ਨਵੀਂ ਦਿੱਲੀ (ਭਾਸ਼ਾ): IPL 2024 ਦਾ ਫ਼ਾਈਨਲ ਮੁਕਾਬਲਾ 26 ਮਈ ਨੂੰ ਹੋਵੇਗਾ ਤੇ ਉਸ ਤੋਂ ਕੁਝ ਦਿਨ ਬਾਅਦ ਹੀ T-20 ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਕਈ ਖਿਡਾਰੀਆਂ ਨੇ ਇਸ ਸੀਜ਼ਨ ਦੇ ਬਾਕੀ ਮੈਚ ਨਾ ਖੇਡਣ ਦਾ ਫ਼ੈਸਲਾ ਲਿਆ ਹੈ। ਪੰਜਾਬ ਕਿੰਗਜ਼ ਦਾ ਆਲਰਾਊਂਡਰ ਖਿਡਾਰੀ ਲਿਆਮ ਲਿਵਿੰਗਸਟੋਨ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਗੋਡੇ ਦੀ ਸੱਟ ਤੋਂ ਉੱਭਰਨ ਲਈ ਸੋਮਵਾਰ ਨੂੰ ਇੰਗਲੈਂਡ ਪਰਤ ਗਿਆ। ਉਸ ਤੋਂ ਇਲਾਵਾ ਜੋਸ ਬਟਲਰ (ਰਾਜਸਥਾਨ ਰਾਇਲਜ਼), ਵਿਲ ਜੈਕਸ ਅਤੇ ਰੀਸ ਟੌਪਲੇ (ਰਾਇਲ ਚੈਲੰਜਰਜ਼ ਬੈਂਗਲੁਰੂ) ਨੇ ਵੀ 22 ਮਈ ਤੋਂ ਪਾਕਿਸਤਾਨ ਦੇ ਖ਼ਿਲਾਫ਼ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਵਿਚ ਸ਼ਾਮਲ ਹੋਣ ਲਈ ਆਈ.ਪੀ.ਐੱਲ. ਨੂੰ ਛੱਡ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੈਟਰੋਲ ਪੰਪ 'ਤੇ ਵਾਪਰਿਆ ਭਿਆਨਕ ਹਾਦਸਾ! ਹੋਰਡਿੰਗ ਡਿੱਗਣ ਨਾਲ 14 ਲੋਕਾਂ ਦੀ ਹੋਈ ਮੌਤ; 74 ਜ਼ਖ਼ਮੀ (ਵੀਡੀਓ)
ਉਂਝ ਲਿਵਿੰਗਸਟੋਨ ਦੀ ਸੱਟ ਗੰਭੀਰ ਨਹੀਂ ਹੈ, ਪਰ ਇੰਗਲੈਂਡ ਦੀ ਟੀਮ ਮੈਨੇਜਮੈਂਟ ਨੇ 22 ਮਈ ਤੋਂ ਪਾਕਿਸਤਾਨ ਦੇ ਖ਼ਿਲਾਫ਼ ਸ਼ੁਰੂ ਹੋ ਰਹੀ ਘਰੇਲੂ ਟੀ-20 ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਨੂੰ ਇਲਾਜ ਲਈ ਵੱਧ ਸਮਾਂ ਦੇਣ ਦਾ ਫ਼ੈਸਲਾ ਕੀਤਾ ਹੈ। ਲਿਵਿੰਗਸਟੋਨ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਆਈ. ਪੀ. ਐੱਲ. ਦਾ ਇਕ ਹੋਰ ਸਾਲ ਹੋ ਗਿਆ, ਆਗਾਮੀ ਵਿਸ਼ਵ ਕੱਪ ਲਈ ਆਪਣੇ ਗੋਡੇ ਨੂੰ ਠੀਕ ਕਰਵਾਉਣਾ ਪਵੇਗਾ। ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪਿਆਰ ਤੇ ਸਮਰਥਨ ਲਈ ਇਕ ਫਿਰ ਧੰਨਵਾਦ। ਟੀਮ ਤੇ ਨਿੱਜੀ ਤੌਰ ’ਤੇ ਨਿਰਾਸ਼ਾਜਨਕ ਸੈਸ਼ਨ, ਪਰ ਹਮੇਸ਼ਾ ਦੀ ਤਰ੍ਹਾਂ ਮੈਂ ਆਈ. ਪੀ.ਐੱਲ. ਵਿਚ ਹਰ ਮਿੰਟ ਖੇਡਣ ਦਾ ਮਜ਼ਾ ਲਿਆ।’’
ਇਹ ਸੀਜ਼ਨ ਲਿਵਿੰਗਸਟੋਨ ਦੇ ਲਈ ਨਿਰਾਸ਼ਾਜਨਕ ਰਿਹਾ ਹੈ। ਉਹ ਮੌਜੂਦਾ ਸੈਸ਼ਨ ਵਿਚ 7 ਮੈਚਾਂ 'ਚ ਮਹਿਜ਼ 111 ਦੌੜਾਂ ਹੀ ਬਣਾ ਸਕੇ ਅਤੇ 3 ਵਿਕਟਾਂ ਲੈਣ 'ਚ ਹੀ ਸਫ਼ਲ ਹੋ ਸਕੇ। ਵਤਨ ਪਰਤਣ ਕਾਰਨ ਲਿਵਿੰਗਸਟੋਨ ਰਾਜਸਥਾਨ ਰਾਇਲਜ਼ (15 ਮਈ) ਤੇ ਸਨਰਾਈਜ਼ਰਜ਼ ਹੈਦਰਾਬਾਦ (19 ਮਈ) ਵਿਰੁੱਧ ਪੰਜਾਬ ਕਿੰਗਜ਼ ਦੇ ਆਖਰੀ ਦੋ ਮੈਚਾਂ ਲਈ ਉਪਲੱਬਧ ਨਹੀਂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਦੁਬਈ ਤੋਂ ਆਏ ਨੌਜਵਾਨ ਨਾਲ ਜਲੰਧਰ 'ਚ ਵਾਪਰਿਆ ਭਾਣਾ! ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਇਹ ਖਿਡਾਰੀ ਵੀ ਛੇਤੀ ਪਰਤਨਗੇ ਵਾਪਸ
ਆਈ.ਪੀ.ਐੱਲ ਵਿਚ ਖੇਡ ਰਹੇ ਇੰਗਲੈਂਡ ਦੀ ਵਿਸ਼ਵ ਕੱਪ ਟੀਮ ਦੇ ਹੋਰ ਖਿਡਾਰੀ ਵੀ ਛੇਤੀ ਹੀ ਵਾਪਸ ਪਰਤ ਜਾਣਗੇ। ਮੋਇਨ ਅਲੀ (ਚੇਨਈ ਸੁਪਰ ਕਿੰਗਜ਼), ਸੈਮ ਕੁਰਾਨ, ਜੌਨੀ ਬੇਅਰਸਟੋ (ਦੋਵੇਂ ਪੰਜਾਬ ਕਿੰਗਜ਼) ਅਤੇ ਫਿਲ ਸਾਲਟ (ਕੋਲਕਾਤਾ ਨਾਈਟ ਰਾਈਡਰਜ਼) ਵੀ ਜਲਦੀ ਹੀ ਆਪਣੇ ਘਰ ਪਰਤਣਗੇ। ਦੱਸ ਦਈਏ ਕਿ ਮੌਜੂਦਾ ਚੈਂਪੀਅਨ ਇੰਗਲੈਂਡ ਦੀ ਟੀਮ ਪਾਕਿਸਤਾਨ ਦੇ ਖ਼ਿਲਾਫ਼ ਸੀਰੀਜ਼ ਖੇਡਣ ਤੋਂ ਬਾਅਦ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਲਈ ਵੈਸਟਇੰਡੀਜ਼ ਲਈ ਰਵਾਨਾ ਹੋਵੇਗੀ, ਜਿੱਥੇ ਉਹ 4 ਜੂਨ ਨੂੰ ਬ੍ਰਿਜਟਾਊਨ, ਬਾਰਬਾਡੋਸ ਵਿਚ ਸਕਾਟਲੈਂਡ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੀਂਹ 'ਚ ਰੁੜ੍ਹੀਆਂ ਗੁਜਰਾਤ ਦੀਆਂ 'ਪਲੇਆਫ਼' 'ਚ ਪਹੁੰਚਣ ਦੀਆਂ ਉਮੀਦਾਂ, KKR ਖ਼ਿਲਾਫ਼ ਅਹਿਮ ਮੁਕਾਬਲਾ ਹੋਇਆ ਰੱਦ
NEXT STORY