ਲੁਧਿਆਣਾ (ਰਿਸ਼ੀ) : ਘਰੋਂ ਬੁਟੀਕ ’ਤੇ ਗਈ 22 ਸਾਲਾਂ ਦੀ ਕੁੜੀ ਦੇ ਭੇਤਭਰੇ ਹਾਲਾਤ ’ਚ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਡਵੀਜ਼ਨ ਨੰਬਰ-5 ਦੀ ਪੁਲਸ ਨੇ ਅਰਸ਼ਦੀਪ ਸਿੰਘ ਵਾਸੀ ਬਸੰਤ ਸਿਟੀ ਖਿਲਾਫ਼ ਧਾਰਾ-346 ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਕੇਂਦਰ ਵੱਲੋਂ ਵਾਹਨਾਂ ਨਾਲ ਸਬੰਧਿਤ ਕਾਗਜ਼ਾਂ ਦੀ ਮਿਆਦ 'ਚ ਵਾਧਾ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਿਤਾ ਪ੍ਰਤੀਪਾਲ ਸਿੰਘ ਵਾਸੀ ਬਸੰਤ ਸਿਟੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਸਿਮਨਪ੍ਰੀਤ ਕੌਰ ਦਾ ਰਿਸ਼ਤਾ ਉਪਰੋਕਤ ਨੌਜਵਾਨ ਨਾਲ 5 ਅਗਸਤ ਨੂੰ ਤੈਅ ਕੀਤਾ ਸੀ ਪਰ ਉਨ੍ਹਾਂ ਨੂੰ ਮੁੰਡੇ ਦਾ ਚਾਲ-ਚਲਣ ਠੀਕ ਨਹੀਂ ਲੱਗਾ, ਜਿਸ ਕਾਰਨ ਉਨ੍ਹਾਂ ਨੇ ਉਕਤ ਮੁੰਡੇ ਨਾਲ ਆਪਣੀ ਬੇਟੀ ਦਾ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ : ਜਦੋਂ ਘਰਵਾਲਿਆਂ ਨਾਲ ਮਿਲ ਕੇ ਜਨਾਨੀ ਨੇ ਪਤੀ ਤੇ ਦਿਓਰ ਦਾ ਚਾੜ੍ਹਿਆ ਕੁਟਾਪਾ...
ਇਸ ਤੋਂ ਖਫ਼ਾ ਹੋਈ ਮੁੰਡੇ ਦੀ ਮਾਂ ਇੰਦਰਪ੍ਰੀਤ ਕੌਰ ਉਨ੍ਹਾਂ ਦੇ ਘਰ ਆਈ ਅਤੇ ਧਮਕੀ ਦੇਣ ਲੱਗ ਗਈ ਕਿ ਵਿਆਹ ਨਾ ਕਰਨ ’ਤੇ ਉਹ ਕੁੜੀ ਨੂੰ ਚੁੱਕ ਕੇ ਲੈ ਜਾਣਗੇ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮੁੰਡੇ ਵਾਲਿਆਂ ਨੇ ਹੀ ਉਨ੍ਹਾਂ ਦੀ ਧੀ ਨੂੰ ਨਾਜਾਇਜ਼ ਹਿਰਾਸਤ ’ਚ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ : ਵਿਆਹੁਤਾ ਜੋੜੇ ਦੀ ਲੜਾਈ ਨੇ ਮੋਹਤਬਰਾਂ ਨੂੰ ਪਹੁੰਚਾਇਆ ਹਸਪਤਾਲ, ਜਾਣੋ ਪੂਰਾ ਮਾਮਲਾ
ਡਾਕਟਰਾਂ ਦੀ ਲਾਪਰਵਾਹੀ ਕਾਰਨ 22 ਸਾਲਾ ਕੁੜੀ ਦੀ ਮੌਤ, ਦਿਲ ਨੂੰ ਝੰਜੋੜ ਦੇਣਗੇ ਮਾਂ ਦੇ ਬੋਲ
NEXT STORY