ਜਲੰਧਰ (ਸੋਨੂੰ)— ਕਹਿੰਦੇ ਨੇ ਜੇਕਰ ਜ਼ਿੰਦਗੀ 'ਚ ਕੁਝ ਬਣਨ ਦੀ ਇੱਛਾ ਹੋਵੇ ਤਾਂ ਉਹ ਇਨਸਾਨ ਕਈ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਨੂੰ ਪਾ ਹੀ ਲੈਂਦਾ ਹੈ। ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ, ਜਲੰਧਰ ਦੀਆਂ ਇਨ੍ਹਾਂ 7 ਪੰਜਾਬ ਦੀਆਂ ਧੀਆਂ ਨੇ। ਇਨ੍ਹਾਂ ਨੇ ਬਤੌਰ ਪਟਵਾਰੀ ਬਣ ਕੇ ਮਾਂ-ਬਾਪ ਸਮੇਤ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ ਪੰਜਾਬ 'ਚ ਬੀਤੇ ਦਿਨੀਂ ਪਟਵਾਰੀਆਂ ਦੀ ਸਿੱਧੀ ਭਰਤੀ ਹੋਈ ਹੈ ਅਤੇ ਇਨ੍ਹਾਂ ਭਰਤੀਆਂ 'ਚ ਪੰਜਾਬ ਦੀਆਂ ਧੀਆਂ ਨੇ ਬਤੌਰ ਪਟਵਾਰੀ ਸਿੱਧਾ ਭਰਤੀ ਹੋ ਕੇ ਅੱਜ ਕੰਮਕਾਜ ਸੰਭਾਲ ਲਿਆ ਹੈ। ਮਾਲ ਮਹਿਕਮੇ ਦੇ ਅਫਸਰਾਂ ਦੀ ਮੰਨੀਏ ਤਾਂ ਆਜ਼ਾਦ ਭਾਰਤ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਮਹਿਲਾਵਾਂ ਨੇ ਬਤੌਰ ਪਟਵਾਰੀ ਸਿੱਧੀ ਨਿਯੁਕਤੀ ਹਾਸਲ ਕੀਤੀ ਹੈ।

ਦੱਸਣਯੋਗ ਹੈ ਕਿ ਜਲੰਧਰ 'ਚ ਚੁਣੇ ਗਏ 34 ਪਟਵਾਰੀਆਂ 'ਚੋਂ 7 ਪਟਵਾਰੀ ਔਰਤਾਂ ਹਨ। ਇਸ ਦੀ ਚੋਣ 2016 ਦੇ ਬੈਚ 'ਚ ਹੋਈ ਸੀ। ਸਾਲ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਸੋਮਵਾਰ ਨੂੰ ਇਨ੍ਹਾਂ ਨੇ ਆਪਣੇ ਅਹੁਦੇ ਦਾ ਕਾਰਜਕਾਲ ਸੰਭਾਲ ਲਿਆ ਹੈ। ਇਨ੍ਹਾਂ 7 ਔਰਤਾਂ 'ਚੋਂ 4 ਨੇ ਜਲੰਧਰ ਦੇ ਪਟਵਾਰ ਖਾਨੇ 'ਚ ਬਤੌਰ ਪਟਵਾਰੀ ਅਤੇ ਬਾਕੀ 3 ਨੇ ਫਿਲੌਰ ਤਹਿਸੀਲ ਦੇ ਖੇਤਰ 'ਚ ਕਾਰਜਕਾਲ ਸੰਭਾਲ ਲਿਆ ਹੈ। ਜਲੰਧਰ ਦੇ ਪਟਵਾਰ ਖਾਨੇ 'ਚ ਤਾਇਨਾਤ ਇਨ੍ਹਾਂ ਲੜਕੀਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਉਹ ਇਸ ਨਿਯੁਕਤੀ ਤੋਂ ਬਾਅਦ ਕਾਫੀ ਉਤਸ਼ਾਹਤ ਹਨ ਅਤੇ ਉਹ ਬੇਝਿੱਜਕ ਅਤੇ ਈਮਾਨਦਾਰੀ ਨਾਲ ਆਪਣੇ ਨਿਭਾਉਣਗੀਆਂ।

ਜ਼ਿਕਰਯੋਗ ਹੈ ਕਿ ਹੁਣ ਜ਼ਮੀਨੀ ਮਾਪਦੰਡ ਕਰਨ ਲਈ ਮਰਦਾਂ ਦਾ ਵੀ ਨਾਂ ਇਸ ਖੇਤਰ 'ਚ ਆਉਂਦਾ ਸੀ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡੇ ਪੱਧਰ 'ਤੇ ਅਤੇ ਸਿੱਧੀ ਭਰਤੀ ਦੇ ਲਈ ਔਰਤਾਂ ਦੀ ਨਿਯੁਕਤੀ ਹੋਈ ਹੈ। ਅਜਿਹਾ ਨਹੀਂ ਹੈ ਕਿ ਪਟਵਾਰੀ ਦੀ ਨਿਯੁਕਤੀ ਲਈ ਕੋਈ ਰੋਕ ਲੱਗੀ ਹੋਵੇ ਪਰ ਹੁਣ ਤੱਕ ਕਦੇ ਵੀ ਐਪਲੀਕੇਸ਼ਨਸ ਕਦੇ ਨਹੀਂ ਆਈਆਂ ਪਰ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਭਰਤੀ ਦੇ ਲਈ ਵੱਡੇ ਪੱਧਰ 'ਤੇ ਐਪਲੀਕੇਸ਼ਨਸ ਆਈਆਂ ਹਨ।
ਆਖਰ ਕਿਉਂ ਦਿੱਤੀ ਗਈ ਸਿੱਧੂ ਨੂੰ ਜੈੱਡ ਸਕਿਓਰਿਟੀ (ਵੀਡੀਓ)
NEXT STORY