ਲੁਧਿਆਣਾ (ਰਾਜ): ਲੁਧਿਆਣਾ ਰੇਲਵੇ ਸਟੇਸ਼ਨ 'ਤੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਕੁੜੀ ਪਲੇਟਫਾਰਮ 'ਤੇ ਬਣੇ ਪੁਲ਼ 'ਤੇ ਜਾ ਚੜ੍ਹੀ ਅਤੇ ਉੱਥੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਲੱਗ ਪਈ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਰੌਲ਼ਾ ਪਾ ਦਿੱਤਾ। ਇਸ ਮਗਰੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਕੁੜੀ ਨੂੰ ਹੇਠਾਂ ਉਤਾਰਿਆ ਤੇ ਮਾਮਲਾ ਸ਼ਾਂਤ ਕੀਤਾ।
ਇਹ ਖ਼ਬਰ ਵੀ ਪੜ੍ਹੋ - ਕੇਂਦਰ ਸਰਕਾਰ ਵੱਲੋਂ MSP ਵਧਾਉਣ ਦੇ ਐਲਾਨ 'ਤੇ ਕਿਸਾਨਾਂ ਦਾ ਵੱਡਾ ਬਿਆਨ
ਜਾਣਕਾਰੀ ਮੁਤਾਬਕ ਅੱਜ ਇਕ ਕੁੜੀ ਰੇਲਵੇ ਸਟੇਸ਼ਨ 'ਤੇ ਪਲੇਟਫ਼ਾਰਮ ਨੰਬਰ 6 'ਤੇ ਬਣੇ ਪੁਲ਼ 'ਤੇ ਖ਼ੁਦਕੁਸ਼ੀ ਕਰਨ ਲਈ ਜਾ ਚੜ੍ਹੀ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਦੇਖਿਆਂ ਤਾਂ ਰੇਲਵੇ ਸਟੇਸ਼ਨ 'ਤੇ ਭਾਜੜਾਂ ਪੈ ਗਈਆਂ। ਲੋਕਾਂ ਦੇ ਸ਼ੋਰ ਸ਼ਰਾਬੇ ਮਗਰੋਂ ਥਾਣਾ ਜੀ.ਆਰ.ਪੀ. ਦੀ ਪੁਲਸ ਮੌਕੇ 'ਤੇ ਪਹੁੰਚੀ। ਇਸ ਮਗਰੋਂ ਬੜੀ ਮੁਸ਼ੱਕਤ ਤੋਂ ਬਾਅਦ ਕੁੜੀ ਨੂੰ ਹੇਠਾਂ ਉਤਾਰਿਆ ਗਿਆ। ਪੁਲਸ ਉਸ ਨੂੰ ਪੁਲ਼ ਤੋਂ ਉਤਾਰਨ ਤੋਂ ਬਾਅਦ ਥਾਣੇ ਲੈ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NEET ਦੇ ਮੁੱਦੇ ’ਤੇ ‘ਆਪ’ ਨੇ ਚੁੱਕੇ ਵੱਡੇ ਸਵਾਲ, ਬੋਲੇ-ਬੱਚਿਆਂ ਨਾਲ ਹੋਇਆ ਵੱਡਾ ਖਿਲਵਾੜ (ਵੀਡੀਓ)
NEXT STORY