ਮੋਹਾਲੀ (ਸੰਦੀਪ) : ਸੈਲੂਨ ਵਿਚ ਕੰਮ ਕਰਨ ਆਈ ਕੁੜੀ ਨੂੰ ਇੰਟਰਵਿਊ ਅਤੇ ਟ੍ਰੇਨਿੰਗ ਦੇਣ ਦੇ ਬਹਾਨੇ ਸਪਾ ਰੂਮ ਵਿਚ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਸੈਲੂਨ ਸੰਚਾਲਕ ਨੂੰ ਮਟੌਰ ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ , ਜਿਸਦੀ ਪਛਾਣ ਸੈਕਟਰ-70 ਨਿਵਾਸੀ ਪਵਨ ਕੁਮਾਰ ਸ਼ਰਮਾ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-354, 354ਬੀ, 376, 511 ਅਤੇ 506 ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਇਸ ਕੇਸ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਪੁਲਸ ਟੀਮ ਪੂਰੇ ਸ਼ਹਿਰ ਵਿਚ ਚੱਲ ਰਹੇ ਸਾਰੇ ਸੈਲੂਨ ਅਤੇ ਸਪਾ ਸੈਂਟਰਾਂ ਦੀ ਚੈਕਿੰਗ ਕਰੇਗੀ।
ਇਹ ਵੀ ਪੜ੍ਹੋ : ਕਾਰਾਂ ਦੀ ਰੇਸ ਦੌਰਾਨ ਰਾਏਕੋਟ ’ਚ ਵਾਪਰਿਆ ਵੱਡਾ ਹਾਦਸਾ, ਵੇਖਦੇ ਹੀ ਵੇਖਦੇ ਵਿੱਛ ਗਏ ਸੱਥਰ (ਤਸਵੀਰਾਂ)
ਥਾਣਾ ਇੰਚਾਰਜ ਮਨਫੂਲ ਸਿੰਘ ਨੇ ਦੱਸਿਆ ਕਿ ਪੀੜਤਾ ਕੁਝ ਦਿਨ ਪਹਿਲਾਂ ਹੀ ਸੈਕਟਰ-71 ਸਥਿਤ ਸੈਲੂਨ ਵਿਚ ਨੌਕਰੀ ਲਈ ਗਈ ਸੀ। ਉਸ ਦੀ ਮੁਲਾਕਾਤ ਸੈਲੂਨ ਚਲਾਉਣ ਵਾਲੇ ਪਵਨ ਕੁਮਾਰ ਨਾਲ ਹੋਈ। ਪਵਨ ਨੇ ਕੁੜੀ ਨੂੰ ਇੰਟਰਵਿਊ ਲਈ ਬੁਲਾਇਆ ਅਤੇ ਉਸ ਨੂੰ ਸਪਾ ਰੂਮ ਵਿਚ ਲੈ ਗਿਆ। ਉੱਥੇ ਜਾ ਕੇ ਉਸ ਨੇ ਕੁੜੀ ਨੂੰ ਕਿਹਾ ਕਿ ਉਹ ਉਸ ਦੀ ਇੰਟਰਵਿਊ ਲਵੇਗਾ ਅਤੇ ਉਸ ਨੂੰ ਕੁਝ ਜ਼ਰੂਰੀ ਟ੍ਰੇਨਿੰਗ ਦੀ ਜ਼ਰੂਰਤ ਹੋਵੇਗੀ ਤਾਂ ਉਹ ਵੀ ਉਸ ਨੂੰ ਉੱਥੇ ਦਿੱਤੀ ਜਾਵੇਗੀ। ਇਸ ਬਹਾਨੇ ਮੁਲਜ਼ਮ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।
ਇਹ ਵੀ ਪੜ੍ਹੋ : 6 ਸਾਲਾ ਭਤੀਜੀ ਨਾਲ ਚਾਚੇ ਨੇ ਟੱਪੀਆਂ ਹੱਦਾਂ, ਅਖੀਰ ਵੱਡਾ ਜਿਗਰਾ ਕਰਕੇ ਮਾਂ ਨੇ ਪੁਲਸ ਸਾਹਮਣੇ ਖੋਲ੍ਹੀ ਕਰਤੂਤ
ਸ਼ਰਤਾਂ ਪੂਰੀਆਂ ਕੀਤੀਆਂ ਸਨ ਜਾਂ ਨਹੀਂ, ਇਸਦੀ ਵੀ ਹੋਵੇਗੀ ਜਾਂਚ
ਕੁੜੀ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਕੁੜੀ ਦਾ ਮੈਡੀਕਲ ਕਰਵਾਇਆ ਅਤੇ ਸ਼ਿਕਾਇਤ ਦੀ ਜਾਂਚ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਵਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਪਤਾ ਲਾਏਗੀ ਕਿ ਸਪਾ ਚਲਾਉਣ ਲਈ ਨਿਰਧਾਰਤ ਸਾਰੀਆਂ ਸ਼ਰਤਾਂ ਸੈਲੂਨ ਮਾਲਕ ਨੇ ਪੂਰੀਆਂ ਕੀਤੀਆਂ ਸਨ ਕਿ ਨਹੀਂ।
ਇਹ ਵੀ ਪੜ੍ਹੋ : ਮੁਕਤਸਰ : ਇਕ ਪਾਸੇ ਪਈ ਸੀ ਮਾਂ ਦੀ ਲਾਸ਼, ਦੂਜੇ ਪਾਸੇ ਛਿੱਤਰੋਂ-ਛਿੱਤਰੀਂ ਹੋ ਰਹੇ ਸੀ ਨੂੰਹਾਂ-ਪੁੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
'ਪਾਵਰਕਾਮ' ਦੀਆਂ ਮੁਸ਼ਕਲਾਂ ਵਧੀਆਂ, ਹੁਣ ਇਹ ਯੂਨਿਟ ਵੀ ਹੋਇਆ ਬੰਦ
NEXT STORY