ਬਲਾਚੌਰ (ਬ੍ਰਹਮਪੁਰੀ) : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੰਬੇ ਸਮੇਂ ਤੋਂ ਹਲਕਾ ਇਚਾਰਜ ਲਗਾਉਣ ਦੀ ਮੰਗ 'ਤੇ ਅਮਲ ਕਰਦਿਆਂ ਹਨੀ ਟੌਸਾਂ ਨੂੰ ਹਲਕਾ ਬਲਾਚੌਰ ਦਾ ਪਾਰਟੀ ਇੰਚਾਰਜ ਲਗਾਇਆ ਗਿਆ ਹੈ। ਇਸ ਬਾਰੇ ਇਲਾਕੇ ਵਿੱਚ ਇਸ ਖ਼ਬਰ ਨਾਲ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਜਿਸ ਨਾਲ ਅਸ਼ੋਕ ਨਾਨੋਵਾਲ, ਗੁਰਪ੍ਰੀਤ ਗੁੱਜਰ ਅਤੇ ਯਾਦਵਿੰਦਰ ਯਾਦੀ ਸਾਰਿਆਂ ਵੱਲ ਲੋਕਾਂ ਦਾ ਧਿਆਨ ਸੀ ਪਰ ਪਾਰਟੀ ਨੇ ਟਕਸਾਲੀ ਅਕਾਲੀ ਆਗੂ ਵਜੋਂ ਜਾਣੇ ਜਾਂਦੇ ਨੌਜਵਾਨ ਹਨੀ ਟੌਸਾਂ ਨੂੰ ਹਲਕਾ ਇੰਚਾਰਜ ਲਗਾ ਕਿ ਟਕਸਾਲੀਆਂ ਲਈ ਚੰਗਾ ਸੁਨੇਹਾ ਦਿੱਤਾ ਪਰ ਕਾਂਗਰਸ ਪਾਰਟੀ ਸਫਾਂ ਵਿੱਚ ਆਪਣੇ ਲਈ ਸ਼ੁੱਭ ਸ਼ਗਨ ਦੱਸਿਆ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਲੁੱਟ, ਸ਼ਰਾਬ ਠੇਕੇਦਾਰ ਦੇ ਕਰਿੰਦੇ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ 3 ਨਕਾਬਪੋਸ਼ ਫਰਾਰ
ਉਕਤ ਬਾਰੇ ਗੱਲ ਕਰਦਿਆਂ ਅਸ਼ੋਕ ਨਾਨੋਵਾਲ ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਦਾ ਫੈਸਲਾ ਬਹੁਤ ਵਧੀਆ ਹੈ ਹੁਣ ਪਾਰਟੀ ਹੋਰ ਤੇਜੀ ਨਾਲ ਕੰਮ ਕਰੇਗੀ। ਇਸ ਬਾਰੇ ਹਨੀ ਟੌਸਾਂ ਨੇ ਆਪਣੀ ਇਸ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਇਹ ਸਭ ਪਾਰਟੀ ਵਰਕਰਾਂ ਸਮਰਥਕਾਂ ਦੀ ਪ੍ਰਾਪਤੀ ਦੱਸਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਫੌਜ ਦੇ ਹੌਲਦਾਰ ਰਾਮਪਾਲ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY