ਜਲੰਧਰ (ਰਾਜੇਸ਼)— ਮੋਗੇ ਦੇ ਨੌਜਵਾਨ ਬੇਅੰਤ ਸਿੰਘ ਨੂੰ ਜਲੰਧਰ ਬੁਲਾ ਕੇ ਅਗਵਾ ਕਰਨ ਦੇ ਮਾਮਲੇ 'ਚ ਜਲੰਧਰ ਦੀ ਮਾਡਲ ਟਾਊਨ ਪੁਲਸ ਨੇ ਕਾਲ ਟਰੇਸ ਰਾਹੀਂ ਮੁਕੇਰੀਆਂ ਦੀ ਮਨੀਕਸ਼ਾ ਨੂੰ ਗ੍ਰਿਫਤਾਰ ਕੀਤਾ ਹੈ। ਲੜਕੀ ਤੋਂ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮਨੀਕਸ਼ਾ ਨੇ ਦੱਸਿਆ ਕਿ ਉਹ ਮੁਕੇਰੀਆਂ ਵਿਖੇ ਨਰਸਿੰਗ ਸਟੂਡੈਂਟ ਹੈ। ਉਸ ਨੇ ਦੱਸਿਆ ਕਿ ਬੇਅੰਤ ਮੋਗੇ ਵਾਲਾ ਉਸ ਨੂੰ ਫੇਸਬੁੱਕ 'ਤੇ ਤੰਗ ਕਰਦਾ ਸੀ ਜਿਸ ਬਾਰੇ ਉਸ ਨੇ ਆਪਣੇ ਫਗਵਾੜਾ ਰਹਿੰਦੇ ਦੋਸਤ ਪ੍ਰੀਤ ਨਾਲ ਗੱਲ ਕੀਤੀ। ਮਨੀਕਸ਼ਾ ਨੇ ਕਿਹਾ ਕਿ ਪ੍ਰੀਤ ਨੇ ਬੇਅੰਤ ਨੂੰ ਜਲੰਧਰ ਬੁਲਾਉਣ ਲਈ ਕਿਹਾ। ਪ੍ਰੀਤ ਨੇ ਇਸ ਸਬੰਧੀ ਪੰਚਮ ਨਾਲ ਗੱਲ ਕੀਤੀ ਹੋਈ ਸੀ। ਮਨੀਕਸ਼ਾ ਨੇ ਬੇਅੰਤ ਨੂੰ ਜਲੰਧਰ ਬੁਲਾ ਲਿਆ ਅਤੇ ਜਿੱਥੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਬੇਅੰਤ ਨੂੰ ਅਗਵਾ ਕਰਕੇ ਅਣਪਛਾਤੀ ਥਾਂ 'ਤੇ ਲਿਜਾਇਆ ਗਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਗਈ। ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਛੱਡ ਦਿੱਤਾ ਗਿਆ। ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ ਗਈ ਸੀ।
ਸੁਰੱਖਿਆ ਬਲਾਂ ਦੇ ਹੱਥ ਲੱਗੀ ਵੱਡੀ ਸਫਲਤਾ, 2 ਕਿਲੋ ਹੈਰੋਇਨ ਸਣੇ ਇਕ ਗ੍ਰਿਫਤਾਰ
NEXT STORY