ਜਲੰਧਰ (ਜ.ਬ.)— ਕਿਸੇ ਵੀ ਪਰਿਵਾਰ ਦੀਆਂ ਰੋਜ਼ਾਨਾ ਲੋੜਾਂ 'ਚ ਗੈਸ ਸਿਲੰਡਰ ਬਹੁਤ ਅਹਿਮੀਅਤ ਰੱਖਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਇਸ ਦੀ ਸਹੀ ਤਰੀਕੇ ਨਾਲ ਜਾਂਚ ਨਾ ਕੀਤੀ ਜਾਵੇ ਤਾਂ ਇਹ ਇਕ ਬੰਬ ਦਾ ਰੂਪ ਵੀ ਲੈ ਸਕਦਾ ਹੈ। ਸਿਲੰਡਰ ਸਬੰਧੀ ਕਿਸੇ ਵੀ ਹਾਦਸੇ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਇਸ ਦੀ ਐਕਸਪਾਇਰੀ ਤਰੀਕ ਬਾਰੇ ਜਾਣਕਾਰੀ ਰੱਖਣਾ।

ਐਕਸਪਾਇਰੀ ਡੇਟ ਨੇੜੇ ਆਉਂਦੇ ਹੀ ਖਰਾਬ ਹੋਣ ਵਾਲੀਆਂ ਚੀਜ਼ਾਂ ਨੂੰ ਲੋਕ ਤੁਰੰਤ ਘਰੋਂ ਬਾਹਰ ਸੁੱਟ ਦਿੰਦੇ ਹਨ ਪਰ ਘਰ ਦੀ ਰਸੋਈ 'ਚ ਗੈਸ ਸਿਲੰਡਰ ਦੀ ਵਰਤੋਂ ਵੇਲੇ ਗੈਸ ਸਿਲੰਡਰ ਦੀ ਐਕਸਪਾਇਰੀ 'ਤੇ ਲੋਕ ਧਿਆਨ ਹੀ ਨਹੀਂ ਦਿੰਦੇ। ਕੁਝ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਗੈਸ ਸਿਲੰਡਰ ਦੀ ਐਕਸਪਾਇਰੀ ਡੇਟ ਵੀ ਹੁੰਦੀ ਹੈ। ਹਰ ਗੈਸ ਸਿਲੰਡਰ 'ਤੇ ਉਸ ਦੀ ਐਕਸਪਾਇਰੀ ਲਿਖੀ ਹੁੰਦੀ ਹੈ। ਪਰ ਇਸ ਬਾਰੇ 'ਚ ਅੱਜ ਦੇ ਸਮੇਂ ਵੀ ਬਹੁਤ ਹੀ ਘੱਟ ਲੋਕਾਂ ਖਾਸ ਕਰਕੇ ਔਰਤਾਂ ਨੂੰ ਇਸ ਦੀ ਜਾਣਕਾਰੀ ਹੁੰਦੀ ਹੈ। ਜਦੋਂ ਜਲੰਧਰ ਦੇ ਇਕ ਸਥਾਨਕ ਨਿਵਾਸੀ ਕਮਲਜੀਤ ਕੌਰ ਜੀ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅੱਜ ਤੱਕ ਸਿਲੰਡਰ ਦੀ ਐਕਸਪਾਇਰੀ ਡੇਟ ਬਾਰੇ ਜਾਣਕਾਰੀ ਨਹੀਂ ਸੀ। ਉਥੇ ਹੀ ਨੰਦਨਪੁਰ ਦੇ ਰਹਿਣ ਵਾਲੇ ਸੰਜੀਵ ਘਾਰੂ ਨੇ ਦੱਸਿਆ ਕਿ ਉਹ ਅੱਗੇ ਤੋਂ ਸਿਲੰਡਰ ਦੀ ਐਕਸਪਾਇਰੀ ਡੇਟ ਦੇਖ ਕੇ ਹੀ ਹਾਕਰ ਤੋਂ ਸਿਲੰਡਰ ਲੈਣਗੇ।

ਇਸ ਤਰ੍ਹਾਂ ਦੇਖੀ ਜਾ ਸਕਦੀ ਹੈ ਐਕਸਪਾਇਰੀ ਡੇਟ
ਬਿਨਾਂ ਜਾਂਚ ਵਾਲਾ ਸਿਲੰਡਰ ਵਰਤਣਾ ਬਹੁਤ ਦੀ ਜੋਖਮ ਭਰਿਆ ਹੁੰਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਸਾਰੇ ਲੋਕ ਗੈਸ ਸਿਲੰਡਰ ਦੀ ਐਕਸਪਾਇਰੀ ਡੇਟ ਦੀ ਜਾਂਚ ਕਰਨ। ਗੈਸ ਸਿਲੰਡਰ ਬਣਾਉਂਦੇ ਸਮੇਂ ਇਸ 'ਤੇ ਐਕਸਪਾਇਰੀ ਡੇਟ ਲਿਖੀ ਜਾਂਦੀ ਹੈ ਪਰ ਇਹ ਡੇਟ ਆਮ ਚੀਜ਼ਾਂ 'ਤੇ ਲਿਖੀ ਡੇਟ ਵਾਂਗ ਨਹੀਂ ਹੁੰਦੀ। ਇਸ ਦੀ ਐਕਸਪਾਇਰੀ ਡੇਟ ਇਕ ਕੋਡ ਦੇ ਤਹਿਤ ਲਿਖੀ ਜਾਂਦੀ ਹੈ। ਇਸੇ ਕਾਰਨ ਜ਼ਿਆਦਾਤਰ ਗਾਹਕ ਇਸ 'ਤੇ ਧਿਆਨ ਨਹੀਂ ਦਿੰਦੇ। ਇਸ ਕੋਡ ਬਾਰੇ ਗੈਸ ਏਜੰਸੀਆਂ ਦੇ ਮਾਲਕ ਤੇ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਨਾਲ ਪਤਾ ਹੁੰਦਾ ਹੈ। ਇਹ ਕੋਡ ਅਲਫਾਬੈੱਟ ਮੋਡ 'ਚ ਹੁੰਦੇ ਹਨ। ਗੈਸ ਸਿਲੰਡਰ ਦੇ ਉਪਰੀ ਹਿੱਸੇ 'ਚ ਇਹ ਕੋਡ ਏ, ਬੀ, ਸੀ ਜਾਂ ਡੀ ਦੇ ਰੂਪ 'ਚ ਲਿਖੇ ਹੁੰਦੇ ਹਨ। ਹਰ ਅਲਫਾਬੈੱਟ ਸਾਲ ਦੇ ਤਿੰਨ ਮਹੀਨਿਆਂ ਨੂੰ ਦਰਸਾਉਂਦਾ ਹੈ। ਇਸੇ ਕਾਰਨ ਡੇਟ ਨਿਕਲਣ ਦੇ ਬਾਵਜੂਦ ਅਜਿਹੇ ਗੈਸ ਸਿਲੰਡਰ ਗਾਹਕਾਂ ਤੱਕ ਪਹੁੰਚ ਜਾਂਦੇ ਹਨ। ਇੰਨਾ ਹੀ ਨਹੀਂ ਕਈ ਵਾਰ ਗੈਸ ਸਿਲੰਡਰ ਫਟਣ ਦੀਆਂ ਘਟਨਾਵਾਂ ਦੇ ਪਿੱਛੇ ਇਹ ਹੀ ਮੁੱਖ ਕਾਰਨ ਮੰਨਿਆ ਜਾਂਦਾ ਹੈ।
ਕੁੱਟਮਾਰ ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕਾਂਗਰਸੀ ਆਗੂ ਸਣੇ 14 ਲੋਕਾਂ 'ਤੇ ਮਾਮਲਾ ਦਰਜ਼
NEXT STORY