ਮੋਗਾ/ਸਮਾਣਾ (ਗੋਪੀ ਰਾਊਕੇ, ਕਸ਼ਿਸ਼, ਦਰਦ)- ਜਾਰਜੀਆ ਵਿਖੇ ਰੋਜ਼ੀ-ਰੋਟੀ ਕਮਾਉਣ ਗਏ 12 ਲੋਕਾਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਹੈ। ਇਨ੍ਹਾਂ 'ਚ ਸਮਾਣਾ ਦਾ ਇਕ ਨੌਜਵਾਨ ਵਰਿੰਦਰ ਸਿੰਘ (33) ਪੁੱਤਰ ਕਾਲਾ ਸਿੰਘ ਡੇਰਾ ਕਾਨਗੜ੍ਹ ਵੀ ਮੌਜੂਦ ਸੀ। ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਕਰੀਬ ਡੇਢ ਸਾਲ ਪਹਿਲਾਂ ਜਾਰਜੀਆ ਗਿਆ ਸੀ, ਜਿਥੇ ਉਹ ਇਕ ਰੈਸਟੋਰੈਂਟ ’ਚ ਕੰਮ ਕਰਦਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਰਿੰਦਰ ਦੀ ਮੌਤ ਦੀ ਸੂਚਨਾ ਫੋਨ ’ਤੇ ਮਿਲੀ ਹੈ। ਵਰਿੰਦਰ ਦਾ 8 ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਦੀ 5 ਸਾਲਾ ਦੀ ਲੜਕੀ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਵਰਿੰਦਰ ਸਿੰਘ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਇਸ ਤੋਂ ਇਲਾਵਾ ਮ੍ਰਿਤਕਾਂ 'ਚ ਮੋਗਾ ਜ਼ਿਲ੍ਹੇ ਦੇ ਘੱਲ ਕਲਾਂ ਦਾ 24 ਸਾਲਾ ਗਗਨਦੀਪ ਸਿੰਘ ਵੀ ਸ਼ਾਮਲ ਹੈ। ਮ੍ਰਿਤਕ ਦੇ ਦਾਦਾ ਬਸੰਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਪਹਿਲਾਂ ਦੁਬਈ ਗਿਆ ਸੀ ਅਤੇ ਹੁਣ ਉਹ ਚਾਰ ਮਹੀਨਿਆਂ ਤੋਂ ਜਾਰਜੀਆ ਵਿਖੇ ਇਕ ਹੋਟਲ ’ਚ ਕੰਮ ਕਰ ਰਿਹਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਦੇਸ਼ੋਂ ਆਏ ਫ਼ੋਨ ਤੋਂ ਪਤਾ ਲੱਗਾ ਕਿ ਗਗਨਦੀਪ ਆਪਣੇ ਸਾਥੀਆਂ ਨਾਲ ਸੁੱਤਾ ਪਿਆ ਸੀ ਅਤੇ ਲਾਈਟ ਨਾ ਹੋਣ ਕਰ ਕੇ ਉਨ੍ਹਾਂ ਨੇ ਜਰਨੇਟਰ ਚਲਾਇਆ ਸੀ। ਪਰ ਬੰਦ ਕਮਰੇ ਵਿਚ ਗੈਸ ਚੜ੍ਹਨ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਸਰਕਾਰ ਪਰਿਵਾਰ ਦੀ ਮਦਦ ਕਰੇ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਦਾ ਨਾਕਾ ਦੇਖ ਨੌਜਵਾਨ ਨੇ ਭਜਾ ਲਈ ਮਾਰੂਤੀ, ਫ਼ਿਰ ਜੋ ਹੋਇਆ...
NEXT STORY