ਜਲੰਧਰ (ਵਰੁਣ)- ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਟੱਡੀ ਵੀਜ਼ਾ ’ਤੇ ਗਈ ਜਲੰਧਰ ਦੀ 22 ਸਾਲਾ ਲੜਕੀ ’ਤੇ ਦਰੱਖਤ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ 11 ਮਹੀਨੇ ਪਹਿਲਾਂ ਹੀ ਹਾਸਪੀਟੈਲਿਟੀ ਮੈਨੇਜਮੈਂਟ ਦਾ ਕੋਰਸ ਕਰਨ ਲਈ ਜਲੰਧਰ ਤੋਂ ਕੈਨੇਡਾ ਗਈ ਸੀ। ਲੜਕੀ ਦਾ ਨਾਂ ਰਿਤਿਕਾ ਰਾਜਪੂਤ ਹੈ, ਜਿਸ ਦੇ ਮਾਪਿਆਂ ਨੇ ਉਸ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ।
7 ਦਸੰਬਰ ਨੂੰ ਰਿਤਿਕਾ ਆਪਣੇ ਦੋਸਤਾਂ ਨਾਲ ਕੈਲੋਨਾ ਦੀ ਜੇਮਸ ਲੇਕ ’ਤੇ ਪਿਕਨਿਕ ਮਨਾਉਣ ਗਈ ਸੀ। ਸਾਰੇ ਦੋਸਤ ਬੋਰਨ-ਫਾਇਰ ਕਰ ਕੇ ਇੰਜੁਆਏ ਕਰ ਰਹੇ ਸਨ ਕਿ ਇਸੇ ਦੌਰਾਨ ਤੇਜ਼ ਹਨੇਰੀ ਚੱਲਣ ਕਾਰਨ ਦਰੱਖਤ ਡਿੱਗਣੇ ਸ਼ੁਰੂ ਹੋ ਗਏ।
ਸਾਰੇ ਦੋਸਤ ਆਪਣਾ ਬਚਾਅ ਕਰਨ ਲਈ ਭੱਜੇ ਪਰ ਜਿਸ ਪਾਸੇ ਰਿਤਿਕਾ ਭੱਜੀ ਉਸੇ ਸਾਈਡ ਦਰੱਖਤ ਡਿੱਗ ਗਿਆ ਅਤੇ ਰਿਤਿਕਾ ਉਸ ਦੀ ਲਪੇਟ ਵਿਚ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਿਤਿਕਾ ਨੂੰ ਲੱਭਣ ਲਈ ਉਸਦੇ ਦੋਸਤ ਵਾਪਸ ਮੁੜੇ ਤਾਂ ਉਨ੍ਹਾਂ ਨੂੰ ਦਰੱਖ਼ਤ ਹੇਠਾਂ ਦੱਬੀ ਉਸ ਦੀ ਲਾਸ਼ ਮਿਲੀ। ਹਾਦਸੇ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ, ਜਿਸ ਨੇ ਰਿਤਿਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਜਿਉਂ ਹੀ ਰਿਤਿਕਾ ਦੀ ਮੌਤ ਦੀ ਖ਼ਬਰ ਜਲੰਧਰ ਉਸ ਦੇ ਘਰ ਪੁੱਜੀ ਤਾਂ ਉਥੇ ਮਾਤਮ ਛਾ ਗਿਆ। ਰਿਤਿਕਾ ਦੀ ਮਾਂ ਕਿਰਨ ਰਾਜਪੂਤ ਨੇ ਦੱਸਿਆ ਕਿ ਉਹ 2007 ਤੋਂ ਜਲੰਧਰ ਵਿਚ ਕਿਰਾਏ ’ਤੇ ਰਹਿ ਰਹੇ ਹਨ। ਉਹ ਆਪਣੇ ਪਤੀ ਨਾਲ ਬੁਟੀਕ ਚਲਾਉਂਦੀ ਹੈ। ਜਨਵਰੀ ਮਹੀਨੇ ਹੀ ਉਨ੍ਹਾਂ ਆਪਣੀ ਧੀ ਰਿਤਿਕਾ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ।
ਉਨ੍ਹਾਂ ਦੱਸਿਆ ਕਿ ਰਿਤਿਕਾ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਉਨ੍ਹਾਂ ਕਰਜ਼ਾ ਚੁੱਕਣ ਤੋਂ ਇਲਾਵਾ ਰਿਸ਼ਤੇਦਾਰਾਂ ਕੋਲੋਂ ਵੀ ਪੈਸੇ ਉਧਾਰ ਲਏ ਸਨ ਤਾਂ ਕਿ ਵਿਦੇਸ਼ ਜਾ ਕੇ ਉਨ੍ਹਾਂ ਦੀ ਧੀ ਪਰਿਵਾਰ ਦੀ ਆਰਥਿਕ ਹਾਲਤ ਸੁਧਾਰ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇੰਨੇ ਵੀ ਪੈਸੇ ਨਹੀਂ ਹਨ ਕਿ ਉਹ ਆਪਣੀ ਧੀ ਦੀ ਲਾਸ਼ ਵਾਪਸ ਲਿਆ ਸਕਣ।
ਇਹ ਵੀ ਪੜ੍ਹੋ- ਲਾਈਟ ਜਾਣ ਮਗਰੋਂ ਚਲਾਇਆ ਜਨਰੇਟਰ, ਗੈਸ ਚੜ੍ਹਨ ਕਾਰਨ 5 ਸਾਲਾ ਬੱਚੀ ਦੇ ਪਿਤਾ ਸਣੇ ਹੋਈ ਸੀ 12 ਦੀ ਮੌਤ
ਰਿਤਿਕਾ ਦੇ ਕੁਝ ਦੋਸਤ ਵੱਖ-ਵੱਖ ਢੰਗਾਂ ਨਾਲ ਫੰਡ ਇਕੱਠਾ ਕਰ ਕੇ ਉਸ ਦੀ ਲਾਸ਼ ਨੂੰ ਭਾਰਤ ਵਾਪਸ ਭੇਜਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਆਪਣੀ ਧੀ ਦੀ ਲਾਸ਼ ਭਾਰਤ ਲਿਆਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਹੈ। ਇਸ ਹਾਦਸੇ ਤੋਂ ਬਾਅਦ ਰਿਤਿਕਾ ਦੇ ਮਾਪਿਆਂ ਦਾ ਹੌਸਲਾ ਟੁੱਟਿਆ ਹੋਇਆ ਹੈ। ਇਲਾਕੇ ਵਿਚ ਵੀ ਸ਼ੋਕ ਦੀ ਲਹਿਰ ਹੈ। ਦਰਦਨਾਕ ਗੱਲ ਇਹ ਹੈ ਕਿ ਜਿਹੜਾ ਬੱਚਾ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਪੰਜਾਬ ਛੱਡ ਕੇ ਵਿਦੇਸ਼ ਗਿਆ, ਹੁਣ ਉਸ ਦੀ ਲਾਸ਼ ਵਾਪਸ ਲਿਆਉਣ ਲਈ ਫੰਡ ਇਕੱਠਾ ਕਰਨਾ ਮਜਬੂਰੀ ਬਣਿਆ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Georgia ਦੇ ਰੈਸਟੋਰੈਂਟ 'ਚ ਮਰਨ ਵਾਲਿਆਂ 'ਚ ਪੰਜਾਬ ਤੋਂ ਗਈਆਂ ਨਣਾਨ-ਭਰਜਾਈ ਵੀ ਸ਼ਾਮਲ
NEXT STORY