ਗੁਰਦਾਸਪੁਰ/ਕਲਾਨੌਰ (ਵਿਨੋਦ/ਵਤਨ) : ਇਕ ਔਰਤ ਦੀ ਜਵਾਨ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਵਟਸਐੱਪ 'ਤੇ ਪੋਸਟ ਕਰਨ ਅਤੇ ਉਨ੍ਹਾਂ ਨੂੰ ਅਗਵਾ ਕਰਨ ਦੀ ਧਮਕੀ ਦੇਣ ਵਾਲੀ ਇਕ ਲੜਕੀ ਅਤੇ ਉਸ ਦੇ ਪ੍ਰੇਮੀ ਵਿਰੁੱਧ ਕਲਾਨੌਰ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪ੍ਰੇਮਿਕਾ ਫਰਾਰ ਹੈ। ਜਿਸ ਲੜਕੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਉਹ ਸ਼ਿਕਾਇਤਕਰਤਾ ਦੀ ਰਿਸ਼ਤੇਦਾਰ ਹੈ।
ਕਲਾਨੌਰ ਪੁਲਸ ਸਟੇਸ਼ਨ ਇੰਚਾਰਜ ਸਰਬਜੀਤ ਸਿੰਘ ਅਨੁਸਾਰ ਕਲਾਨੌਰ ਪੁਲਸ ਸਟੇਸ਼ਨ ਅਧੀਨ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਸ ਦੀਆਂ ਦੋ ਲੜਕੀਆਂ ਅਤੇ ਇਕ ਲੜਕਾ ਹੈ। ਉਸ ਦਾ ਪਤੀ ਲਗਭਗ 6 ਮਹੀਨੇ ਤੋਂ ਦੁੱਬਈ ਗਿਆ ਹੋਇਆ ਹੈ। ਦੋਸ਼ੀ ਪੂਨਮ ਬਾਲਾ ਨਿਵਾਸੀ ਗਾਜੀਕੋਟ ਦਾ ਵਿਆਹ ਉਸ ਦੇ ਜੇਠ ਦੇ ਲੜਕੇ ਰਾਜ ਕੁਮਾਰ ਨਾਲ ਲਗਭਗ ਪੰਜ ਸਾਲ ਪਹਿਲਾਂ ਹੋਇਆ ਸੀ ਅਤੇ ਪੂਨਮ ਅਤੇ ਰਾਜ ਕੁਮਾਰ ਵਿਚ ਘਰੇਲੂ ਕਲੇਸ਼ ਰਹਿਣ ਕਾਰਨ ਵੱਖ ਰਹਿੰਦੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੂਨਮ ਨੇ ਆਪਣੇ ਪ੍ਰੇਮੀ ਮਲਕੀਅਤ ਸਿੰਘ ਨਿਵਾਸੀ ਪਿੰਡ ਭੁੱਲਰ ਜ਼ਿਲਾ ਅੰਮ੍ਰਿਤਸਰ ਦੇ ਨਾਲ ਮਿਲ ਕੇ ਉਸ ਦੀ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਉਸ ਦੇ ਮੋਬਾਇਲ 'ਤੇ ਭੇਜ ਦਿੱਤੀਆਂ ਤਾਂ ਜੋ ਉਨ੍ਹਾਂ ਦੀ ਬਦਨਾਮੀ ਹੋ ਸਕੇ। ਇੰਨਾ ਹੀ ਨਹੀਂ ਦੋਸ਼ੀ ਉਸ ਨੂੰ ਫੋਨ 'ਤੇ ਧਮਕੀ ਵੀ ਦਿੰਦਾ ਸੀ ਕਿ ਉਹ ਉਸ ਨੂੰ ਅਤੇ ਉਸ ਦੀ ਲੜਕੀ ਨੂੰ ਅਗਵਾ ਕਰਨਗੇ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸ਼ਿਕਾਇਤ ਸੰਬੰਧੀ ਜਾਂਚ ਪੜਤਾਲ ਤੋਂ ਬਾਅਦ ਕੇਸ ਦਰਜ ਕਰਕੇ ਦੋਸ਼ੀ ਪ੍ਰੇਮੀ ਮਲਕੀਅਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਪੂਨਮ ਫਰਾਰ ਹੋ ਗਈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਗਾਂਧੀ ਜੈਯੰਤੀ 'ਤੇ 7 ਕੈਦੀਆਂ ਦੀ ਸਜ਼ਾ ਮੁਆਫ, ਹੋਣਗੇ ਰਿਹਾਅ
NEXT STORY