ਅੰਮ੍ਰਿਤਸਰ (ਸੁਮਿਤ,(ਗੁਰਿੰਦਰ ਸਿੰਘ ਬਾਠ) : ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੀ ਰਹਿਣ ਵਾਲੀ 19 ਸਾਲਾ ਅਨਮੋਲ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅਜਨਾਲਾ ਦੀ ਰਹਿਣ ਵਾਲੀ ਅਨਮੋਲ ਕੌਰ ਅੰਮ੍ਰਿਤਸਰ 'ਚ ਕੋਰਸ ਕਰਨ ਲਈ ਆਉਂਦੀ ਸੀ। 2 ਦਿਨ ਪਹਿਲਾਂ ਰਣਜੀਤ ਐਵਿਨਿਊ ਇਲਾਕੇ 'ਚ ਜਦੋਂ ਉਹ ਬੱਸ 'ਚੋਂ ਉਤਰੀ ਤਾਂ ਆਲਟੋ ਕਾਰ 'ਤੇ ਸਵਾਰ ਕੁਝ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ।
ਬਾਅਦ 'ਚ ਅਗਵਾਕਾਰਾਂ ਨੇ ਅਨਮੋਲ ਦੇ ਪਰਿਵਾਰ ਤੋਂ 20 ਲੱਖ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਲੋਹਾਰਕਾ ਰੋਡ ਦੇ ਇਕ ਨਿਜੀ ਸਕੂਲ ਨੇੜਿਓਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਨੂੰ ਹੋਇਆ 'ਕਰੋ ਨਾ ਵਾਇਰਸ'
NEXT STORY