ਮਲੋਟ (ਜੁਨੇਜਾ): ਬੇਸ਼ੱਕ ਸਾਡੇ ਸਮਾਜ 'ਚ ਕੁੜੀਆਂ ਨਾਲ ਅੱਤਿਆਚਾਰ ਅਤੇ ਅਪਰਾਧਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਮਾਜ ਨੂੰ ਸ਼ਰਮਸਾਰ ਕਰਦੀਆਂ ਹਨ।ਉੱਥੇ ਬੀਬੀਆਂ ਨੂੰ ਸਨਮਾਨ ਦੇਣ ਤੇ ਸਮਾਜ ਵਿਚ ਬਰਾਬਰ ਦਾ ਦਰਜਾ ਦੇਣ ਲਈ ਅਗਾਂਹਵਧੂ ਲੋਕਾਂ ਵਲੋਂ ਕੋਈ ਨਾ ਕੋਈ ਨਹੀਂ ਪਿਰਤ ਪਾਈ ਜਾਂਦੀ ਹੈ। ਜਿਹੜੀ ਸਮਾਜ ਲਈ ਮਿਸਾਲ ਬਣਦੀ ਹੈ।
ਇਹ ਵੀ ਪੜ੍ਹੋ:ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਵਿਵਾਦ, ਛੁੱਟੀ 'ਤੇ ਆਏ ਫੌਜ ਦੇ ਸੂਬੇਦਾਰ ਨੇ ਚੁੱਕਿਆ ਖ਼ੌਫਨਾਕ ਕਦਮ
ਅਜਿਹਾ ਹੀ ਵੇਖਣ ਨੂੰ ਆਇਆ ਮਲੋਟ ਨਜ਼ਦੀਕ ਪਿੰਡ ਮੱਲ ਕਟੋਰਾ ਵਿਚ ਜਿੱਥੇ ਗੁਰਜਿੰਦਰ ਸਿੰਘ ਨਾਮਕ ਇਕ ਨੌਜਵਾਨ ਨੇ ਆਪਣੇ ਵਿਆਹ ਮੌਕੇ ਕੁੜੀ ਨੂੰ ਸਰਬਾਲਾ ਬਣਾ ਕੇ ਨਿਵੇਕਲੀ ਪਹਿਲ ਕੀਤੀ ਹੈ। ਗੁਰਜਿੰਦਰ ਨੇ ਨਵੀਂ ਰੀਤ ਵਜੋਂ ਆਪਣੀ ਭਤੀਜੀ ਲੱਗਦੀ ਕੁੜੀ ਸੁਖਪ੍ਰੀਤ ਕੌਰ ਨੂੰ ਸਰਵਾਲਾ ਬਣਾ ਕਿ ਬੱਚੀ ਨੂੰ ਖੁਸ਼ੀ ਦਿੱਤੀ ਉਥੇ ਬੱਚੀ ਦੇ ਮਾਤਾ ਬੇਅੰਤ ਕੌਰ ਤੇ ਪਿਤਾ ਬਲਜਿੰਦਰ ਸਿੰਘ ਭੁੱਲਰ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਅਜਿਹੀ ਸੋਚ ਨਾਲ ਕੁੜੀਆਂ ਨੂੰ ਬਰਾਬਰੀ ਦਾ ਹੱਕ ਮਿਲਦਾ ਹੈ।
ਇਹ ਵੀ ਪੜ੍ਹੋ: ਮੋਗਾ: ਪਟਾਕੇ ਨਾਲ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਦਿਖੀਆਂ ਲਪਟਾਂ
ਕੋਰੋਨਾ ਨੇ ਫਿਰ ਫੜਿਆ ਜ਼ੋਰ, ਬਠਿੰਡਾ ਜ਼ਿਲ੍ਹੇ 'ਚ ਅੱਜ ਤਿੰਨ ਹੋਰ ਮੌਤਾਂ
NEXT STORY