ਲੁਧਿਆਣਾ (ਤਰੁਣ) : ਇਥੋਂ ਦੇ ਇਕ ਇਲਾਕੇ ਵਿਚ ਇਕ ਔਰਤ ਨੇ ਸਾਜ਼ਿਸ਼ ਰਚ ਕੇ 19 ਸਾਲਾ ਲੜਕੀ ਨੂੰ ਘਰ ਵਿਚ ਬੁਲਾਇਆ। ਲੜਕੀ ਨੂੰ ਭਾਰੀ ਮਾਤਰਾ ਵਿਚ ਚਿੱਟੇ ਦਾ ਸੇਵਨ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸਨੂੰ ਇਕ ਕਮਰੇ ਵਿਚ ਭੇਜ ਦਿੱਤਾ ਗਿਆ, ਜਿਥੇ 2 ਨੌਜਵਾਨ ਪਹਿਲਾਂ ਤੋਂ ਹੀ ਮੌਜੂਦ ਸੀ, ਜਿਨ੍ਹਾਂ ਨੇ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ। ਐਨ ਮੌਕੇ ਲੜਕੀ ਦਾ ਮੂੰਹ ਬੋਲਿਆ ਭਰਾ ਪੁੱਜ ਗਿਆ, ਜਿਸ ਨੇ ਸ਼ਹਿਰ ਦੇ ਇਕ ਪ੍ਰਮੁੱਖ ਸਮਾਜ ਸੇਵਕ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਸਮਾਜਕ ਸੰਸਥਾ ਦੇ ਇਕ ਅਹੁਦੇਦਾਰ ਪੀੜਤ ਲੜਕੀ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਲੈ ਕੇ ਏ. ਸੀ. ਪੀ. ਸੈਂਟਰਲ ਦੇ ਸਾਹਮਣੇ ਪੇਸ਼ ਹੋਏ ਅਤੇ ਸਾਰੀ ਗੱਲ ਦੱਸੀ।
ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜੀ ਪਰ ਹੱਦਬੰਦੀ ਨੂੰ ਲੈ ਕੇ ਥਾਣਾ ਡਵੀਜ਼ਨ ਨੰਬਰ 2 ਅਤੇ 3 ਦੀ ਪੁਲਸ ਉਲਝੀ ਰਹੀ। ਬਾਅਦ ਵਿਚ ਇਲਾਕਾ ਥਾਣਾ ਡਵੀਜ਼ਨ ਨੰਬਰ 3 ਦਾ ਨਿਕਲਿਆ। ਉਥੇ ਹੀ ਪੁਲਸ ਅਧਿਕਾਰੀ ਇਸ ਮਾਮਲੇ ਨੂੰ ਦਬਾਉਂਦੇ ਵੀ ਵਿਖਾਈ ਦਿੱਤੇ। ਜਾਣਕਾਰੀ ਅਨੁਸਾਰ 19 ਸਾਲ ਦੀ ਇਕ ਲੜਕੀ ਨੂੰ ਉਸਦੀ ਮਹਿਲਾ ਦੋਸਤ ਨੇ ਸ਼ਿਵਾਜੀ ਨਗਰ ਸਥਿਤ ਘਰ ਵਿਚ ਬੁਲਾਇਆ, ਜਿਥੇ ਉਸ ਨੂੰ ਚਿੱਟੇ ਦਾ ਨਸ਼ਾ ਦਿੱਤਾ ਗਿਆ। ਨਸ਼ਾ ਕਰਨ ਤੋਂ ਬਾਅਦ ਪੀੜਤ ਲੜਕੀ ਸੁੱਧ-ਬੁੱਧ ਖੋ ਬੈਠੀ। ਜਦੋਂ ਉਸ ਦੀ ਨੀਂਦ ਖੁੱਲ੍ਹੀ ਤਾਂ ਇਕ ਕਮਰੇ ਵਿਚ 2 ਲੜਕੇ ਉਸ ਦੇ ਨਾਲ ਦੇਖੇ। ਇਸ ਦੌਰਾਨ ਲੜਕੀ ਦਾ ਮੂੰਹ ਬੋਲਿਆ ਭਰਾ ਮੌਕੇ 'ਤੇ ਪੁੱਜਾ ਤੇ ਮੌਕਾ ਵੇਖ ਕੇ ਹੈਰਾਨ ਹੋ ਗਿਆ। ਉਥੇ ਪੀੜਤ ਲੜਕੀ ਨੂੰ ਲੈ ਕੇ ਘਰ ਪੁੱਜਿਆ।
ਘਰ ਦੀ ਮਾਲਕਣ 'ਤੇ ਪਹਿਲਾਂ ਹੀ ਹੈ ਐੱਨ. ਡੀ. ਪੀ. ਐੱਸ. ਦਾ ਮਾਮਲਾ
ਸੂਤਰਾਂ ਅਨੁਸਾਰ ਜਿਸ ਘਰ ਵਿਚ ਲੜਕੀ ਨਾਲ ਘਟਨਾ ਵਾਪਰੀ, ਉਥੇ ਨਸ਼ੇ ਦਾ ਸੇਵਨ ਹੁੰਦਾ ਹੈ। ਕਈ ਨੌਜਵਾਨ ਅਤੇ ਲੜਕੀਆਂ ਇਸ ਘਰ ਵਿਚ ਨਸ਼ੇ ਦਾ ਸੇਵਨ ਕਰਨ ਆਉਂਦੇ ਹਨ। ਜਿਸ ਮਹਿਲਾ ਦਾ ਘਰ ਦੱਸਿਆ ਜਾ ਰਿਹਾ ਹੈ ਉਸ 'ਤੇ ਪਹਿਲਾਂ ਹੀ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਹੈ। ਇਸ ਸਬੰਧੀ ਥਾਣਾ ਮੁਖੀ ਸਤੀਸ਼ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਜਬਰ-ਜ਼ਨਾਹ ਦੀ ਕੋਸ਼ਿਸ਼ ਸਬੰਧੀ ਸ਼ਿਕਾਇਤ ਉਨ੍ਹਾਂ ਨੂੰ ਨਹੀਂ ਮਿਲੀ ਹੈ। ਮੌਕੇ 'ਤੇ ਨਸ਼ਾ ਬਰਾਮਦ ਹੋਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਇਸ ਕੇਸ ਸਬੰਧੀ 2 ਲੋਕਾਂ ਨੂੰ ਹਿਰਾਸਤ ਵਿਚ ਲਿਆ ਪਰ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਲੜਕੀ ਨੂੰ ਚੰਡੀਗੜ੍ਹ ਭੇਜਣ ਦੀ ਸੀ ਯੋਜਨਾ
ਸਮਾਜਕ ਸੰਸਥਾ ਇਨਸਾਨੀਅਤ ਇਕ ਧਰਮ ਦੇ ਪ੍ਰਧਾਨ ਰੋਹਿਤ ਸਾਹਨੀ ਨੇ ਦੱਸਿਆ ਕਿ ਬੀਤੀ ਰਾਤ ਪੀੜਤ ਪੱਖ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਹ ਪੀੜਤ ਪੱਖ ਨੂੰ ਲੈ ਕੇ ਏ. ਸੀ. ਪੀ. ਵਰਿਆਨ ਸਿੰਘ ਦੇ ਸਾਹਮਣੇ ਪੇਸ਼ ਹੋਏ। ਪੀੜਤ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਹੋਈ ਹੈ, ਇਸ ਬਾਰੇ ਪੁਲਸ ਜਾਂਚ ਕਰ ਰਹੀ ਹੈ। ਪੀੜਤ ਲੜਕੀ ਨੂੰ ਸਾਜ਼ਿਸ਼ ਦੇ ਤਹਿਤ ਚੰਡੀਗੜ੍ਹ ਭੇਜਿਆ ਜਾਣਾ ਸੀ ਪਰ ਸਹੀ ਸਮੇਂ 'ਤੇ ਲੜਕੀ ਦਾ ਭਰਾ ਪੁੱਜ ਗਿਆ ਅਤੇ ਵੱਡੀ ਵਾਰਦਾਤ ਹੋਣ ਤੋਂ ਟਲ ਗਈ। ਇਸ ਵਾਰਦਾਤ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਨਿਰ-ਸਵਾਰਥ ਭਾਵ ਨਾਲ ਜਾਂਚ ਕਰੇ ਤੇ ਕਈ ਘਟਨਾਵਾਂ ਸਾਹਮਣੇ ਆ ਸਕਦੀਆਂ ਹਨ।
ਸੁਲਤਾਨਪੁਰ ਲੋਧੀ 'ਚੋਂ ਵੱਡਾ ਲੁਟੇਰਾ ਗਿਰੋਹ ਕਾਬੂ, ਸਮਾਗਮਾਂ 'ਚ ਕਰਦੇ ਸਨ ਲੁੱਟਾਂ-ਖੋਹਾਂ
NEXT STORY