ਮੋਹਾਲੀ (ਰਾਣਾ) : ਫੇਜ਼-11 ਸਥਿਤ ਪਲੇਸਮੈਂਟ ਦਫਤਰ ਦੇ ਮਾਲਕ ਨੇ ਆਪਣੇ ਹੀ ਦਫਤਰ ਵਿਚ ਕੰਮ ਕਰਨ ਵਾਲੀ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ । ਲੜਕੀ ਨੇ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਇੱਜ਼ਤ ਬਚਾਈ, ਜਿਸ ਤੋਂ ਬਾਅਦ ਲੜਕੀ ਨੇ ਆਪਣੇ ਬੌਸ ਖਿਲਾਫ ਸ਼ਿਕਾਇਤ ਫੇਜ਼-11 ਥਾਣਾ ਪੁਲਸ ਨੂੰ ਦਿੱਤੀ ਤੇ ਪੁਲਸ ਨੇ ਪਲੇਸਮੈਂਟ ਦੇ ਮਾਲਕ ਅੰਮ੍ਰਿਤਪਾਲ ਖਿਲਾਫ ਛੇੜਛਾੜ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ । ਮੁਲਜ਼ਮ ਅੰਮ੍ਰਿਤਪਾਲ ਦਾ ਪਿਤਾ ਪੰਜਾਬ ਸਕੱਤਰੇਤ ਵਿਚ ਪੁਲਸ ਇੰਸਪੈਕਟਰ ਹੈ।
ਕੈਬਿਨ 'ਚ ਬੁਲਾ ਕੇ ਪਾੜੇ ਕੱਪੜੇ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਹ ਫੇਜ਼-11 ਸਥਿਤ ਪਲੇਸਮੈਂਟ ਵਿਚ ਐੱਚ. ਆਰ. ਦੀ ਪੋਸਟ 'ਤੇ ਕੰਮ ਕਰਦੀ ਸੀ। ਦਫਤਰ ਵਿਚ ਉਸ ਨਾਲ ਕੰਮ ਕਰਨ ਵਾਲੇ 2 ਲੜਕੇ ਤੇ ਇਕ ਲੜਕੀ ਨੂੰ ਅੰਮ੍ਰਿਤਪਾਲ ਨੇ ਫੀਲਡ ਵਿਚ ਭੇਜ ਦਿੱਤਾ, ਉਨ੍ਹਾਂ ਨੂੰ ਭੇਜਣ ਤੋਂ ਕੁਝ ਦੇਰ ਬਾਅਦ ਅੰਮ੍ਰਿਤਪਾਲ ਨੇ ਉਸ ਨੂੰ ਆਪਣੇ ਕੈਬਿਨ ਵਿਚ ਬੁਲਾਇਆ। ਜਿਵੇਂ ਹੀ ਉਹ ਉਸਦੇ ਕੈਬਿਨ ਵਿਚ ਗਈ ਤਾਂ ਅੰਮ੍ਰਿਤਪਾਲ ਨੇ ਦਫਤਰ ਨੂੰ ਅੰਦਰੋਂ ਕੁੰਡੀ ਲਾ ਲਈ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਇਸ ਦੌਰਾਨ ਉਸ ਨੇ ਉਸ ਦੇ ਕੱਪੜੇ ਤਕ ਪਾੜ ਦਿੱਤੇ। ਉਥੋਂ ਉਹ ਬੜੀ ਮੁਸ਼ਕਲ ਨਾਲ ਆਪਣੀ ਇੱਜ਼ਤ ਬਚਾ ਕੇ ਭੱਜੀ । ਉਥੋਂ ਨਿਕਲਣ ਤੋਂ ਬਾਅਦ ਉਸ ਨੇ ਆਪਣੇ ਇਕ ਦੋਸਤ ਨੂੰ ਬੁਲਾਇਆ । ਥੋੜ੍ਹੀ ਹੀ ਦੇਰ ਵਿਚ ਉਸ ਦਾ ਦੋਸਤ ਉਸ ਦੇ ਕੋਲ ਪਹੁੰਚ ਗਿਆ, ਜਿਸ ਤੋਂ ਬਾਅਦ ਉਹ ਉਸ ਨਾਲ ਸਿੱਧਾ ਫੇਜ਼-11 ਥਾਣੇ 'ਚ ਪਹੁੰਚੀ ਅਤੇ ਪੁਲਸ ਨੂੰ ਅੰਮ੍ਰਿਤਪਾਲ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ।
ਨਾ ਦੱਸਣ 'ਤੇ ਦਿੱਤੀ ਧਮਕੀ ਤੇ ਆਫਰ
ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਮੁਲਜ਼ਮ ਅੰਮ੍ਰਿਤਪਾਲ ਨੂੰ ਉਸ ਦੇ ਇਰਾਦਿਆਂ ਵਿਚ ਸਫਲ ਨਹੀਂ ਹੋਣ ਦਿੱਤਾ ਤਾਂ ਪਹਿਲਾਂ ਤਾਂ ਉਹ ਉਸ ਨੂੰ ਆਫਰ ਦਿੰਦੇ ਹੋਏ ਕਹਿਣ ਲੱਗਾ ਕਿ ਉਹ ਉਸ ਨੂੰ ਆਪਣੇ ਦਫਤਰ ਦੀ ਮੇਨ ਹੈੱਡ ਬਣਾ ਦੇਵੇਗਾ ਤੇ ਦਫਤਰ ਵਿਚ ਉਸ ਦਾ ਹੀ ਰਾਜ ਚੱਲੇਗਾ ਪਰ ਉਸ ਨੇ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਹ ਗੱਲ ਬਾਹਰ ਕਿਸੇ ਨੂੰ ਦੱਸੀ ਤਾਂ ਉਸ ਦੇ ਲਈ ਚੰਗਾ ਨਹੀਂ ਹੋਵੇਗਾ ।
ਜਦੋਂ ਪੀ. ਐੱਚ. ਡੀ. ਐਂਟਰੈਂਸ ਟੈਸਟ ਪਾਸ ਨਹੀਂ ਕਰ ਸਕੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ...
NEXT STORY