ਜਲੰਧਰ — ਥਾਣਾ ਡਿਵੀਜ਼ਨ ਨੰਬਰ ਪੰਜ ਦੇ ਅਧੀਨ ਆਉਂਦੇ ਘਾਹ ਮੰਡੀ ਇਲਾਕੇ ਵਿਚ ਰਹਿੰਦੀ 26 ਸਾਲਾ ਮਹਿਲਾ ਅੱਗ ਦੀ ਲਪੇਟ ਵਿਚ ਆਉਣ ਕਾਰਨ 50 ਫੀਸਦੀ ਝੁਲਸ ਗਈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਮਹਿਲਾ ਦੇ ਪਤੀ ਸਬੀਕ ਨੇ ਦੱਸਿਆ ਕਿ ਉਹ ਦਿਹਾੜੀ 'ਤੇ ਮਜਦੂਰੀ ਕਰਦਾ ਹੈ। ਉਸ ਨੂੰ ਫੋਨ ਆਇਆ ਕਿ ਉਸ ਦੀ ਪਤਨੀ ਸੋਨੀ ਅੱਗ ਦੀ ਲਪੇਟ ਵਿਚ ਆ ਗਈ ਹੈ। ਉਹ ਤੁਰੰਤ ਘਰ ਪਹੁੰਚਿਆ ਤਾਂ ਦੇਖਿਆ ਕਿ ਸੋਨੀ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ।
ਸੋਨੀ ਨੇ ਦੱਸਿਆ ਕਿ ਉਹ ਚੁੱਲ੍ਹੇ 'ਤੇ ਖਾਣਾ ਬਣਾ ਰਹੀ ਸੀ। ਉਸ ਨੂੰ ਪਤਾ ਨਹੀਂ ਸੀ ਕਿ ਚੂਹੇ ਨੇ ਗੈਸ ਪਾਈਪ ਕੁਤਰ ਦਿੱਤੀ ਹੈ। ਖਾਣਾ ਬਣਾਉਂਦੇ ਹੋਏ ਅਚਾਨਕ ਗੈਸ ਪਾਈਪ ਲੀਕ ਹੋਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਉਹ ਅੱਗ ਦੀ ਲਪੇਟ ਵਿਚ ਆ ਗਈ।
ਪ੍ਰੇਮਿਕਾ ਦੇ ਬਲੈਕਮੇਲ ਕਰਨ ਤੋਂ ਦੁੱਖੀ ਨੌਜਵਾਨ ਨੇ ਲਿਆ ਫਾਹਾ
NEXT STORY