ਜਲੰਧਰ(ਪੁਨੀਤ)— ਟ੍ਰੈਫਿਕ ਪੁਲਸ ਵੱਲੋਂ ਬੱਸਾਂ 'ਤੇ ਕੀਤੀ ਜਾਣ ਵਾਲੀ ਖਾਨਾਪੂਰਤੀ ਦੀ ਕਾਰਵਾਈ ਦੀ ਗਾਜ ਰੋਡਵੇਜ਼ ਦੇ ਜੀ. ਐੱਮ. -1 ਮਨਿੰਦਰ ਸਿੰਘ 'ਤੇ ਡਿੱਗੀ ਹੈ, ਜਿਨ੍ਹਾਂ ਦਾ ਪ੍ਰਿੰਸੀਪਲ ਸੈਕਰੇਟਰੀ ਸਟੇਟ ਟਰਾਂਸਪੋਰਟ ਨੇ ਜਲੰਧਰ ਤੋਂ ਤਬਾਦਲਾ ਕਰ ਦਿੱਤਾ। ਉਨ੍ਹਾਂ ਦੀ ਥਾਂ 'ਤੇ ਸਾਬਕਾ ਜੀ. ਐੱਮ. -1 ਪ੍ਰਨੀਤ ਸਿੰਘ ਮਿਨਹਾਸ ਨੂੰ ਚਾਰਜ ਦਿੱਤਾ ਹੈ। ਬੀਤੇ ਦਿਨ ਹੋਏ ਤਬਾਦਲੇ ਤੋਂ ਬਾਅਦ ਮਿਨਹਾਸ ਨੇ ਚਾਰਜ ਸੰਭਾਲਣ ਤੋਂ ਬਾਅਦ ਸਰਕਾਰੀ ਬੱਸਾਂ ਦੇ ਡਰਾਈਵਰਾਂ ਨੂੰ ਨਿਯਮ ਨਾ ਤੋੜਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕਿਹਾ ਕਿ ਉਹ ਟਰਾਂਸਪੋਰਟ ਪਾਲਿਸੀ ਦੇ ਉਲਟ ਜਾ ਕੇ ਬੱਸ ਅੱਡੇ ਤੋਂ ਬਾਹਰ ਸਵਾਰੀਆਂ ਨਾ ਚੁੱਕਣ। ਸ਼ੁੱਕਰਵਾਰ ਵੀ ਮਹਾਨਗਰ ਵਿਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨਿਯਮ ਤੋੜਦੀਆਂ ਨਜ਼ਰ ਆਈਆਂ। ਏ. ਡੀ. ਜੀ. ਪੀ. ਲਾਅ ਐਂਡ ਆਰਡਰ ਦੇ ਮਹਾਨਗਰ ਵਿਚ ਹੋਣ ਦੇ ਬਾਵਜੂਦ ਬੱਸਾਂ ਵੱਲੋਂ ਤੋੜੇ ਜਾ ਰਹੇ ਨਿਯਮਾਂ ਤੋਂ ਇੰਝ ਲੱਗ ਰਿਹਾ ਸੀ ਕਿ ਕਾਂਗਰਸ ਸਰਕਾਰ ਵਿਚ ਵੀ ਟਰਾਂਸਪੋਰਟ ਪਾਲਿਸੀ ਸਹੀ ਢੰਗ ਨਾਲ ਲਾਗੂ ਹੋ ਸਕੇਗੀ।
10 ਜੁਲਾਈ ਨੂੰ ਪ੍ਰਿੰਸੀਪਲ ਸੈਕਰੇਟਰੀ ਸਟੇਟ ਟਰਾਂਸਪੋਰਟ ਅਤੇ ਡਾਇਰੈਕਟਰ ਟਰਾਂਸਪੋਰਟ ਨੇ ਮਹਾਨਗਰ ਵਿਚ ਆਰ. ਟੀ. ਏ., ਡੀ. ਟੀ. ਓ. ਅਤੇ ਰੋਡਵੇਜ਼ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਦੌਰਾਨ ਉਨ੍ਹਾਂ ਨੂੰ ਹੁਕਮ ਦਿੱਤੇ ਸਨ ਕਿ ਬੱਸ ਅੱਡੇ ਤੋਂ ਬਾਹਰ ਸਵਾਰੀਆਂ ਚੁੱਕਣ ਵਾਲੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣ ਪਰ ਉਨ੍ਹਾਂ ਦੇ ਹੁਕਮਾਂ ਦੀ ਮਹਾਨਗਰ ਵਿਚ ਕਿਸੇ ਤਰ੍ਹਾਂ ਪਾਲਣਾ ਨਹੀਂ ਕੀਤੀ ਗਈ, ਜਿਸ ਦਾ ਮੁੱਦਾ ਜਗ ਬਾਣੀ ਵੱਲੋਂ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। ਉਸ ਤੋਂ ਬਾਅਦ ਹਰਕਤ ਵਿਚ ਆਈ ਟ੍ਰੈਫਿਕ ਪੁਲਸ ਨੇ 14 ਜੁਲਾਈ ਤੋਂ ਬੱਸਾਂ 'ਤੇ ਕਾਰਵਾਈ ਸ਼ੁਰੂ ਕੀਤੀ ਅਤੇ ਹੁਣ ਤੱਕ ਕਰੀਬ 100 ਬੱਸਾਂ ਦਾ ਚਲਾਨ ਕੀਤਾ ਜਾ ਚੁੱਕਾ ਹੈ ਪਰ ਸਿਰਫ ਰੌਂਗ ਪਾਰਕਿੰਗ ਦਾ 300 ਰੁਪਏ ਦਾ ਚਲਾਨ ਕਰਨ ਦਾ ਮਾਮਲਾ ਪ੍ਰਿੰਸੀਪਲ ਸੈਕਰੇਟਰੀ ਵੱਲੋਂ ਗੰਭੀਰਤਾ ਨਾਲ ਲਿਆ ਗਿਆ, ਜਿਸ ਦੇ ਸਿੱਟੇ ਵਜੋਂ ਜੀ. ਐੱਮ. ਰੋਡਵੇਜ਼ -1 ਦਾ ਤਬਾਦਲਾ ਲੁਧਿਆਣਾ ਵਿਖੇ ਕਰ ਦਿੱਤਾ ਗਿਆ।
ਉਮੀਦ ਜਤਾਈ ਜਾ ਰਹੀ ਹੈ ਕਿ ਜੇ ਨਵੇਂ ਜੀ. ਐੱਮ. ਪ੍ਰਨੀਤ ਸਿੰਘ ਮਿਨਹਾਸ ਪ੍ਰਿੰਸੀਪਲ ਸੈਕਰੇਟਰੀ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣਗੇ ਤਾਂ ਬੱਸ ਚਾਲਕਾਂ ਦੀ ਮਨਮਰਜ਼ੀ ਬੰਦ ਹੋ ਸਕੇਗੀ। ਬੀਤੇ ਦਿਨੀਂ ਮਹਾਨਗਰ ਵਿਚ ਦੇਖਣ ਨੂੰ ਮਿਲਿਆ ਕਿ ਬੱਸ ਅੱਡੇ ਦੇ ਫਲਾਈਓਵਰ ਦੇ ਹੇਠਾਂ ਰਾਮਾ ਮੰਡੀ ਚੌਕ ਅਤੇ ਪੀ. ਏ. ਪੀ. ਚੌਕ ਤੋਂ ਕਰੀਬ 150 ਮੀਟਰ ਦੀ ਦੂਰੀ 'ਤੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਨਿਯਮਾਂ ਦੇ ਉਲਟ ਜਾ ਕੇ ਸਵਾਰੀਆਂ ਚੁੱਕਦੀਆਂ ਰਹੀਆਂ ਪਰ ਟ੍ਰੈਫਿਕ ਪੁਲਸ ਦੇ ਕਰਮਚਾਰੀ ਉਥੇ ਮੌਜੂਦ ਹੋਣ ਦੇ ਬਾਵਜੂਦ ਅੱਖਾਂ ਬੰਦ ਕਰਕੇ ਨਿਯਮਾਂ ਨੂੰ ਟੁੱਟਦਿਆਂ ਦੇਖਦੇ ਰਹੇ।
ਰਾਤ ਨੂੰ ਨਾਲ ਲੈ ਕੇ ਆਇਆ ਕੁੜੀ, ਸਵੇਰ ਨੂੰ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਮੰਜ਼ਰ ਦੇਖ ਪਰਿਵਾਰ ਨੇ ਮਾਰੀਆਂ ਚੀਕਾਂ
NEXT STORY