ਜਲੰਧਰ (ਸੋਨੂੰ)- ਜਲੰਧਰ ਦੇ ਨੈਸ਼ਨਲ ਹਾਈਵੇਅ 'ਤੇ ਸਥਿਤ ਸੁੱਚੀ ਪਿੰਡ ਨੇੜੇ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਮੌਕੇ ਭਾਜੜਾਂ ਪੈ ਗਈਆਂ। ਜਾਣਕਾਰੀ ਅਨੁਸਾਰ ਜੈਪੁਰ ਵਿੱਚ ਸੀ. ਐੱਨ. ਜੀ. ਪੈਟਰੋਲ ਨਾਲ ਭਰੇ ਟਰੱਕ ਦੇ ਧਮਾਕੇ ਤੋਂ ਬਾਅਦ ਅਜਿਹੀ ਘਟਨਾ ਦੋਬਾਰਾ ਨਾ ਹੋਵੇ, ਇਸ ਦੇ ਲਈ ਪੰਜਾਬ ਵਿੱਚ ਵੱਡੇ ਪੱਧਰ 'ਤੇ ਮੌਕ ਡਰਿੱਲ ਕੀਤੀ ਗਈ।

ਇਹ ਮੌਕ ਡਰਿੱਲ ਪੰਜਾਬ ਦੇ ਜਲੰਧਰ ਵਿੱਚ ਨੈਸ਼ਨਲ ਹਾਈਵੇਅ 'ਤੇ ਸੁੱਚੀ ਪਿੰਡ ਨੇੜੇ ਕੀਤੀ ਗਈ। ਇਹ ਵਿਖਾਇਆ ਗਿਆ ਸੀ ਕਿ ਇਕ ਟੈਂਕਰ ਇੰਡੀਅਨ ਆਇਲ ਦੇ ਪੈਟਰੋਲ ਪੰਪ 'ਤੇ ਤੇਲ ਭਰਨ ਲਈ ਆਉਂਦਾ ਹੈ ਅਤੇ ਜਦੋਂ ਉਹ ਉੱਥੋਂ ਬਾਹਰ ਆਉਂਦਾ ਹੈ ਤਾਂ ਇਕ ਗੈਸ ਨਾਲ ਭਰੇ ਟੈਂਕਰ ਨਾਲ ਟੱਕਰ ਹੋ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਉੱਥੇ ਧਮਾਕਾ ਹੁੰਦਾ ਹੈ ਤਾਂ ਤੁਰੰਤ ਫਾਇਰ ਵਿਭਾਗ ਨੂੰ ਅੱਗ ਬੁਝਾਉਣ ਦੀ ਕਾਲ ਦਿੱਤੀ ਜਾਂਦੀ ਹੈ। ਫਿਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਪਹਿਲਾਂ ਫਾਰਮ ਛਿੜਕ ਕੇ ਅਤੇ ਫਿਰ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐੱਨ. ਡੀ. ਆਰ. ਐੱਫ਼. ਕੇਂਦਰੀ ਏਜੰਸੀ ਦੀ ਟੀਮ ਅਤੇ ਹੋਰ ਟੀਮਾਂ ਮੌਕੇ 'ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ।

ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਉਥੇ ਹੀ ਮੈਡੀਕਲ ਐਮਰਜੈਂਸੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਵੱਲੋਂ ਕ੍ਰਾਈਮ ਸੀਨ ਦੇ ਅੰਦਰ ਜਾ ਕੇ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਉਨ੍ਹਾਂ ਨੂੰ ਮੈਡੀਕਲ ਐਮਰਜੈਂਸੀ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਬਚਾਅ ਕਰਮਚਾਰੀਆਂ ਨੇ ਉੱਥੇ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ ਅਤੇ ਖੇਤਰ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਗੈਸ ਟਰੱਕ ਨਾਲ ਟਕਰਾਉਣ ਤੋਂ ਬਾਅਦ ਖੇਤਰ ਦਾ ਆਕਸੀਜਨ ਪੱਧਰ ਘੱਟ ਨਾ ਜਾਵੇ ਅਤੇ ਉਥੋਂ ਲੰਘਣ ਵਾਲੇ ਲੋਕਾਂ ਅਤੇ ਆਸ ਪਾਸ ਦੇ ਲੋਕਾਂ ਨੂੰ ਆਕਸੀਜਨ ਲੈਣ ਵਿੱਚ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕ ਡ੍ਰਿਲ ਦੀ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਜਾਵੇਗੀ। ਇਹ ਮੌਕ ਡਰਿੱਲ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਲੱਗਣਗੀਆਂ ਮੌਜਾਂ: ਪੰਜਾਬ 'ਚ ਲਗਾਤਾਰ ਦੋ ਛੁੱਟੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡਿਵਾਈਡਰ ਤੇ ਸੜਕ ਨੂੰ ਤੋੜਨ ਦੇ ਦੋਸ਼ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ
NEXT STORY