ਜਲੰਧਰ (ਸ਼ਿੰਦਾ) : ਬੀਤੇ ਦਿਨੀਂ ਅਮਨ ਨਗਰ ਸਥਿਕ ਸੈਲੂਨ ਵਿਚ ਜਸਬੀਰ ਸਿੰਘ ਨਾਮਕ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਥਾਣਾ 3 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਹਮਲੇ ਵਿਚ ਜਸਬੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਅੁਰਣ ਕੁਮਾਰ ਉਰਫ ਲੱਕੀ, ਅਜੇ ਕੁਮਾਰ ਉਰਫ ਅਜੇ, ਧੀਰਜ ਕੁਮਾਰ ਉਰਫ ਈਸੂ, ਸਾਗਰ ਕਟਾਰੀਆ ਸਾਰੇ ਵਾਸੀ ਰੇਰੂ ਪਿੰਡ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਵਾਰਦਾਤ ਤੋਂ ਬਾਅਦ ਸਾਰੇ ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਅਦ ਸਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਤੇਜ਼ ਰਫਤਾਰ ਬਸ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY