ਲੁਧਿਆਣਾ (ਨਰਿੰਦਰ ਮਹਿੰਦਰੂ) : ਬੀਤੇ ਦਿਨੀਂ ਲੁਧਿਆਣਾ 'ਚ ਮਨੀ ਐਕਸਚੇਂਜ ਦੇ ਦਫਤਰ ਵਿਚ ਹੋਈ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਪੰਜਾਬ ਪੁਲਸ ਨੇ 1 ਦਿਨ 'ਚ ਹੀ ਸੁਲਝਾ ਲਿਆ ਹੈ। ਲੁੱਟ ਨਕਾਬਪੋਸ਼ ਲੜਕੇ ਵੱਲੋਂ ਦਫਤਰ ਵਿਚ ਕੰਮ ਕਰ ਰਹੀ ਲੜਕੀ ਨੂੰ ਚਾਕੂ ਦੀ ਨੋਕ 'ਤੇ ਲੈ ਕੇ ਕੀਤੀ ਗਈ ਸੀ। ਇਸ ਮਾਮਲੇ ਵਿਚ ਪੁਲਸ ਨੇ ਦੋ ਨੌਜਵਾਨਾਂ ਸੋਨੂੰ ਨਿਵਾਸੀ ਨੰਦਾ ਕਾਲੋਨੀ ਅਤੇ ਦਸ਼ਿਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ। ਇਸ ਲੁੱਟ ਦਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਦਫਤਰ ਵਿਚ ਕੰਮ ਕਰਨ ਵਾਲੀ ਲੜਕੀ ਦਾ ਪ੍ਰੇਮੀ ਸੋਨੂੰ ਹੀ ਸੀ, ਜਿਸਨੇ ਬਿਨਾਂ ਆਪਣਾ ਮੂੰਹ ਢੱਕ ਕੇ ਆਪਣੀ ਹੀ ਪ੍ਰੇਮਿਕਾ ਦੇ ਦਫਤਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੋਨੂੰ ਨਸ਼ੇ ਦਾ ਆਦੀ ਹੈ ਜਾਂ ਨਹੀਂ, ਉਕਤ ਖਿਲਾਫ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਹੈ ਜਾਂ ਨਹੀਂ ਪੁਲਸ ਇਸ ਦੀ ਜਾਂਚ ਕਰ ਰਹੀ ਹੈ।
ਡਿਊਟੀ ਦੌਰਾਨ ਸਹਾਇਕ ਥਾਣੇਦਾਰ ਦੀ ਦੌਰਾ ਪੈਣ ਨਾਲ ਮੌਤ (ਤਸਵੀਰਾਂ)
NEXT STORY