ਲੁਧਿਆਣਾ, (ਖੁਰਾਣਾ)- ਗੈਸ ਸਿਲੰਡਰ ਲੀਕ ਹੋਣ ਕਾਰਨ ਭੜਕੀ ਅੱਗ 'ਚ ਇਲਾਕਾ ਜਨਕਪੁਰੀ ਦੀ ਇਕ ਔਰਤ ਗੰਭੀਰ ਰੂਪ 'ਚ ਝੁਲਸ ਗਈ, ਜਦੋਂ ਕਿ ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਜੁਟੇ ਔਰਤ ਦੇ ਪਤੀ ਤੇ ਉਸ ਦੀ ਡੇਢ ਸਾਲਾ ਬੇਟੀ ਦੇ ਹੱਥ-ਪੈਰ ਵੀ ਝੁਲਸ ਗਏ। ਜਾਣਕਾਰੀ ਅਨੁਸਾਰ ਕਰੀਬ 80 ਫੀਸਦੀ ਝੁਲਸੀ ਮਮਤਾ (26) ਨੂੰ ਸਰਕਾਰੀ ਐਂਬੂਲੈਂਸ ਰਾਹੀਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ, ਉਥੇ ਡਾਕਟਰਾਂ ਦੀ ਟੀਮ ਨੇ ਔਰਤ ਦੀ ਹਾਲਤ ਨੂੰ ਧਿਆਨ 'ਚ ਰੱਖਦਿਆਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਇਲਾਜ ਲਈ ਰੈਫਰ ਕਰ ਦਿੱਤਾ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਦੇ ਪਤੀ ਪ੍ਰਮੋਦ (30) ਨੇ ਦੱਸਿਆ ਕਿ 5 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀ ਪਾਈਪ ਤੋਂ ਗੈਸ ਲੀਕ ਹੋ ਰਹੀ ਸੀ ਅਤੇ ਜਦੋਂ ਉਸ ਦੀ ਪਤਨੀ ਵੱਲੋਂ ਖਾਣਾ ਪਕਾਉਣ ਲਈ ਮਾਚਿਸ ਜਗਾਈ ਗਈ ਤਾਂ ਇਸ ਦੌਰਾਨ ਇਕਦਮ ਅੱਗ ਭੜਕ ਉੱਠੀ ਅਤੇ ਸਿਲੰਡਰ ਦੇ ਨੇੜੇ ਹੀ ਪਿਆ ਕੈਰੋਸੀਨ ਤੇਲ ਉਸ ਦੀ ਪਤਨੀ ਮਮਤਾ ਦੇ ਉੱਪਰ ਉਲਟ ਗਿਆ, ਜਿਸ ਨੇ ਅੱਗ ਨੂੰ ਤੇਜ਼ੀ ਨਾਲ ਭੜਕਾ ਦਿੱਤਾ। ਪ੍ਰਮੋਦ ਮੁਤਾਬਕ ਇਸ ਦੌਰਾਨ ਉਹ ਆਪਣੀ ਪਤਨੀ ਦੀਆਂ ਚੀਕਾਂ ਸੁਣ ਕੇ ਜਿਉਂ ਹੀ ਉਸ ਨੂੰ ਬਚਾਉਣ ਲਈ ਪਹੁੰਚਿਆ ਤਾਂ ਅੱਗ ਦੀਆਂ ਲਪਟਾਂ ਨੇ ਉਸ ਨੂੰ ਤੇ ਉਸ ਦੀ ਬੇਟੀ ਪਾਇਲ ਨੂੰ ਵੀ ਘੇਰ ਲਿਆ, ਜਿਸ ਕਾਰਨ ਉਨ੍ਹਾਂ ਦੇ ਹੱਥ ਤੇ ਪੈਰ ਮਾਮੂਲੀ ਜਿਹੇ ਸੜ ਗਏ।
ਨੈਸ਼ਨਲ ਹਾਈਵੇ 'ਤੇ ਅਧਿਆਪਕਾਂ ਨੇ ਲਾਇਆ ਜਾਮ, ਲਾਠੀਚਾਰਜ 'ਚ ਲੱਥੀ ਇਕ ਅਧਿਆਪਕ ਦੀ ਪੱਗ
NEXT STORY