ਤਰਨਤਾਰਨ (ਰਾਜੂ) - ਥਾਣਾ ਸਦਰ ਅਧੀਨ ਆਉਂਦੇ ਪ੍ਰਾਈਵੇਟ ਸਕੂਲ ਦੇ ਬਾਹਰ ਲੜਕੀ ਨੂੰ ਅਗਵਾ ਤੇ ਛੇੜਛਾੜ ਕਰਨ ਦੇ ਮਾਮਲੇ 'ਚ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਹੈ ਤੇ ਦੁਪਹਿਰ ਨੂੰ 2 ਵਜੇ ਛੁੱਟੀ ਹੋਣ ਤੋਂ ਉਪਰੰਤ ਜਦੋਂ ਉਹ ਆਪਣੇ ਘਰ ਜਾਣ ਲਈ ਸਕੂਲ ਤੋਂ ਬਾਹਰ ਨਿਕਲੀ ਤਾਂ ਜਤਿੰਦਰਪਾਲ ਸਿੰਘ ਪੁੱਤਰ ਜਸਵੰਤ ਸਿੰਘ ਗੋਇੰਦਵਾਲ ਬਾਈਪਾਸ ਤਰਨਤਾਰਨ ਸਕੂਟਰੀ 'ਤੇ ਆਇਆ ਤੇ ਉਸ ਨੂੰ ਬਾਂਹ ਤੋਂ ਫੜ ਕੇ ਜ਼ਬਰਦਸਤੀ ਸਕੂਟਰੀ 'ਤੇ ਬਿਠਾਉਣ ਲੱਗਾ ਤਾਂ ਮੇਰੇ ਵੱਲੋਂ ਵਿਰੋਧ ਕਰਨ 'ਤੇ ਸਕੂਲੀ ਬੱਚੇ ਇਕੱਠੇ ਹੋਣ ਕਰਕੇ ਦੋਸ਼ੀ ਮੌਕੇ ਤੋਂ ਸਕੂਟਰੀ ਸਮੇਤ ਫਰਾਰ ਹੋ ਗਿਆ। ਦੋਸ਼ੀ ਜਤਿੰਦਰਪਾਲ ਸਿੰਘ ਪਹਿਲਾਂ ਹੀ ਫੋਨ ਕਰ ਕੇ ਬਲੈਕਮੇਲ ਕਰਦਾ ਸੀ ਤੇ ਹੁਣ ਉਸ ਨੇ ਆਪਣੇ ਮਾਤਾ-ਪਿਤਾ ਦੀ ਸਲਾਹ ਨਾਲ ਇਹ ਹਰਕਤ ਕੀਤੀ ਹੈ।
ਸੈਲੂਨ ਵਿਚ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲਿਆਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
NEXT STORY