ਲੁਧਿਆਣਾ (ਗੌਤਮ) : ਕੋਵਿਡ-19 ਦੇ ਦੂਜੇ ਪੜਾਅ ਦੌਰਾਨ ਤੇਜ਼ੀ ਨਾਲ ਫੈਲ ਰਹੀ ਇਸ ਮਹਾਮਾਰੀ ਦੀ ਮਾਰ ਹਰ ਖੇਤਰ ’ਤੇ ਪੈ ਰਹੀ ਹੈ, ਜਿਸ ਕਾਰਨ ਦੇਸ਼ ਦੀ ਅਰਥ ਵਿਵਸਥਾ ਪੂਰੀ ਤਰ੍ਹਾਂ ਡਾਵਾਂਡੋਲ ਹੋ ਰਹੀ ਹੈ। ਦੇਸ਼ ਦੇ ਕੁਝ ਹਿੱਸਿਆਂ ’ਚ ਲਾਕਡਾਊਨ ਹੋਣ ਕਾਰਨ ਲੁਧਿਆਣਾ ਦੀ ਗਾਰਮੈਂਟ ਇੰਡਸਟਰੀ ਇਕ ਵਾਰ ਫਿਰ ਬਰਬਾਦੀ ਕੰਢੇ ਆ ਖੜ੍ਹੀ ਹੋਈ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੁਝ ਸਮਾਂ ਬੀਮਾਰੀ ਰੁਕਣ ਕਾਰਨ ਉਨ੍ਹਾਂ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ ਸੀ ਕਿ ਇੰਡਸਟਰੀ ਨੂੰ ਨਵਾਂ ਸਾਹ ਮਿਲੇਗਾ ਅਤੇ ਪਹਿਲਾਂ ਹੀ ਨੁਕਸਾਨ ਦੀ ਭਰਪਾਈ ਕਰ ਸਕਣਗੇ ਪਰ ਦੂਜੇ ਪੜਾਅ ’ਚ ਬੀਮਾਰੀ ਦੇ ਤੇਜ਼ੀ ਨਾਲ ਫੈਲਣ ਕਾਰਨ ਇਕ ਵਾਰ ਫਿਰ ਇੰਡਸਟਰੀ ਦੀ ਰਫ਼ਤਾਰ ਰੁਕ ਗਈ ਹੈ। ਕਰੋੜਾਂ ਰੁਪਏ ਦੀ ਪੂੰਜੀ ਬਾਜ਼ਾਰ ਵਿਚ ਫਸ ਗਈ ਹੈ। ਕੋਰੋਨਾ ਕਾਰਨ ਮਾਰ ਝੱਲ ਰਹੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਵੀ ਕੋਈ ਰਾਹਤ ਨਹੀਂ ਮਿਲ ਰਹੀ। ਸਰਕਾਰ ਨੂੰ ਚਾਹੀਦਾ ਹੈ ਕਿ ਬੈਂਕ ਰੇਟ ਘੱਟ ਕਰੇ। ਰਾਜ ਸਰਕਾਰ ਬਿਜਲੀ ਦੇ ਰੇਟਾਂ ਵਿਚ ਇੰਡਸਟਰੀ ਨੂੰ ਰਾਹਤ ਦੇਵੇ ਤਾਂ ਕਿ ਆਉਣ ਵਾਲੇ ਸਮੇਂ ’ਚ ਇੰਡਸਟਰੀ ਜਿਊਂਦੀ ਰਹਿ ਸਕੇ।
► ਪਿਛਲੇ ਸਾਲ ਵੀ ਇਸ ਬੀਮਾਰੀ ਕਾਰਨ ਗਰਮੀਆਂ ਅਤੇ ਸਰਦੀਆਂ ਦਾ ਸੀਜ਼ਨ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ। ਕੁਝ ਸਮੇਂ ਲਈ ਰਾਹਤ ਮਿਲੀ ਤਾਂ ਲੋਕਾਂ ਨੇ ਕਾਰੋਬਾਰ ਦੀ ਤਿਆਰੀ ਕੀਤੀ ਪਰ ਮਾਰਚ ਮਹੀਨੇ ’ਚ ਇਕਦਮ ਮਹਾਮਾਰੀ ਨੇ ਤੇਜ਼ੀ ਫੜ ਲਈ, ਜਿਸ ਕਾਰਨ ਇਸ ਸਾਲ ਦਾ ਸੀਜ਼ਨ ਵੀ ਖਰਾਬ ਹੋ ਗਿਆ। ਪਹਿਲਾਂ ਹੀ ਕਿਸਾਨ ਸੰਘਰਸ਼ ਕਾਰਨ ਕਾਰੋਬਾਰ ਮੰਦੀ ਦੀ ਮਾਰ ਹੇਠ ਸੀ, ਉੱਪਰੋਂ ਇਕਦਮ ਪੈਟ੍ਰੋਲੀਅਮ ਪਦਾਰਥਾਂ ਦੇ ਰੇਟ ਵਧਣ ਕਾਰਨ ਧਾਗੇ ਦੇ ਰੇਟ ਵੀ 70 ਫੀਸਦੀ ਤੱਕ ਵਧ ਗਏ। ਬੜੀ ਮੁਸ਼ਕਿਲ ਨਾਲ ਕਾਰੋਬਾਰੀਆਂ ਨੇ ਕੰਮ-ਕਾਜ ਚਲਾਇਆ ਪਰ ਇਕ ਵਾਰ ਫਿਰ ਕੋਰੋਨਾ ਦੀ ਮਾਰ ਪੈ ਗਈ। -ਵਿਪਨ ਵਿਨਾਇਕ, ਪ੍ਰਧਾਨ ਨਿੱਟ ਐਂਡ ਫੈੱਬ ਐਸੋਸੀਏਸ਼ਨ
ਇਹ ਵੀ ਪੜ੍ਹੋ : ਕੋਰੋਨਾ ਦੇ ਵਧ ਰਹੇ ਮਾਮਲਿਆਂ ਦੌਰਾਨ ਪ੍ਰਸ਼ਾਸਨ ਦਾ ਵੱਡਾ ਐਲਾਨ, ਜਲੰਧਰ ’ਚ ਵੱਧੇਗੀ ਸਖ਼ਤੀ
► ਇਸ ਵਾਰ ਆਸ ਸੀ ਕਿ ਇਹ ਗਰਮੀਆਂ ਦਾ ਸੀਜ਼ਨ ਚੰਗਾ ਰਹੇਗਾ। ਲੋਕ ਵਧੇ ਹੋਏ ਰੇਟਾਂ ਦੀ ਮਾਰ ਝੱਲਣ ਤੋਂ ਬਾਅਦ ਵੀ ਮੁੜ ਸੈਟਿੰਗ ਕਰ ਰਹੇ ਸਨ ਪਰ ਮਹਾਰਾਸ਼ਟਰ, ਗੁਜਰਾਤ, ਯੂ. ਪੀ. ਦੇ ਕਈ ਇਲਾਕਿਆਂ ਵਿਚ ਲਾਕਡਾਊਨ ਹੋਣ ਕਾਰਨ ਇਕਦਮ ਕੰਮ ਰੁਕ ਗਿਆ। ਕਰੋੜਾਂ ਰੁਪਏ ਦਾ ਸਟਾਕ ਲੋਕਾਂ ਦੇ ਕੋਲ ਜਮ੍ਹਾ ਹੋ ਗਿਆ। ਜਿੱਥੋਂ ਤੱਕ ਕਿ ਜਿਨ੍ਹਾਂ ਪਾਰਟੀਆਂ ਨੇ ਆਰਡਰ ਦਿੱਤੇ ਸਨ, ਉਨ੍ਹਾਂ ਨੇ ਆਰਡਰ ਕੈਂਸਲ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ, ਜਦੋਂਕਿ ਲੋਕਾਂ ਦੇ ਕੋਲ ਸਪਲਾਈ ਲਈ ਡਿਸਪੈਚ ਤਿਆਰ ਪਈ ਸੀ। ਕਈ ਵਪਾਰੀਆਂ ਨੇ ਤਾਂ ਬੈਂਕਾਂ ਵਿਚ ਚੈੱਕਾਂ ਦੀ ਪੇਮੈਂਟ ਵੀ ਸਟਾਪ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੀ ਕਰੋੜਾਂ ਰੁਪਏ ਦੀ ਪੂੰਜੀ ਫਸ ਗਈ ਹੈ। -ਚੰਦਰ ਜੈਨ, ਗਾਰਮੈਂਟ ਕਾਰੋਬਾਰੀ
► ਪਹਿਲਾਂ ਧਾਗੇ ਦੇ ਰੇਟ ਇਕਦਮ ਤੇਜ਼ੀ ਨਾਲ ਵਧੇ, ਕਿਸੇ ਤਰ੍ਹਾਂ ਪ੍ਰੋਡਕਸ਼ਨ ਸ਼ੁਰੂ ਕੀਤੀ ਗਈ। ਵਿਚ ਹੀ ਧਾਗੇ ਦੇ ਰੇਟ ਘੱਟ ਹੋਣੇ ਸ਼ੁਰੂ ਹੋ ਗਏ, ਜਿਸ ਕਾਰਨ ਕੰਮ ’ਤੇ ਗਹਿਰਾ ਅਸਰ ਪਿਆ। ਜਿਉਂ ਹੀ ਕੋਰੋਨਾ ਦੀ ਰਫਤਾਰ ਵਧੀ ਤਾਂ ਕਈ ਵੱਡੀਆਂ ਬਿਜ਼ਨੈੱਸ ਚੇਨ ਕੰਪਨੀਆਂ ਨੇ ਵੀ ਆਪਣੇ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ। ਜਿੱਥੋਂ ਤੱਕ ਚੱਲ ਰਹੇ ਆਰਡਰਾਂ ਨਾਲ ਉਨ੍ਹਾਂ ਨੇ ਅਗਲੇ ਜੂਨ, ਅਗਸਤ ਅਤੇ ਸਤੰਬਰ ਦੇ ਆਰਡਰ ਵੀ ਰੋਕ ਲਏ। ਇੰਡਸਟਰੀ ਨੂੰ ਲੈ ਕੇ ਅਜੇ ਹਰ ਪਾਸੇ ਕੋਈ ਵੀ ਰੌਸ਼ਨੀ ਦਿਖਾਈ ਨਹੀਂ ਦੇ ਰਹੀ। -ਜਤਿੰਦਰ ਜੈਨ, ਗਾਰਮੈਂਟ ਇੰਡਸਟਰੀ ਦੇ ਮਾਲਕਕੈਪਸ਼ਨ : ਜਤਿੰਦਰ ਜੈਨ
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ ’ਚ 30 ਅਪ੍ਰੈਲ ਤੱਕ ਸਾਰੇ ਪੁਲਸ ਸਟੇਸ਼ਨ ਬੰਦ
► ਪੰਜਾਬ ਸਰਕਾਰ ਕੋਈ ਬੰਦ ਕਰਨ ਦਾ ਫੈਸਲਾ ਲੈਂਦੀ ਹੈ ਤਾਂ ਬਿਜ਼ਨੈੱਸ ਕਮਿਊਨਿਟੀ ਨੂੰ ਧਿਆਨ ਵਿਚ ਰੱਖ ਦੇ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ। ਪਹਿਲਾਂ ਤੋਂ ਹੀ ਕਾਰੋਬਾਰ ਇਸ ਦੀ ਮਾਰ ਝੱਲ ਰਿਹਾ ਹੈ। ਅਜਿਹੇ ਵਿਚ ਕਰਫਿਊ ਜਾਂ ਬੰਦ ਬਿਜ਼ਨੈੱਸ ਦਾ ਕਾਫੀ ਨੁਕਸਾਨ ਕਰੇਗਾ। ਕੋਰੋਨਾ ਨੂੰ ਰੋਕਣ ਲਈ ਜਿੱਥੇ ਕੁਝ ਦਿਨਾਂ ਲਈ ਬੰਦ ਜ਼ਰੂਰੀ ਹੈ, ਉਥੇ ਬਿਜ਼ਨੈੱਸ ਦਾ ਨੁਕਸਾਨ ਨਾ ਹੋਵੇ, ਅਜਿਹੇ ਕਦਮ ਵੀ ਉਠਾਉਣੇ ਜ਼ਰੂਰੀ ਹਨ। ਪ੍ਰਸ਼ਾਸਨ ਧਾਰਮਿਕ, ਸਮਾਜਿਕ ਅਤੇ ਹੋਟਲ ਅਤੇ ਮੀਟਿੰਗਾਂ ਬੰਦ ਕਰਨੀਆਂ ਚਾਹੀਦੀਆਂ ਹਨ, ਨਾਲ ਹੀ ਸਾਰੇ ਲੋਕ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਣ, ਇਹ ਵੀ ਹੋਣਾ ਚਾਹੀਦਾ ਹੈ। -ਨਰਿੰਦਲ ਮਿੱਤਲ, ਜਨਰਲ ਸਕੱਤਰ ਬਿਜ਼ਨੈੱਸ ਫਾਰਮ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪਟਿਆਲਾ ਦੀ ਫੈਕਟਰੀ 'ਚ ਧਮਾਕਾ, 2 ਮਜ਼ਦੂਰ ਜ਼ਖਮੀ
NEXT STORY