ਲੁਧਿਆਣਾ (ਜ.ਬ.) : 22 ਸਾਲਾ ਇਕ ਕੁੜੀ ਨੇ ਸ਼ੱਕੀ ਹਾਲਾਤ ’ਚ ਜ਼ਹਿਰ ਨਿਗਲ ਲਿਆ। ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪਿੰਕੀ ਦੇ ਰੂਪ ਵਿਚ ਹੋਈ ਹੈ। ਉਹ ਮੂਲ-ਰੂਪ ਵਿਚ ਬਿਹਾਰ ਦੇ ਦਰਬੰਗਾ ਦੀ ਰਹਿਣ ਵਾਲੀ ਸੀ। ਘਟਨਾ ਸੋਮਵਾਰ ਨੂੰ ਲਲਤੋਂ ਕਲਾਂ ਇਲਾਕੇ ਵਿਚ ਵਾਪਰੀ। ਲਲਤੋਂ ਚੌਕੀ ਇੰਚਾਰਜ ਏ. ਐੱਸ. ਆਈ. ਹਰਮੇਸ਼ ਸਿੰਘ ਨੇ ਦੱਸਿਆ ਕਿ ਬਾਅਤ ਦੁਪਹਿਰ ਸੀ. ਐੱਮ. ਸੀ. ਹਸਪਤਾਲ ਤੋਂ ਕੁੜੀ ਦੀ ਮੌਤ ਹੋਣ ਦੀ ਸੂਚਨਾ ਆਈ ਸੀ। ਪੁਲਸ ਨੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਅਤੇ ਪਿੰਡ ਵਿਚ ਉਸ ਦੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੀ ਪਹਿਲੀ ਬਲੈਕ ਫੰਗਸ ਪੀੜਤ ਔਰਤ ਚੰਡੀਗੜ੍ਹ ਰੈਫਰ
ਉਨ੍ਹਾਂ ਦੇ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਹਰਮੇਸ਼ ਨੇ ਦੱਸਿਆ ਕਿ ਸ਼ੁਰੂਆਤੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਪਿੰਕੀ ਕੁਝ ਸਮਾਂ ਪਹਿਲਾਂ ਆਪਣੇ ਪਤੀ ਸੋਨੂ ਸਾਹਨੀ ਨਾਲ ਪਿੰਡ ਤੋਂ ਇਥੇ ਆਈ ਸੀ। ਉਹ 12ਵੀਂ ਪਾਸ ਸੀ। ਸੋਨੂ ਪੱਥਰ ਲਗਾਉਣ ਦਾ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਦੋਵਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਨ੍ਹਾਂ ਦੱਸਿਆ ਕਿ ਸੋਨੂ ਸਵੇਰੇ ਜਦ ਕੰਮ ’ਤੇ ਚਲਾ ਗਿਆ ਤਾਂ ਪਿੱਛੋਂ ਪਿੰਕੀ ਨੇ ਦੁਪਹਿਰ ਨੂੰ ਜ਼ਹਿਰ ਨਿਗਲ ਲਿਆ। ਉਸ ਦੀ ਹਾਲਤ ਵਿਗੜਨ ’ਤੇ ਨੇੜੇ ਦੇ ਲੋਕਾਂ ਨੇ ਇਸ ਦੀ ਜਾਣਕਾਰੀ ਸੋਨੂ ਨੂੰ ਦਿੱਤੀ। ਸੋਨੂ ਇਲਾਜ ਲਈ ਹਸਪਤਾਲ ਲੈ ਕੇ ਗਿਆ ਪਰ ਕੁਝ ਦੇਰ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ‘ਕੋਰੋਨਾ’ ਨੇ ਉਜਾੜਿਆ ਪਰਿਵਾਰ, ਪਹਿਲਾਂ ਪਿਤਾ ਦੀ ਮੌਤ, 48 ਘੰਟਿਆਂ ਬਾਅਦ ਮਾਂ ਨੇ ਵੀ ਤੋੜਿਆ ਦਮ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮਲੋਟ ’ਚ ਨਾਬਾਲਗ ਮੁੰਡੇ ਨਾਲ ਵਹਿਸ਼ੀ ਘਟਨਾ ਦੇ ਮਾਮਲੇ ’ਚ ਪੁਲਸ ਦੀ ਸਖ਼ਤ ਕਾਰਵਾਈ
NEXT STORY