ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੀ ਅਦਾਲਤ ਨੇ 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਇਕ 35 ਸਾਲਾ ਵਿਅਕਤੀ ਨੂੰ 20 ਸਾਲ ਜੇਲ ਦੀ ਸਜ਼ਾ ਦੇਣ ਦਾ ਹੁਕਮ ਸੁਣਾਇਆ ਹੈ। ਇਸ ਦੇ ਨਾਲ ਹੀ ਅਦਾਲਤ ਨੇ 80 ਹਜ਼ਾਰ ਦੇ ਕਰੀਬ ਜੁਰਮਾਨਾ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ 'ਚ ਤਹਿਸੀਲ ਤਲਵਾੜਾ ਦੇ ਅਧੀਨ 23 ਜਨਵਰੀ 2019 'ਚ ਇਕ 10 ਸਾਲ ਦੀ ਲੜਕੀ ਨਾਲ ਇਕ 35 ਸਾਲ ਦੇ ਵਿਅਕਤੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
35 ਸਾਲਾ ਵਿਅਕਤੀ ਅਜੀਤ ਕੁਮਾਰ ਉਰਫ ਜੀਤਾ ਨੇ ਨਾਬਾਲਗ ਲੜਕੀ ਨੂੰ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਪਹਾੜ੍ਹੀ ਖੇਤਰ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਮਾਮਲਾ ਪੁਲਸ ਤੱਕ ਪਹੁੰਚਣ ਤੋਂ ਬਾਅਦ ਤਲਵਾੜਾ ਪੁਲਸ ਨੇ 23 ਜਨਵਰੀ 2019 ਨੂੰ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਅਜੀਤ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਪੁਲਸ ਨੇ ਦੂਜੇ ਹੀ ਦਿਨ ਅਜੀਤ ਕੁਮਾਰ ਨੂੰ ਫੜ ਲਿਆ ਸੀ ਅਤੇ ਧਾਰਾ 376 ਦੇ ਅਧੀਨ ਮਾਮਲਾ ਦਰਜ ਕੀਤਾ। ਹੁਸ਼ਿਆਰਪੁਰ ਦੀ ਅਦਾਲਤ 'ਚ ਇਹ ਕੇਸ ਚੱਲਿਆ ਅਤੇ ਅੱਜ 23 ਜਨਵਰੀ 2020 ਨੂੰ ਐਡੀਸ਼ਨਲ ਸੈਸ਼ਨ ਜੱਜ ਨੀਲਮ ਅਰੋੜਾ ਨੇ ਮੁਲਜ਼ਮ ਨੂੰ 376 ਏ. ਬੀ., 354 ਬੀ, 506, 77 ਧਾਰਾ ਦੇ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 20 ਸਾਲ ਦੀ ਸਜ਼ਾ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਅਦਾਲਤ ਵੱਲੋਂ ਮੁਲਜ਼ਮ ਨੂੰ 80 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਦੱਸਣਯੋਗ ਹੈ ਕਿ ਦੇਸ਼ 'ਚ ਲਗਾਤਾਰ ਬਲਾਤਕਾਰ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਨ੍ਹਾਂ ਮਾਮਲਿਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਦੇਸ਼ ਦੀਆਂ ਅਦਾਲਤਾਂ ਵੀ ਦੋਸ਼ੀਆਂ 'ਤੇ ਚੱਲ ਰਹੇ ਕੇਸਾਂ ਦੀ ਜਲਦੀ ਸੁਣਵਾਈ ਅਤੇ ਉਨ੍ਹਾਂ 'ਤੇ ਸਖਤ ਕਾਰਵਾਈ ਕਰਦੇ ਹੋਏ ਸਜ਼ਾ ਸੁਣਾ ਰਹੀਆਂ ਹਨ। ਕੁਝ ਮਹੀਨਿਆਂ 'ਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਇਕ ਸਾਲ ਦੇ ਅੰਦਰ ਹੀ ਪੁਲਸ ਵੱਲੋਂ ਫੜੇ ਗਏ ਬਲਾਤਕਾਰ ਮੁਲਜ਼ਮਾਂ 'ਤੇ ਕੇਸ ਚਲਿਆ ਅਤੇ ਸਖਤ ਸਜ਼ਾ ਅਦਾਲਤ ਵੱਲੋਂ ਦਿੱਤੀ ਗਈ।
STF ਲੁਧਿਆਣਾ ਵੱਲੋਂ 10 ਕਰੋੜ ਤੋਂ ਵਧੇਰੇ ਦੀ ਹੈਰੋਇਨ ਸਣੇ 4 ਗ੍ਰਿਫਤਾਰ
NEXT STORY