ਚੰਡੀਗੜ੍ਹ : ਜਾਤ ਦੇ ਆਧਾਰਿਤ ਰਾਖਵੇਂਕਰਨ ਦੇ ਮੁੱਦੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਤੋਂ ਨਾਰਾਜ਼ ਜਨਰਲ ਸਮਾਜ ਦੇ ਲੋਕਾਂ ਨੇ 'ਜਨਰਲ ਸਮਾਜ ਪਾਰਟੀ' (ਜਸਪਾ) ਦੀ ਸਥਾਪਨਾ ਕਰ ਲਈ ਹੈ। ਹੁਣ ਇਸ ਪਾਰਟੀ ਨੇ ਚੰਡੀਗੜ੍ਹ ਅਤੇ ਪੰਜਾਬ 'ਚ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦਾ ਮੁੱਖ ਏਜੰਡਾ ਜਨਰਲ ਵਰਗ ਦੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜਨਾ ਹੈ। ਜਾਣਕਾਰੀ ਦਿੰਦਿਆਂ ਜਨਰਲ ਸਮਾਜ ਪਾਰਟੀ ਦੇ ਸੰਸਥਾਪਕ ਸੁਰੇਸ਼ ਗੋਇਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਜਨਰਲ ਵਰਗ ਦੇ ਲੋਕਾਂ ਵਲੋਂ ਜਾਤ ਦੇ ਰਾਖਵੇਂਕਰਨ ਦੇ ਵਿਰੋਧ 'ਚ ਅਦਾਲਤਾਂ 'ਚ ਲੜਾਈ ਲੜੀ ਜਾ ਰਹੀ ਹੈ ਪਰ ਸਿਆਸੀ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਸਮਾਜ 'ਚ ਜਾਤੀਵਾਦ ਦੀ ਖਾਈ ਲਗਾਤਾਰ ਡੂੰਘੀ ਹੁੰਦੀ ਜਾ ਰਹੀ ਹੈ। ਪਾਰਟੀ ਦੇ ਨਾਰਥ ਜੋਨ ਪ੍ਰਭਾਵੀ ਇੰਜੀ. ਸਤੀਸ਼ ਕੁਮਾਰ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਦੇ ਹੋਏ ਜਨਰਲ ਸਮਾਜ ਪਾਰਟੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ ਅਤੇ ਸੈਕਟਰਾਂ ਦਾ ਦੌਰਾ ਕਰਕੇ ਲੋਕਾਂ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਬਾਰੇ ਫੀਡਬੈਕ ਲਿਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਓੜੀ ਢਾਹੁਣ ਦੇ ਮਾਮਲੇ 'ਚ ਦਿੱਤੀ ਸਖਤ ਪ੍ਰਤੀਕਿਰਿਆ
NEXT STORY