ਮੋਹਾਲੀ (ਪਰਦੀਪ) : ਜ਼ੀਰਕਪੁਰ ਦੀ ਵਸਨੀਕ ਇਕ ਕੁੜੀ ਵੱਲੋਂ ਇਕ ਐੱਨ. ਆਰ. ਆਈ. ਮੁੰਡੇ ਨਾਲ ਮੰਗਣੀ ਕਰਵਾਉਣ ਤੋਂ ਬਾਅਦ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਗਿਆ। ਇਸ ਕੁੜੀ ਦੇ ਪਰਿਵਾਰ ’ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਵੱਲੋਂ ਐੱਨ. ਆਰ. ਆਈ. ਮੁੰਡੇ ਦੇ ਪਰਿਵਾਰ ਵੱਲੋਂ ਕੁੜੀ ਨੂੰ ਮੰਗਣੀ ਦੌਰਾਨ ਜੋ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਦਿੱਤਾ ਗਿਆ ਸੀ, ਉਹ ਵੀ ਵਾਪਸ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਨੂੰਹ-ਪੋਤੀ ਨੇ ਤਸ਼ੱਦਦ ਢਾਹੁੰਦਿਆਂ ਘਰੋਂ ਕੱਢਿਆ ਬਜ਼ੁਰਗ, ਖ਼ੁਦ ਨੂੰ ਅੱਗ ਲਾ ਕੇ ਗੁਆਈ ਜਾਨ
ਇਸ ਮਾਮਲੇ 'ਚ ਐੱਨ. ਆਰ. ਆਈ. ਥਾਣਾ ਮੋਹਾਲੀ ਵਿਖੇ ਅਸ਼ੋਕ ਕੁਮਾਰ ਵਾਸੀ ਕੈਨੇਡਾ ਦੀ ਸ਼ਿਕਾਇਤ ਦੇ ਆਧਾਰ ’ਤੇ ਕੁੜੀ ਪ੍ਰਿਅੰਕਾ ਗੋਇਲ ਅਤੇ ਉਸ ਦੇ ਪਿਤਾ ਰਾਜ ਕੁਮਾਰ ਗੋਇਲ ਵਾਸੀ ਇੰਪੀਰੀਅਲ ਟਾਵਰ ਪੀਰ ਮੁਛੱਲਾ ਜ਼ੀਰਕਪੁਰ ਖ਼ਿਲਾਫ਼ ਧਾਰਾ-406 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਸ ਮਾਮਲੇ 'ਚ ਹਾਲੇ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਸਬੰਧੀ ਪੁਲਸ ਵੱਲੋਂ ਕੀਤੀ ਗਈ ਪੜਤਾਲ 'ਚ ਇਹ ਗੱਲ ਸਾਹਮਣੇ ਆਈ ਕਿ ਪ੍ਰਿਅੰਕਾ ਗੋਇਲ ਅਤੇ ਉਸ ਦੇ ਪਿਤਾ ਰਾਜ ਕੁਮਾਰ ਗੋਇਲ ਨੇ ਐੱਨ. ਆਰ. ਆਈ. ਪਰਿਵਾਰ ਨਾਲ ਕੀਤੀ ਮੰਗਣੀ ਵਾਲੇ ਝਗੜੇ ਨੂੰ ਨਿਬੇੜਨ ਤੋਂ ਬਿਨਾਂ ਹੀ ਬੀਤੀ 23 ਅਗਸਤ, 2020 ਨੂੰ ਪ੍ਰਿਅੰਕਾ ਗੋਇਲ ਦਾ ਵਿਆਹ ਸੁਕੇਸ਼ ਬਾਂਸਲ ਵਾਸੀ ਬਠਿੰਡਾ ਨਾਲ ਕਰਵਾ ਦਿੱਤਾ ਅਤੇ ਪ੍ਰਿਅੰਕਾ ਗੋਇਲ ਨੇ ਐੱਨ. ਆਰ. ਆਈ. ਮੁੰਡੇ ਨਾਲ ਮੰਗਣੀ ਦੌਰਾਨ ਮਿਲੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਅਜੇ ਵੀ ਆਪਣੇ ਕਬਜ਼ੇ 'ਚ ਹੀ ਰੱਖਿਆ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਇਸ ਕੁੜੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਹੁਣ ਪੰਜਾਬ 'ਚ CBI ਦੀ 'ਨੋ ਐਂਟਰੀ', ਕੈਪਟਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ (ਵੀਡੀਓ)
ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਅਸ਼ੋਕ ਕੁਮਾਰ ਵਾਸੀ ਕੈਨੇਡਾ ਨੇ ਐੱਨ. ਆਰ. ਆਈ. ਵਿੰਗ ਦੇ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 2019 'ਚ ਆਪਣੀ ਭਾਣਜੀ ਦੇ ਵਿਆਹ ’ਤੇ ਭਾਰਤ ਆਏ ਸਨ ਅਤੇ ਇਸ ਦੌਰਾਨ ਵਿਆਹ 'ਚ ਉਨ੍ਹਾਂ ਦੇ ਪੁਰਾਣੇ ਜਾਣਕਾਰ ਸੁਰਿੰਦਰ ਕੁਮਾਰ ਗੋਇਲ ਨੇ ਉਨ੍ਹਾਂ ਦੇ ਪੁੱਤਰ ਦੇ ਵਿਆਹ ਬਾਰੇ ਗੱਲਬਾਤ ਕੀਤੀ ਸੀ ਅਤੇ ਜ਼ੀਰਕਪੁਰ ਰਹਿੰਦੀ ਪ੍ਰਿਅੰਕਾ ਗੋਇਲ ਨਾਂ ਦੀ ਕੁੜੀ ਬਾਰੇ ਦੱਸ ਪਾਈ ਸੀ। ਸ਼ਿਕਾਇਤ ਕਰਤਾ ਅਨੁਸਾਰ ਸੁਰਿੰਦਰ ਕੁਮਾਰ ਗੋਇਲ ਨੇ ਉਨ੍ਹਾਂ ਨੂੰ ਫੋਨ ਕਰ ਕੇ ਕਿਹਾ ਸੀ ਕਿ ਕੁੜੀ ਵਾਲੇ ਵਿਆਹ ਲਈ ਕਾਹਲੀ ਕਰ ਰਹੇ ਹਨ ਅਤੇ ਉਨ੍ਹਾਂ ਕਿਹਾ ਸੀ ਕਿ ਉਹ 6-7 ਮਹੀਨੇ ਤੱਕ ਭਾਰਤ ਨਹੀਂ ਆ ਸਕਦੇ, ਜਿਸ ਤੋਂ ਬਾਅਦ ਸੁਰਿੰਦਰ ਕੁਮਾਰ ਗੋਇਲ (ਉਨ੍ਹਾਂ ਨੂੰ ਦੱਸੇ ਬਿਨਾਂ) ਕੁੜੀ ਵਾਲਿਆਂ ਦੇ ਘਰ ਜਾ ਕੇ ਉਨ੍ਹਾਂ ਦੇ ਪੁੱਤਰ ਸਾਹਿਲ ਦਾ ਰੋਕਾ ਪ੍ਰਿਅੰਕਾ ਗੋਇਲ ਨਾਲ ਕਰ ਆਇਆ ਸੀ।
ਇਹ ਵੀ ਪੜ੍ਹੋ : ਭਤੀਜੇ ਨੇ ਰਿਸ਼ਤੇ ਦਾ ਲਿਹਾਜ਼ ਭੁੱਲ ਪੱਟਿਆ ਚਾਚੇ ਦਾ ਘਰ, ਚਾਚੀ ਨਾਲ ਜ਼ਬਰਨ ਬਣਾਏ ਸਰੀਰਕ ਸਬੰਧ
ਸ਼ਿਕਾਇਤ ਕਰਤਾ ਅਨੁਸਾਰ 18 ਅਕਤੂਬਰ 2019 'ਚ ਚੰਡੀਗੜ੍ਹ ਦੇ ਹੋਟਲ ਮਾਊਂਟਵਿਊ 'ਚ ਉਨ੍ਹਾਂ ਦੇ ਪੁੱਤਰ ਦੀ ਮੰਗਣੀ ਪ੍ਰਿਅੰਕਾ ਗੋਇਲ ਨਾਲ ਹੋਈ ਸੀ। ਇਸ ਮੰਗਣੀ 'ਚ ਉਨ੍ਹਾਂ ਵੱਲੋਂ ਪ੍ਰਿਅੰਕਾ ਗੋਇਲ ਨੂੰ ਕਈ ਲੱਖ ਰੁਪਏ ਦਾ ਸਾਮਾਨ ਅਤੇ ਗਹਿਣੇ ਦਿੱਤੇ ਸਨ। ਸ਼ਿਕਾਇਤ ਕਰਤਾ ਅਨੁਸਾਰ ਮੰਗਣੀ ਕਰਨ ਤੋਂ ਬਾਅਦ ਉਹ ਕੈਨੇਡਾ ਆ ਗਏ ਅਤੇ ਕੁੜੀ ਪ੍ਰਿਅੰਕਾ ਗੋਇਲ ਨੇ ਉਨ੍ਹਾਂ ਦੇ ਪੁੱਤਰ ਨੂੰ ਫੋਨ ਕਰ ਕੇ ਕਿਹਾ ਕਿ ਇਹ ਮੰਗਣੀ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦੇ ਪਰਿਵਾਰ ਵੱਲੋਂ ਕਰ ਦਿੱਤੀ ਗਈ ਹੈ ਅਤੇ ਉਸ ਨੇ ਉਨ੍ਹਾਂ ਦੇ ਪੁੱਤਰ ਨੂੰ ਕਈ ਹੋਰ ਆਦਤਾਂ ਬਾਰੇ ਵੀ ਦੱਸਿਆ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਝੂਠ ਦੱਸ ਕੇ ਇਸ ਮਾਮਲੇ 'ਚ ਫਸਾਇਆ ਗਿਆ ਹੈ।
Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ
NEXT STORY