ਲੁਧਿਆਣਾ (ਰਿਸ਼ੀ)- ਘਰ ਤੋਂ ਸਮਾਨ ਲੈਣ ਬਾਜ਼ਾਰ ਆਈ 16 ਸਾਲਾ ਲੜਕੀ ਨੂੰ ਘੁਮਾਉਣ ਲਿਜਾਣ ਦੇ ਬਹਾਨੇ ਦੋਸਤ ਵਲੋਂ ਸੁਨਸਾਨ ਜਗ੍ਹਾ 'ਤੇ ਲਿਜਾ ਕੇ ਦੁਸ਼ਕਰਨ ਕਰਨ ਦੀ ਸ਼ਰਮਨਾਕ ਘਟਨ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਜਗੀਰ ਸਿੰਘ ਅਨੁਸਾਰ ਦੋਸ਼ੀ ਦੀ ਪਛਾਣ ਆਕਾਸ਼ (18) ਵਾਸੀ ਗੁਰੂ ਗੋਬਿੰਦ ਸਿੰਘ ਨਗਰ ਦੇ ਰੂਪ 'ਚ ਹੋਈ ਹੈ।
ਪੁਲਸ ਨੂੰ ਦਿਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਐਤਵਾਰ ਰਾਤ 9 ਵਜੇ ਉਹ ਘਰ ਦਾ ਸਮਾਨ ਲੈਣ ਲਈ ਘਰ ਦੇ ਨੇੜੇ ਹੀ ਸੁੰਦਰ ਨਗਰ ਗਈ ਸੀ ਤਾਂ ਉਕਤ ਦੋਸ਼ੀ ਉਸ ਨੂੰ ਮਿਲ ਗਿਆ। ਪੁਰਾਣੀ ਜਾਣ ਪਛਾਣ ਹੋਣ ਦੇ ਚੱਲਦੇ ਨਾਲ ਘੁੰਮਣ ਜਾਣ ਦੀ ਗੱਲ ਕਹਿਣ ਲੱਗ ਪਿਆ। ਇਨਕਾਰ ਕਰਨ 'ਤੇ ਉਹ ਜ਼ਬਰਦਸਤੀ ਉਸ ਨੂੰ ਪਿੱਪਲ ਚੌਕ ਸੁਨਸਾਨ ਜਗ੍ਹਾ 'ਤੇ ਇਕ ਪਲਾਟ 'ਚ ਲੈ ਗਿਆ। ਵਿਰੋਧ ਕਰਨ 'ਤੇ ਪਾਏ ਕੱਪੜੇ ਤਕ ਪਾੜ ਦਿਤੇ ਅਤੇ ਦੁਸ਼ਕਰਮ ਕਰਕੇ ਫਰਾਰ ਹੋ ਗਿਆ। ਬਾਅਦ 'ਚ ਉਸਨੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਕੇਸ ਦਰਜ ਕਰਕੇ ਸੋਮਵਾਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਇੰਸਪੈਕਟਰ ਇੰਦਰਜੀਤ ਦੇ ਖੁਲਾਸਿਆਂ ਨੇ ਸਰਕਾਰ ਕਸੂਤੀ ਫਸਾਈ, ਸ਼ੱਕੀ ਕਿਰਦਾਰ ਦੇ ਪੁਲਸ ਵਾਲੇ ਵੀ ਕਰਨ ਲੱਗੇ ਭੱਜ-ਨੱਠ
NEXT STORY