ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਨੱਕੀਆਂ ਪਾਵਰ ਹਾਊਸ ਗੇਟ 'ਤੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ 'ਚਿੰਤਨ ਰੈਲੀ' ਕਰ ਕੇ ਆਵਾਜ਼ ਉਠਾਈ। ਇਸ ਮੌਕੇ ਉਨ੍ਹਾਂ ਹਾਈਡਲ ਪ੍ਰਾਜੈਕਟ 'ਤੇ ਨਾਮਾਤਰ ਸਟਾਫ ਹੋਣ ਕਰਕੇ ਬਾਕੀ ਮੁਲਾਜ਼ਮਾਂ 'ਤੇ ਕੰਮ ਦਾ ਫਾਲਤੂ ਬੋਝ ਪਾਉਣ ਦਾ ਵਿਰੋਧ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਵਰ ਹਊਸਾਂ 'ਚ 65 ਪ੍ਰਤੀਸ਼ਤ ਸਟਾਫ ਦੀ ਘਾਟ ਹੈ, ਜਦੋਂਕਿ ਨਵੀਂ ਭਰਤੀ ਨਹੀਂ ਹੋ ਰਹੀ। ਸਰਕਾਰ ਵੱਲੋਂ ਨਵੀਂ ਭਰਤੀ 'ਤੇ ਪਹਿਲਾਂ ਹੀ ਰੋਕ ਲਾਈ ਹੋਈ ਹੈ। ਇਸ ਤੋਂ ਇਲਾਵਾ ਸੇਵਾ ਮੁਕਤ ਕਾਮਿਆਂ ਦੀ ਜਗ੍ਹਾ ਕਿਸੇ ਨੂੰ ਨਹੀਂ ਲਾਇਆ ਜਾਂਦਾ। ਭਾਰਤੀ ਮਜ਼ਦੂਰ ਸੰਘ ਦੇ ਸਾਬਕਾ ਜ਼ਿਲਾ ਪ੍ਰਧਾਨ, ਸਾਬਕਾ ਜਨਰਲ ਸਕੱਤਰ ਤੇ ਮੌਜੂਦਾ ਪੈਟਰਨ ਸ਼ਾਮ ਸੁੰਦਰ ਨੇ ਕਿਹਾ ਕਿ ਅਪ੍ਰੈਲ 2010 ਤੋਂ ਪਹਿਲਾਂ ਜਿਹੜੇ ਬਿਜਲੀ ਕਰਮਚਾਰੀ ਸਵਰਗਵਾਸ ਹੋ ਗਏ, ਉਨ੍ਹਾਂ ਦੇ ਵਾਰਿਸਾਂ ਨੂੰ ਪਹਿਲ ਦੇ ਆਧਾਰ 'ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਨਾਲ ਹੀ ਆਗੂਆਂ ਨੇ ਦੇਰ ਤੋਂ ਵਿਭਾਗ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਰੱਕੀਆ 'ਤੇ ਲਾਈ ਰੋਕ ਹਟਾਉਣ ਦੀ ਮੰਗ ਕੀਤੀ। ਇਸ ਸਮੇਂ ਟੀ.ਐੱਸ.ਯੂ. ਦੇ ਸਕੱਤਰ ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਲੁਟੇਰਾ ਗਿਰੋਹ ਦਾ ਮੈਂਬਰ ਕਾਬੂ
NEXT STORY