ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਵਿਖੇ ਇਕ ਕੁੜੀ ਨੂੰ ਅਗਵਾਹ ਕਰਕੇ ਕਾਰ 'ਚ ਸੁੱਟ ਕੇ ਲਿਜਾਣ 'ਤੇ ਪੁਲਸ ਨੇ ਕੁੜੀ ਦੀ ਮਾਸੀਆਂ ਦੇ ਲੜਕਿਆਂ ਸਣੇ 9 ਲੜਕਿਆਂ ਅਤੇ 2-3 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕੁੜੀ ਦੇ ਭਰਾ ਲਖਵਿੰਦਰ ਸਿੰਘ ਪੁੱਤਰ ਦਾਰਾ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਕਵਿਤਾ ਰਾਣੀ ਆਪਣੇ ਚਚੇਰੇ ਭਰਾ ਗਗਨਦੀਪ ਸਿੰਘ ਨਾਲ ਭਵਾਨੀਗੜ੍ਹ ਦੀ ਅਨਾਜ ਮੰਡੀ ਵਿਖੇ ਸਥਿਤ ਇਕ ਕੈਫ਼ੇ ਤੋਂ ਰੋਲ ਨੰਬਰ ਕਢਵਾਉਣ ਲਈ ਆਈ ਸੀ। ਰੋਲ ਨੰਬਰ ਕਢਵਾਉਣ ਤੋਂ ਬਾਅਦ ਵਾਪਸ ਘਰ ਜਾਂਦੇ ਸਮੇਂ ਉਨ੍ਹਾਂ ਨੂੰ ਉਸ ਦੀ ਮਾਸੀ ਦਾ ਲੜਕਾ ਸਤਵੀਰ ਸਿੰਘ ਮਿਲ ਗਿਆ, ਜਿਸ ਨੇ ਉਸ ਦੇ ਚਚੇਰੇ ਭਰਾ ਗਗਨਦੀਪ ਸਿੰਘ ਦੀ ਰਮਨ ਸਿੰਘ, ਜੋ ਉਸ ਦੀ ਮਾਸੀ ਦਾ ਲੜਕਾ ਹੈ, ਨਾਲ ਫੋਨ 'ਤੇ ਗੱਲ ਕਰਵਾ ਕੇ ਰਮਨ ਸਿੰਘ ਨੂੰ ਲੈਣ ਲਈ ਨਵੇਂ ਬੱਸ ਅੱਡੇ ਭੇਜ ਦਿੱਤਾ।
ਇਸ ਤੋਂ ਬਾਅਦ ਉਸ ਦੀ ਮਾਸੀ ਦੇ ਲੜਕੇ ਸਤਵੀਰ ਸਿੰਘ ਰਿੰਕੂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਦੀ ਭੈਣ ਨੂੰ ਧੱਕੇ ਨਾਲ ਕਾਰ 'ਚ ਸੁੱਟ ਕੇ ਅਗਵਾ ਕਰ ਲਿਆ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਲਖਵਿੰਦਰ ਸਿੰਘ ਅਨੁਸਾਰ ਉਸ ਦੀ ਮਾਸੀ ਦਾ ਲੜਕਾ ਸਤਵੀਰ ਸਿੰਘ ਦੋ ਮਹੀਨਿਆਂ ਤੋਂ ਉਨ੍ਹਾਂ ਦੇ ਘਰ ਹੀ ਰਹਿ ਰਿਹਾ ਸੀ। ਉਸ ਨੇ ਸਥਾਨਕ ਪੁਲਸ ਨੂੰ ਲਿਖ਼ਤੀ ਰਿਪੋਰਟ ਦਿੰਦਿਆਂ ਉਸ ਦੀ ਭੈਣ ਨੂੰ ਅਗਵਾਹ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਅਤੇ ਉਸ ਨੂੰ ਸਹੀ ਸੁਲਾਮਤ ਘਰ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਥਾਣਾ ਮੁਖੀ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਪੁਲਸ ਨੇ ਲਖਵਿੰਦਰ ਸਿੰਘ ਦੇ ਬਿਆਨਾਂ 'ਤੇ ਸਤਵੀਰ ਸਿੰਘ ਅਤੇ ਉਸ ਦੇ ਬਾਕੀ ਦੇ ਸਾਥੀਆਂ ਜਿਵੇਂ ਰਮਨ ਸਿੰਘ ਪੁੱਤਰ ਬਲਦੇਵ ਸਿੰਘ, ਹਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਸੁਰਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਕੁਲਵੰਤ ਸਿੰਘ ਪੁੱਤਰ ਲਾਭ ਸਿੰਘ, ਸੋਨੀ ਸਿੰਘ ਅਤੇ ਹੋਰ 2-3 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ।
ਪੈਟਰੋਲ ਪੰਪ 'ਤੇ ਖੜ੍ਹੇ 2 ਟਿੱਪਰ ਚੋਰੀ, ਵਾਰਦਾਤ ਸੀ. ਸੀ. ਟੀ. ਵੀ. 'ਚ ਕੈਦ
NEXT STORY