ਲੋਹੀਆਂ ਖ਼ਾਸ (ਸੱਦੀ)- ਸਥਾਨਕ ਲੋਹੀਆਂ ਸ਼ਹਿਰ ਵਿਚ ਰੈਡੀਮੇਡ ਗਾਰਮੈਂਟਸ ਦੀਆਂ ਦੁਕਾਨਾਂ 26, 27 ਅਤੇ 28 ਜੂਨ ਨੂੰ ਬੰਦ ਰੱਖੀਆਂ ਜਾਣਗੀਆਂ ਤਾਂ ਜੋ ਦੁਕਾਨਦਾਰ ਤਿੰਨ ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਸਕਣ। ਰੈਡੀਮੇਡ ਗਾਰਮੈਂਟਸ ਯੂਨੀਅਨ ਲੋਹੀਆਂ ਦੇ ਪ੍ਰਧਾਨ ਯਸ਼ਪਾਲ ਸਚਦੇਵਾ ਨੇ ਉਕਤ ਜਾਣਕਾਰੀ ਦਿੰਦੇ ਦੱਸਿਆ ਕਿ ਯੂਨੀਅਨ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪਲਾਂ 'ਚ ਉੱਜੜਿਆ ਪਰਿਵਾਰ, ਜਲੰਧਰ 'ਚ ਸੜਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ
ਉਨ੍ਹਾਂ ਦੱਸਿਆ ਕਿ ਭਾਰੀ ਗਰਮੀ ਦੇ ਕਾਰਨ ਤਿੰਨ ਦਿਨ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ ਤਾਂ ਜੋ ਸਾਰੇ ਦੁਕਾਨਦਾਰ ਆਪਣੀ ਸਹੂਲਤ ਅਨੁਸਾਰ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਬਿਤਾ ਸਕਣ। ਇਸ ਮੌਕੇ ਰੈਡੀਮੇਡ ਗਾਰਮੈਂਟਸ ਯੂਨੀਅਨ ਲੋਹੀਆਂ ਦੀ ਹੋਈ ਮੀਟਿੰਗ ਵਿਚ ਯਸ਼ਪਾਲ ਸਚਦੇਵਾ, ਅਮਰਜੀਤ ਸਿੰਘ ਆਹੂਜਾ, ਹਰਦੀਪ ਸਿੰਘ, ਸਰਵਣ ਸਿੰਘ, ਸ਼ਿਵਦੇਵ ਸਿੰਘ, ਜਸਪ੍ਰੀਤ ਸਿੰਘ, ਸ਼ਿਵ ਕੁਮਾਰ, ਰਾਜੀਵ ਵਿਜ, ਸਾਜਨ ਸੱਦੀ, ਮੇਜਰ ਸਿੰਘ, ਜਸਕਰਨ ਸਿੰਘ, ਬਲਵਿੰਦਰ ਸਿੰਘ, ਰਾਮ ਸ਼ੰਕਰ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਜਨਮਦਿਨ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਟਿਊਸ਼ਨ ਤੋਂ ਘਰ ਆਉਂਦਿਆਂ ਮੁੰਡੇ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੰਡੀਗੜ੍ਹ : 13 ਗੋਲੀਆਂ ਮਾਰ ਕੈਸ਼ੀਅਰ ਦਾ ਕਤਲ, ਭੇਸ ਬਦਲ ਟੌਹਰ ਨਾਲ ਸ਼ਹਿਰ ’ਚ ਘੁੰਮਦੇ ਰਹੇ ਕਾਤਲ ਅਤੇ ਅਖ਼ੀਰ 'ਚ...
NEXT STORY