ਤਪਾ ਮੰਡੀ (ਮਾਰਕੰਡਾ)— ਸਰਕਾਰੀ ਹਸਪਤਾਲ ਤਪਾ ਵਿਖੇ ਇਕ ਵਿਆਹੁਤਾ ਲੜਕੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਧੌਲਾ ਦੀ ਲੜਕੀ ਰਿੰਕੂ ਪੁੱਤਰੀ ਸਾਧੂ ਖਾਂ ਦੇ ਬਿਆਨਾਂ ਅਨੁਸਾਰ ਉਹ ਪਿੰਡ ਬੁਰਜ ਹਰੀਕਾ (ਫਰੀਦਕੋਟ) ਵਿਖੇ 4 ਮਹੀਨੇ ਪਹਿਲਾਂ ਵਿਆਹੀ ਸੀ ਅਤੇ ਵਿਆਹ ਮੌਕੇ ਉਸਦੇ ਮਾਂ-ਬਾਪ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਦਿੱਤਾ ਪਰ ਉਸ ਦੇ ਸਹੁਰਿਆਂ ਦਾ ਇਨੇ ਦਾਜ ਨਾਲ ਢਿੱਡ ਨਹੀਂ ਭਰਿਆ ਤੇ ਉਨ੍ਹਾਂ ਨੇ ਹੋਰ ਦਾਜ ਮੰਗਣਾ ਸ਼ੁਰੂ ਕਰ ਦਿੱਤਾ ਅਤੇ ਦਾਜ ਨਾ ਦੇਣ ਤੇ ਉਸਦੀ ਕਈ ਵਾਰ ਕੁੱਟਮਾਰ ਕੀਤੀ ਗਈ ਜਿਸ ਵਿਚ ਕਥਿਤ ਉਸਦਾ ਪਤੀ ਵੀ ਸ਼ਾਮਲ ਸੀ।
ਪੀੜਤ ਵਿਆਹੁਤਾ ਨੇ ਦੱਸਿਆ ਕਿ ਕੁੱਟਮਾਰ ਦੀ ਘਟਨਾ ਸਬੰਧੀ ਉਸਨੇ ਆਪਣੇ ਮਾਪਿਆਂ ਨੂੰ ਵੀ ਦੱਸਿਆ ਪਰ ਜਦੋਂ ਉਹ ਉਸ ਨੂੰ ਲਿਜਾਣ ਲਈ ਆਏ ਤਾਂ ਸਹੁਰਿਆਂ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਬਾਅਦ ਵਿਚ ਮਾਪਿਆਂ ਨੇ ਪਿੰਡ ਧੌਲਾ ਦੀ ਪੰਚਾਇਤ ਨੂੰ ਸਾਰੀ ਗੱਲ ਦੱਸੀ ਤੇ ਉਹ ਉਸ ਨੂੰ ਸਹੁਰਿਆਂ ਤੋਂ ਲੈ ਕੇ ਆਏ। ਲੜਕੀ ਦੀ ਮਾਂ ਲਖਵਿੰਦਰ ਬੇਗਮ ਨੇ ਦੱਸਿਆ ਕਿ ਲੜਕੀ ਦੇ ਜ਼ਿਆਦਾ ਸੱਟਾਂ ਵੱਜੀਆਂ ਹੋਣ ਕਾਰਨ ਉਸਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਥੇ ਪੁਲਸ ਨੇ ਵੀ ਬਿਆਨ ਕਲਮਬੰਦ ਕਰ ਲਏ ਹਨ। ਇਸ ਮੌਕੇ ਲੜਕੀ ਦਾ ਚਾਚਾ ਜਸਪਾਲ ਖਾਂ, ਮਾਸੀ ਮਿੰਦੀ ਬੇਗਮ ਅਤੇ ਭੂਆ ਦਰਸ਼ਨਾ ਬੇਗਮ ਆਦਿ ਹਾਜ਼ਰ ਸਨ।
'ਆਮ ਆਦਮੀ ਪਾਰਟੀ' ਦੇ ਮੁੱਖ ਆਗੂ, ਵਿੱਛੜੇ ਸਭ ਵਾਰੀ-ਵਾਰੀ (ਤਸਵੀਰਾਂ)
NEXT STORY