟ੍ਰੀਟਮੈਂਟ ਪਲਾਂਟ
ਸ਼ਹਿਰ 'ਚ ਪਿੰਡ ਤੇ ਕਾਲੋਨੀਆਂ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਟਿਊਬਵੈਲ ਤੋਂ ਹੁੰਦੀ ਹੈ। ਨਿਗਮ ਲਈ ਇਨ੍ਹਾਂ ਟਿਊਬਵੈਲਾਂ ਤੇ ਬੂਸਟਰਜ਼ ਤੋਂ ਆਉਣ ਵਾਲੇ ਪਾਣੀ ਦੀ ਸਵੱਛਤਾ ਹਰ ਸਮੇਂ ਚੁਣੌਤੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਹੁਣ ਫੈਸਲਾ ਲਿਆ ਜਾ ਰਿਹਾ ਹੈ ਕਿ ਇਨ੍ਹਾਂ ਟਿਊਬਵੈਲਾਂ ਤੇ ਬੂਸਟਰਾਂ ਤੋਂ ਕਿਤੇ ਦੂਸ਼ਿਤ ਪਾਣੀ ਦੀ ਸਪਲਾਈ ਨਾ ਹੋਵੇ, ਇਸ ਲਈ ਆਟੋਮੈਟਿਕ ਬੈਕਟੀਰੀਓਲਾਜੀਕਲ ਟ੍ਰੀਟਮੈਂਟ ਪਲਾਂਟ ਦਾ ਪ੍ਰਾਜੈਕਟ ਲਿਆਂਦਾ ਜਾਵੇਗਾ। ਇਸ ਲਈ 120.59 ਲੱਖ ਰੁਪਏ ਖਰਚ ਕੀਤੇ ਜਾਣਗੇ। ਪਲਾਂਟ ਦੇ 21 ਟਿਊਬਵੈੱਲਾਂ ਤੇ ਬੂਸਟਰਾਂ 'ਚ ਇਹ ਲਾਏ ਜਾਣਗੇ।
ਐੱਸ. ਐੱਸ. ਪੀ. ਤੇ ਹਲਕਾ ਵਿਧਾਇਕ ਵਲੋਂ ਹੋਣਹਾਰ ਵਿਦਿਆਰਥਣ ਸਨਮਾਨਿਤ
NEXT STORY