ਗੜ੍ਹਸ਼ੰਕਰ (ਭਾਰਦਵਾਜ)- ਗੜ੍ਹਸ਼ੰਕਰ ਦੇ ਪਿੰਡ ਸਮੁੰਦੜਾ ਦੇ 26 ਸਾਲਾ ਨੌਜਵਾਨ ਸ਼ਿਵਮ ਕੌਸ਼ਲ ਨੇ ਭਾਰਤੀ ਫ਼ੌਜ ਵਿੱਚ ਲੈਫਟੀਨੈਂਟ ਭਰਤੀ ਹੋ ਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸ਼ੁਭਮ ਰਾਣਾ ਦੇ ਲੈਫਟੀਨੈਂਟ ਬਣਨ 'ਤੇ ਇਲਾਕੇ ਵਿੱਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਸ਼ਿਵਮ ਕੌਸ਼ਲ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਗੜ੍ਹਸ਼ੰਕਰ ਦੇ ਦੋਆਬਾ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਤੋਂ ਪ੍ਰਾਪਤ ਕੀਤੀ ਅਤੇ ਬੀ-ਟੈੱਕ ਦੀ ਡਿਗਰੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਚੰਗੇ ਨੰਬਰਾਂ ਨਾਲ ਹਾਸਲ ਕੀਤੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਬੋਲੈਰੋ ਪਿੱਕਅਪ ਤੇ ਸਵਿੱਫਟ ਕਾਰ ਦੀ ਭਿਆਨਕ ਟੱਕਰ, ਉੱਡੇ ਪਰੱਖਚੇ, ਔਰਤ ਦੀ ਮੌਤ

ਇਸ ਤੋਂ ਉਪਰੰਤ ਉਸ ਨੇ ਬੜੀ ਹੀ ਸਖ਼ਤ ਮਿਹਨਤ ਕਰਕੇ ਸੀ. ਡੀ. ਐੱਸ. ਦੀ ਪ੍ਰੀਖਿਆ ਪਾਸ ਕਰਕੇ ਮੈਰਿਟ ਵਿੱਚ ਰਹਿੰਦਿਆਂ ਲੈਫਟੀਨੈਂਟ ਦਾ ਦਰਜਾ ਹਾਸਲ ਕੀਤਾ। ਸ਼ਿਵਮ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ, ਜਿਸ 'ਤੇ ਅੱਜ ਉਹ ਮਾਣ ਮਹਿਸੂਸ ਕਰ ਰਹੇ ਹਨ। ਇਸ ਮੌਕੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸ਼ਿਵਮ ਕੌਸ਼ਲ ਬੱਚਪਨ ਤੋਂ ਹੀ ਪੜ੍ਹਨ ਦੇ ਵਿੱਚ ਬਹੁਤ ਮਿਹਨਤੀ ਸੀ ਅਤੇ ਅੱਜ ਇਸ ਮੁਕਾਮ 'ਤੇ ਪਹੁੰਚਣ ਕਾਰਨ ਉਨ੍ਹਾਂ ਨੂੰ ਇਲਾਕੇ ਤੋਂ ਵਧਾਈਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਵਿਦੇਸ਼ ਵਿੱਚ ਜਾਣ ਦੀ ਥਾਂ ਅਤੇ ਇਥੇ ਸਖ਼ਤ ਮਿਹਨਤ ਕਰੇ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ।


ਇਹ ਵੀ ਪੜ੍ਹੋ: ਜਲੰਧਰ 'ਚ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਲੱਗੀਆਂ ਇਹ ਪਾਬੰਦੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਔਰਤ ਦੀ ਦਰਦਨਾਕ ਮੌਤ
NEXT STORY