ਨਵੀਂ ਦਿੱਲੀ (ਇੰਟ.) – ਦੇਸ਼ ’ਚ ਮਾਨਸੂਨ ਦੇ ਆਗਮਨ ਦੇ ਨਾਲ ਹੀ ਮਹਿੰਗਾਈ ਨੇ ਵੀ ਦਸਤਕ ਦੇ ਦਿੱਤੀ ਹੈ। ਹਾਲਾਂਕਿ ਮਾਨਸੂਨ ਦੀ ਰਫਤਾਰ ਹੌਲੀ-ਹੌਲੀ ਕਮਜ਼ੋਰ ਹੋ ਰਹੀ ਹੈ ਪਰ ਮਹਿੰਗਾਈ ਦੀ ਰਫਤਾਰ ਘੱਟ ਹੋਣ ਦੀ ਥਾਂ ਵਧਦੀ ਹੀ ਜਾ ਰਹੀ ਹੈ। ਲਗਭਗ ਸਾਰੇ ਸੂਬਿਆਂ ਵਿਚ ਹਰੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ। ਭਿੰਡੀ, ਸ਼ਿਮਲਾ ਮਿਰਚ, ਲੌਕੀ, ਪਰਵਲ ਅਤੇ ਕਰੇਲੇ ਦੀਆਂ ਕੀਮਤਾਂ ’ਚ ਕਈ ਗੁਣਾ ਵਾਧਾ ਹੋਇਆ ਹੈ ਪਰ ਸਭ ਤੋਂ ਵੱਧ ਟਮਾਟਰ ਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ। 20 ਤੋਂ 40 ਰੁਪਏ ਕਿਲੋ ਮਿਲਣ ਵਾਲਾ ਟਮਾਟਰ ਹੁਣ 150 ਤੋਂ 200 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉੱਥੇ ਹੀ ਕਈ ਸੂਬਿਆਂ ਵਿਚ ਇਸ ਦੀ ਕੀਮਤ 100 ਤੋਂ 150 ਰੁਪਏ ਪ੍ਰਤੀ ਕਿਲੋ ਦੇ ਦਰਮਿਆਨ ਹੈ ਪਰ ਟਮਾਟਰ ਨਾਲੋਂ ਜ਼ਿਆਦਾ ਮਹਿੰਗਾ ਅਦਰਕ ਹੋ ਗਿਆ ਹੈ। ਇਸ ਦੀ ਕੀਮਤ ਲਗਭਗ ਸਾਰੇ ਸੂਬਿਆਂ ’ਚ ਟਮਾਟਰ ਨਾਲੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਭਾਰਤ ਦੇ ਲੋਕਾਂ ਦਾ ਡੰਕਾ, ਅਮਰੀਕਾ ਵਿਚ 90 ਫ਼ੀਸਦੀ ਯੂਨੀਕਾਰਨ ਦੇ ਸੰਸਥਾਪਕ ਭਾਰਤੀ
ਬਿਹਾਰ ਦੀ ਰਾਜਧਾਨੀ ਪਟਨਾ ’ਚ ਵ ਸਾਰੀਆਂ ਹਰੀਆਂ ਸਬਜ਼ੀਆਂ ਦੀ ਕੀਮਤ ’ਚ ਅੱਗ ਲੱਗੀ ਹੋਈ ਹੈ। ਇੱਥੇ ਟਮਾਟਰ 120 ਤੋਂ 140 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉੱਥੇ ਹੀ ਸੂਬੇ ਦੇ ਦੂਜੇ ਸ਼ਹਿਰਾਂ ਅਤੇ ਕਸਬਿਆਂ ਵਿਚ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਹੈ ਪਰ ਬਿਹਾਰ ’ਚ ਟਮਾਟਰ ਨਾਲੋਂ ਵੀ ਵੱਧ ਮਹਿੰਗਾ ਅਦਰਕ ਹੋ ਗਿਆ ਹੈ। ਪਟਨਾ ’ਚ ਇਕ ਕਿਲੋ ਅਦਰਕ ਦੀ ਕੀਮਤ 240 ਤੋਂ 250 ਰੁਪਏ ਹੈ। ਯਾਨੀ ਕਿ ਪਟਨਾ ’ਚ ਟਮਾਟਰ ਦੇ ਮੁਕਾਬਲੇ ਅਦਰਕ ਦੀ ਕੀਮਤ ਦੁੱਗਣੀ ਹੈ।
ਇਹ ਵੀ ਪੜ੍ਹੋ : 5ਜੀ ਦੀ ਰਫਤਾਰ ਨਾਲ ਦੌੜਿਆ ਰਿਲਾਇੰਸ ਜੀਓ ਦਾ ਮੁਨਾਫਾ, ਇੰਝ ਰਹੇ ਟੈਲੀਕਾਮ ਕੰਪਨੀ ਦੇ ਆਂਕੜੇ
ਕਰਨਾਟਕ ’ਚ ਸਭ ਤੋਂ ਮਹਿੰਗਾ
ਇਸ ਤਰ੍ਹਾਂ ਕਰਨਾਟਕ ’ਚ ਵੀ ਅਦਰਕ ਦੀਆਂ ਕੀਮਤਾਂ ’ਚ ਬੰਪਰ ਉਛਾਲ ਆਇਆ ਹੈ। ਇੱਥੇ ਇਕ ਕਿਲੋ ਅਦਰਕ ਦੀ ਕੀਮਤ 400 ਰੁਪਏ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਕਰਨਾਟਕ ਵਿਚ ਪਿਛਲੇ ਇਕ ਦਹਾਕੇ ’ਚ ਪਹਿਲੀ ਵਾਰ ਅਦਰਕ ਇੰਨਾ ਮਹਿੰਗਾ ਹੋਇਆ ਹੈ। ਮਹਿੰਗਾਈ ਦਾ ਆਲਮ ਇਹ ਹੈ ਕਿ ਹੁਣ ਖੇਤਾਂ ’ਚੋਂ ਅਦਰਕ ਦੀ ਚੋਰੀ ਸ਼ੁਰੂ ਹੋ ਗਈ ਹੈ। ਹਾਲਾਂਕਿ ਕਰਨਾਟਕ ’ਚ ਟਮਾਟਰ ਅਦਰਕ ਦੇ ਮੁਕਾਬਲੇ ਸਸਤਾ ਹੈ। ਬੇਂਗਲੁਰੂ ’ਚ ਟਮਾਟਰ ਦੀ ਕੀਮਤ 130 ਤੋਂ 150 ਰੁਪਏ ਦੇ ਦਰਮਿਆਨ ਹੈ।
ਕੋਲਕਾਤਾ ’ਚ 220 ਰੁਪਏ ਪ੍ਰਤੀ ਕਿਲੋ
ਦੇਸ਼ ਦੀ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ’ਚ ਵੀ ਜਨਤਾ ਮਹਿੰਗਾਈ ਤੋਂ ਪ੍ਰੇਸ਼ਾਨ ਹੈ। ਲਖਨਊ ਵਿਚ ਸ਼ੁੱਕਰਵਾਰ ਨੂੰ ਟਮਾਟਰ 200 ਰੁਪਏ ਪ੍ਰਤੀ ਕਿਲੋ ਵਿਕਿਆ, ਜਦ ਕਿ ਪ੍ਰਚੂਨ ਮਾਰਕੀਟ ’ਚ ਟਮਾਟਰ ਦਾ ਰੇਟ 180 ਰੁਪਏ ਪ੍ਰਤੀ ਕਿਲੋ ਹੈ। ਉੱਥੇ ਹੀ ਅਦਰਕ ਵੀ ਬਹੁਤ ਮਹਿੰਗਾ ਹੈ। ਲਖਨਊ ਵਿਚ ਇਕ ਕਿਲੋ ਅਦਰਕ ਦੀ ਕੀਮਤ 300 ਰੁਪਏ ਹੈ। ਜੇ ਗੱਲ ਪੱਛਮੀ ਬੰਗਾਲ ਦੀ ਕਰੀਏ ਤਾਂ ਇਸ ਦੀ ਰਾਜਧਾਨੀ ਕੋਲਕਾਤਾ ਵਿਚ ਟਮਾਟਰ ਦਾ ਰੇਟ ਸ਼ੁੱਕਰਵਾਰ ਨੂੰ 140 ਰੁਪਏ ਪ੍ਰਤੀ ਕਿਲੋ ਰਿਕਾਰਡ ਕੀਤਾ ਗਿਆ ਜਦ ਕਿ ਅਦਰਕ 220 ਰੁਪਏ ਕਿਲੋ ਹੈ, ਯਾਨੀ ਕਿ ਇੱਥੇ ਅਦਰਕ ਟਮਾਟਰ ਨਾਲੋਂ ਦੁੱਗਣੇ ਦੇ ਕਰੀਬ ਮਹਿੰਗਾ ਹੈ।
ਇਹ ਵੀ ਪੜ੍ਹੋ : ਭਾਰਤ ਦੀ ਰਾਹ 'ਤੇ ਅਮਰੀਕਾ, ਫੈਡਰਲ ਰਿਜ਼ਰਵ ਨੇ ਲਾਂਚ ਕੀਤੀ ਨਵੀਂ ਤਤਕਾਲ-ਭੁਗਤਾਨ ਸੇਵਾ 'FedNow'
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਮੇਤ ਦੇਸ਼ ਦੇ ਇਨ੍ਹਾਂ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
NEXT STORY