ਜਲੰਧਰ— ਰੇਲਵੇ ਰੋਡ ਨੇੜੇ ਸਥਿਤ ਇਕ ਕਾਲੋਨੀ 'ਚੋਂ 12 ਸਾਲਾ ਬੱਚੀ ਨਾਲ ਨਾਬਾਲਗ ਲੜਕੇ ਵੱਲੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਬਰ ਤਿੰਨ ਦੀ ਪੁਲਸ ਨੇ ਪੀੜਤ ਬੱਚੀ ਦੇ ਪਿਤਾ ਦੇ ਬਿਆਨ 'ਤੇ ਮੁਹੱਲੇ ਦੇ ਰਹਿਣ ਵਾਲੇ ਇਕ ਨਾਬਾਲਗ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਬੱਚੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਮੁਹੱਲੇ 'ਚ ਰਹਿਣ ਵਾਲੇ 15 ਸਾਲ ਦੇ ਨਾਬਾਲਗ ਨੇ ਉਨ੍ਹਾਂ ਦੀ ਬੇਟੀ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਬੱਚੀ ਘਰ ਆਈ ਤਾਂ ਉਸ ਨੇ ਸਾਰੀ ਗੱਲ ਮਾਤਾ-ਪਿਤਾ ਨੂੰ ਦੱਸੀ। ਪੀੜਤ ਬੱਚੀ ਦੇ ਪਿਤਾ ਨੇ ਥਾਣਾ ਨੰਬਰ ਤਿੰਨ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵੱਲੋਂ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ। ਫਿਲਹਾਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਸਹਿਕਾਰੀ ਬੈਂਕ 'ਚੋਂ ਅਦਾਇਗੀ ਨਾ ਮਿਲਣ 'ਤੇ ਭੜਕੇ ਕਿਸਾਨ, ਕੀਤਾ ਚੱਕਾ ਜਾਮ
NEXT STORY