ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਸੋਮਵਾਰ ਨੂੰ ਸਵੇਰੇ 11 ਵਜੇ ਬੁਲਾਈ ਗਈ ਹੈ। ਖ਼ਾਸ ਗੱਲ ਇਹ ਹੈ ਕਿ ਪਹਿਲੀ ਵਾਰ ਨਗਰ ਨਿਗਮ ਚੰਡੀਗੜ੍ਹ ਦੀ ਜਨਰਲ ਹਾਊਸ ਮੀਟਿੰਗ ਦੀ ਲਾਈਵ ਟੈਲੀਕਾਸਟ ਕੀਤੀ ਜਾਵੇਗੀ। ਸ਼ਹਿਰ ਦੇ ਨਾਗਰਿਕ ਇਸ ਮੀਟਿੰਗ ਨੂੰ ਨਗਰ ਨਿਗਮ ਦੇ ਅਧਿਕਾਰਤ ਯੂ-ਟਿਊਬ ਚੈਨਲ ’ਤੇ ਲਾਈਵ ਦੇਖ ਸਕਦੇ ਹਨ। ਮੀਟਿੰਗ ’ਚ ਸ਼ਹਿਰ ਨਾਲ ਸਬੰਧਿਤ ਕਈ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਨਗਰ ਨਿਗਮ ਮੌਜੂਦਾ ਸਮੇਂ 'ਚ 926 ਵਿਅਕਤੀਗਤ ਕੂੜਾ ਇਕੱਠਾ ਕਰਨ ਵਾਲਿਆਂ ਰਾਹੀਂ ਘਰ- ਘਰ ਕੂੜਾ ਇਕੱਠਾ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਇਹ ਪ੍ਰਬੰਧ 1 ਜਨਵਰੀ 2021 ਤੋਂ 31 ਦਸੰਬਰ 2022 ਤੱਕ ਸਮਝੌਤੇ 'ਤੇ ਆਧਾਰਿਤ ਸੀ, ਜਿਸ ਨੂੰ ਬਾਅਦ 'ਚ ਜਨਰਲ ਅਸੈਂਬਲੀ ਵੱਲੋਂ ਕਈ ਵਾਰ ਵਧਾਇਆ ਗਿਆ। ਐੱਮ. ਓ. ਯੂ. ਦੀ ਮਿਆਦ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ ਹੈ। ਮੇਅਰ ਦੀ ਸਿਫ਼ਾਰਸ਼ 'ਤੇ ਸੰਯੁਕਤ ਜੰਗਲਾਤ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈ ਕਮੇਟੀ ਨੇ ਨਵੇਂ ਸਮਝੌਤੇ ਦੀਆਂ ਸ਼ਰਤਾਂ ਨੂੰ ਅੰਤਮ ਰੂਪ ਦੇਣ ਲਈ ਕਈ ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਖਰੜਾ ਤਿਆਰ ਕੀਤਾ। ਇਕ ਹੋਰ ਮਹੱਤਵਪੂਰਨ ਏਜੰਡਾ ਸੈਕਟਰ-26 'ਚ ਟਰਾਂਸਪੋਰਟ ਏਰੀਆ ’ਚ ਸੜਕਾਂ ਤੇ ਪਾਰਕਿੰਗ ਸਥਾਨਾਂ ਦੀ ਮੁੜ-ਕਾਰਪੇਟਿੰਗ ਲਈ 170.92 ਲੱਖ ਰੁਪਏ ਦੀ ਮਨਜ਼ੂਰੀ ਨਾਲ ਸਬੰਧਿਤ ਹੈ। ਇਨ੍ਹਾਂ ਸੜਕਾਂ ਦੀ ਆਖ਼ਰੀ ਵਾਰ 2019 'ਚ ਮੁਰੰਮਤ ਕੀਤੀ ਗਈ ਸੀ ਪਰ ਹੁਣ ਵੱਖ-ਵੱਖ ਥਾਵਾਂ 'ਤੇ ਟੋਏ ਬਣ ਗਏ ਹਨ। ਪ੍ਰਸਤਾਵਿਤ ਰਕਮ ਦੀ ਵਰਤੋਂ ਸੜਕਾਂ ਤੇ ਪਾਰਕਿੰਗ ਸਥਾਨਾਂ ਨੂੰ ਮੁੜ ਠੀਕ ਕਰਨ ਲਈ ਕੀਤੀ ਜਾਵੇਗੀ। ਨਗਰ ਨਿਗਮ ਇੰਜੀਨੀਅਰਿੰਗ ਵਿੰਗ ਨੇ ਮਤਾ ਤਿਆਰ ਕੀਤਾ ਹੈ, ਜਿਸ ਨੂੰ ਜਨਰਲ ਅਸੈਂਬਲੀ ਵੱਲੋਂ ਵਿਚਾਰ ਤੇ ਪ੍ਰਵਾਨਗੀ ਲਈ ਰੱਖਿਆ ਗਿਆ ਹੈ।
ਮੇਅਰ ਦੇ ਵਿਦੇਸ਼ੀ ਦੌਰਿਆਂ ’ਤੇ ਵਿਰੋਧੀ ਚੁੱਕ ਸਕਦੇ ਹਨ ਸਵਾਲ
ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਵੱਲੋਂ ਹਾਲ ਹੀ ’ਚ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ’ਚ ਸ਼ਹਿਰ ਦੀ ਨੁਮਾਇੰਦਗੀ ਕੀਤੀ ਗਈ ਹੈ, ਜਿਸ ਨੂੰ ਲੈ ਕੇ ਚਰਚਾਵਾਂ ਹਨ ਕਿ ਵਿਰੋਧੀ ਧਿਰ ਦੇ ਮੈਂਬਰ ਮੇਅਰ ਵੱਲੋਂ ਕੀਤੇ ਅੰਤਰਾਸ਼ਟਰੀ ਦੌਰਿਆਂ ਨੂੰ ਜਨਤਾ ਦੇ ਪੈਸੇ ਦੀ ਬੇਲੋੜੀ ਲੁੱਟ ਦੱਸਦਿਆਂ ਵਿਰੋਧ ਕਰ ਸਕਦੇ ਹਨ। ਵਿਵਾਦਾਂ ’ਚ ਘਿਰੇ 24 ਘੰਟੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਣ ਵਾਲੇ ਮਨੀਮਾਜਰਾ ਪਾਇਲਟ ਪ੍ਰਾਜੈਕਟ ਨੂੰ ਲੈ ਕੇ ਵੀ ਵਿਰੋਧੀ ਧਿਰ ਦੇ ਕੌਂਸਲਰ ਇਸ ਨੂੰ ਪੱਕੇ ਤੌਰ ’ਤੇ ਰੱਦ ਕਰਨ ਦੀ ਮੰਗ ਕਰ ਸਕਦੇ ਹਨ।
5 ਤੇ 24 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਬੈਂਕ ਰਹਿਣਗੇ ਬੰਦ
NEXT STORY