ਮੋਗਾ (ਆਜ਼ਾਦ) : ਮੋਗਾ ਨਗਰ ਨਿਗਮ ਦੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਤਿਵਾੜੀ ਨੂੰ ਪਤੀ-ਪਤਨੀ ਵਿਚਕਾਰ ਸਮਝੌਤਾ ਕਰਵਾ ਕੇ ਉਨ੍ਹਾਂ ਦਾ ਘਰ ਵਸਾਉਣ ਦਾ ਯਤਨ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਕਤ ਲੜਕੀ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੇ ਇਲਾਵਾ ਕੁੱਝ ਹੋਰਨਾਂ ਨੇ ਕੌਂਸਲਰ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਇਸ ਲੜਾਈ-ਝਗੜੇ 'ਚ ਦੂਜੀ ਧਿਰ ਦਾ ਕਾਂਗਰਸੀ ਨੇਤਾ ਵੀ ਜ਼ਖਮੀਂ ਹੋ ਗਿਆ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਉਣਾ ਪਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਦਿੱਤੀ ਵੱਡੀ ਰਾਹਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਦਵਿੰਦਰ ਸਿੰਘ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਵਾਲੇ ਇਕ ਪਰਿਵਾਰ ਦੀ ਲੜਕੀ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੀ ਭੈਣ ਘਰ ਰਹਿ ਰਹੀ ਸੀ। ਲੜਕੀ ਦੇ ਪਰਿਵਾਰ ਨੇ ਉਨ੍ਹਾਂ ਨਾਲ ਗੱਲ ਕੀਤੀ ਕਿ ਉਨ੍ਹਾਂ ਦੀ ਲੜਕੀ ਦਾ ਘਰ ਵਸਾਇਆ ਜਾਵੇ, ਜਿਸ ’ਤੇ ਦਵਿੰਦਰ ਤਿਵਾੜੀ ਨੇ ਇਲਾਕੇ ਦੇ ਇਕ ਕਾਂਗਰਸੀ ਆਗੂ ਜਗਜੀਤ ਸਿੰਘ ਜੀਤਾ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਰਲ-ਮਿਲ ਕੇ ਲੜਕੀ ਦਾ ਘਰ ਵਸਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਛਾਤੀ 'ਚ ਚਾਕੂ ਮਾਰ ਨੌਜਵਾਨ ਦਾ ਕੀਤਾ ਕਤਲ
ਇਸ ਦੌਰਾਨ ਲੜਕੀ ਦੇ ਪਤੀ ਬਬਲਦੀਪ ਸਿੰਘ ਵਾਸੀ, ਪ੍ਰੀਤ ਨਗਰ ਮੋਗਾ ਨਾਲ ਵੀ ਉਨ੍ਹਾਂ ਨੇ ਗੱਲਬਾਤ ਕੀਤੀ, ਪਰ ਉਨ੍ਹਾਂ ਨੇ ਸਾਬਕਾ ਕੌਂਸਲਰ ਦੀ ਕੋਈ ਗੱਲ ਨਾ ਸੁਣੀ ਅਤੇ ਧਮਕੀਆਂ ਦੇਣ ਲੱਗ ਪਏ। ਜਦੋਂ ਸਾਬਕਾ ਕੌਂਸਲਰ ਬਬਲਦੀਪ ਦੀ ਪਤਨੀ ਅਤੇ ਸਾਲੀ ਸਮੇਤ ਕੁੱਝ ਹੋਰਨਾਂ ਨੂੰ ਲੈ ਕੇ ਕਾਂਗਰਸੀ ਆਗੂ ਜਗਜੀਤ ਸਿੰਘ ਜੀਤਾ ਦੇ ਘਰ ਵੱਲ ਜਾ ਰਹੇ ਸੀ ਤਾਂ ਜਿਵੇਂ ਹੀ ਉਹ ਉਨ੍ਹਾਂ ਦੇ ਘਰ ਕੋਲ ਪੁੱਜੇ ਤਾਂ ਉਨ੍ਹਾਂ ’ਤੇ ਗਿਣੀ-ਮਿਥੀ ਸਾਜਿਸ਼ ਤਹਿਤ ਜਾਨਲੇਵਾ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : 'ਮਨਰੇਗਾ ਸਕੀਮ ਘਪਲੇ' 'ਤੇ ਰੰਧਾਵਾ ਦਾ ਸੁਖਬੀਰ 'ਤੇ ਪਲਟਵਾਰ, ਸੁਣਾਈਆਂ ਖ਼ਰੀਆਂ-ਖ਼ਰੀਆਂ
ਇਸ ਹਮਲੇ 'ਚ ਦਵਿੰਦਰ ਤਿਵਾੜੀ ਸਮੇਤ ਆਸ਼ਾ, ਉਸ ਦੀ ਭੈਣ ਨਿਸ਼ਾ ਅਤੇ ਪ੍ਰੇਮ ਸਿੰਘ ਜ਼ਖਮੀ ਹੋ ਗਿਆ ਅਤੇ ਹਮਲਾਵਰਾਂ ਨੇ ਦੋਵਾਂ ਭੈਣਾਂ ਦੀ ਬੇਇੱਜ਼ਤੀ ਵੀ ਕੀਤੀ, ਜਦੋਂ ਕਿ ਦੂਜੀ ਧਿਰ ਦੇ ਜਗਜੀਤ ਸਿੰਘ ਜੀਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਕੌਂਸਲਰ ਤਿਵਾੜੀ ਨੇ ਫੋਨ ਕਰ ਕੇ ਮਾਮਲਾ ਹੱਲ ਕਰਨ ਦੇ ਲਈ ਕਿਹਾ ਸੀ ਅਤੇ ਜਦੋਂ ਸਾਬਕਾ ਕੌਂਸਲਰ ਆਪਣੇ ਨਾਲ ਕੁੱਝ ਜਨਾਨੀਆਂ ਨੂੰ ਲੈ ਕੇ ਆਇਆ ਤਾਂ ਉਹ ਗਾਲੀ-ਗਲੋਚ ਕਰਨ ਲੱਗ ਗਏ ਅਤੇ ਉਸ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਫਿਲਹਾਲ ਦੋਵਾਂ ਧਿਰਾਂ ਵੱਲੋਂ ਥਾਣਾ ਸਿਟੀ ਸਾਊਥ ਨੂੰ ਸੂਚਿਤ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਰੂਪਾਂ ਦੇ ਮਾਮਲੇ 'ਚ ਜਥੇਦਾਰ ਕਰ ਰਹੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ : ਮੰਨਾ
NEXT STORY