ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਦੌਰਾਨ ਇਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ। ਪਹਿਲੇ ਅਤੇ ਤੀਜੇ ਨੰਬਰ 'ਤੇ ਫਰੀਦਕੋਟ ਦੀ ਹਰਲੀਨ ਸ਼ਰਮਾ ਅਤੇ ਰੀਆ ਰਾਣੀ ਰਹੀਆਂ ਹਨ। ਜ਼ਿਲ੍ਹਾ ਵਾਰ ਮੈਰਿਟ ਸੂਚੀ ਦੀ ਗੱਲ ਕਰੀਏ ਤਾਂ ਕੁੱਲ 272 ਵਿਦਿਆਰਥੀ ਮੈਰਿਟ 'ਚ ਆਏ ਹਨ। ਇਨ੍ਹਾਂ 'ਚ ਵੀ ਕੁੜੀਆਂ ਹੀ ਅੱਗੇ ਹਨ। ਮੈਰਿਟ ਲਿਸਟ 'ਚ ਸਿਰਫ 52 ਮੁੰਡੇ ਸ਼ਾਮਲ ਹਨ, ਜਦੋਂ ਕਿ 220 ਕੁੜੀਆਂ ਨੇ ਇਨ੍ਹਾਂ ਨਤੀਜਿਆਂ ਦੌਰਾਨ ਮੈਰਿਟ ਹਾਸਲ ਕੀਤੀ ਹੈ। ਇਨ੍ਹਾਂ ਨਤੀਜਿਆਂ ਦੌਰਾਨ ਕੁੱਲ 2,69,505 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,54,744 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ 94.52 ਫ਼ੀਸਦੀ ਬਣਦੀ ਹੈ। ਇਨ੍ਹਾਂ 'ਚੋਂ 127753 'ਚੋਂ 122595 ਕੁੜੀਆਂ ਨੇ ਪ੍ਰੀਖਿਆ ਪਾਸ ਕੀਤੀ, ਜਦੋਂ ਕਿ 141746 'ਚੋਂ 132143 ਮੁੰਡੇ ਪਾਸ ਹੋਏ ਹਨ।
1859 ਵਿਦਿਆਰਥੀ ਪੰਜਾਬੀ 'ਚੋਂ ਫੇਲ੍ਹ
10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੌਰਾਨ ਕੁੱਲ 2,69,433 ਵਿਦੀਆਰਥੀਆਂ ਨੇ ਪੰਜਾਬੀ ਦਾ ਪੇਪਰ ਦਿੱਤਾ ਸੀ, ਜਿਨ੍ਹਾਂ 'ਚੋਂ 2,67,574 ਵਿਦਿਆਰਥੀਆਂ ਪੇਪਰ 'ਚੋਂ ਪਾਸ ਹੋਏ, ਜਦੋਂ ਕਿ 1859 ਵਿਦਿਆਰਥੀ ਪੰਜਾਬੀ ਵਿਸ਼ੇ 'ਚੋਂ ਹੀ ਫੇਲ੍ਹ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਕੰਬਾਊ ਘਟਨਾ : ਪੁੱਤ ਨੂੰ ਦੌੜਾ-ਦੌੜਾ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖ਼ੁਦ ਵੀ ਪਿਓ ਨੇ...
ਪੇਂਡੂ ਇਲਾਕੇ ਦੇ ਬੱਚਿਆਂ ਦੀ ਪਾਸ ਫ਼ੀਸਦੀ ਜ਼ਿਆਦਾ
ਇਨ੍ਹਾਂ ਨਤੀਜਿਆਂ ਦੌਰਾਨ ਸ਼ਹਿਰੀ ਬੱਚਿਆਂ ਨਾਲੋਂ ਪੇਂਡੂ ਇਲਾਕਿਆਂ ਦੇ ਬੱਚਿਆਂ ਦੀ ਪਾਸ ਫ਼ੀਸਦੀ ਜ਼ਿਆਦਾ ਹੈ। ਪੇਂਡੂ ਇਲਾਕਿਆਂ ਦੇ 174958 ਬੱਚਿਆਂ ਨੇ ਪੇਪਰ ਦਿੱਤੇ ਸਨ, ਜਿਨ੍ਹਾਂ 'ਚੋਂ 166830 ਬੱਚੇ ਪਾਸ ਹੋਏ ਹਨ, ਜਦੋਂ ਕਿ ਸ਼ਹਿਰੀ ਇਲਾਕਿਆਂ 'ਚ 178498 ਬੱਚਿਆਂ 'ਚੋਂ 168593 ਬੱਚੇ ਪਾਸ ਹੋਏ ਹਨ।
ਇਹ ਵੀ ਪੜ੍ਹੋ : PSEB 10th Result 2026: ਪੰਜਾਬ ਬੋਰਡ ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, ਇੱਥੇ ਚੈੱਕ ਕਰੋ Result
6 ਦੇ 6 ਟਰਾਂਸਜੈਂਡਰ ਹੋਏ ਪਾਸ
ਜੇਕਰ ਪ੍ਰੀਖਿਆ ਦੇਣ ਵਾਲੇ ਟਰਾਂਸਜੈਂਡਰਾਂ ਦੀ ਗੱਲ ਕਰੀਏ ਤਾਂ 10ਵੀਂ ਜਮਾਤ ਲਈ ਕੁੱਲ 6 ਟਰਾਂਸਜੈਂਡਰਾਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਦਾ ਨਤੀਜਾ 100 ਫ਼ੀਸਦੀ ਆਇਆ ਹੈ ਅਤੇ ਸਾਰੇ ਦੇ ਸਾਰੇ 6 ਟਰਾਂਸਜੈਂਡਰਾਂ ਨੇ ਹੀ ਇਹ ਪ੍ਰੀਖਿਆ ਪਾਸ ਕਰ ਲਈ ਹੈ।
2024-25 ਦੇ ਮੁਕਾਬਲੇ ਨਤੀਜਾ ਰਿਹਾ ਮਾੜਾ
ਜੇਕਰ ਸਾਲ 2024-25 ਦੀ ਗੱਲ ਕਰੀਏ ਤਾਂ ਕੁੱਲ 2,77,746 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,65,548 ਵਿਦੀਆਰਥੀ ਪਾਸ ਹੋਏ ਸਨ ਅਤੇ ਕੁੱਲ ਪਾਸ ਫ਼ੀਸਦੀ 95.61 ਬਣੀ ਸੀ ਪਰ ਇਸ ਦੇ ਮੁਕਾਬਲੇ ਇਸ ਵਾਰ ਦਾ ਨਤੀਜਾ ਮਾੜਾ ਰਿਹਾ ਹੈ। ਇਸ ਵਾਰ ਕੁੱਲ 2,69,505 ਬੱਚਿਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ 'ਚੋਂ 2,54,744 ਬੱਚੇ ਪਾਸ ਹੋਏ, ਜਿਨ੍ਹਾਂ ਦੀ ਕੁੱਲ ਪਾਸ ਫ਼ੀਸਦੀ ਪਿਛਲੇ ਸਾਲ ਨਾਲੋਂ ਘੱਟ 94.52 ਫ਼ੀਸਦੀ ਬਣਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਹਾੜਾਂ ਦੀ ਸੈਰ ਕਰ ਕੇ ਪਰਤ ਰਹੇ ਮੁੰਡਿਆਂ ਨਾਲ ਪੰਜਾਬ 'ਚ ਹੋਈ ਲੁੱਟ, ਥਾਣੇ ਦੇ ਬਾਹਰੋਂ ਖੋਹ ਕੇ ਲੈ ਗਏ iPhone-15
NEXT STORY