ਮੋਹਾਲੀ (ਕੁਲਦੀਪ)-ਗਮਾਡਾ ਦਫਤਰ ਵਿਚ ਬਿਨਾਂ ਨਿਯੁਕਤੀ ਤੋਂ ਕੰਮ ਕਰ ਰਹੇ ਸਰਕਲ ਹੈੱਡ ਡਰਾਫਟਸਮੈਨ ਪਵਨ ਕੁਮਾਰ ਅਰੋੜਾ ਸਬੰਧੀ 'ਜਗ ਬਾਣੀ' ਵੱਲੋਂ ਖਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਗਮਾਡਾ ਹਰਕਤ ਵਿਚ ਆ ਗਿਆ ਹੈ । ਦਫਤਰ ਵਿਚ ਅਰੋੜਾ ਦੀ ਥਾਂ 'ਤੇ ਨਵੇਂ ਸਰਕਲ ਹੈੱਡ ਡਰਾਫਟਸਮੈਨ ਨੂੰ ਆਫੀਸ਼ੀਅਲ ਤੌਰ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ ।
ਗਮਾਡਾ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਉਕਤ ਸੀਟ 'ਤੇ ਰਾਮ ਕੁਮਾਰ ਨਾਂ ਦੇ ਅਧਿਕਾਰੀ ਨੂੰ ਤਾਇਨਾਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਉਹ ਪੁੱਡਾ ਦਫਤਰ ਵਿਚ ਤਾਇਨਾਤ ਸਨ ਪਰ ਹੁਣ ਉਨ੍ਹਾਂ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਗਮਾਡਾ ਦਫਤਰ ਵਿਚ ਸਰਕਲ ਹੈੱਡ ਡਰਾਫਟਸਮੈਨ ਦੀ ਪੋਸਟ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ ।
ਉਥੇ ਹੀ ਪਤਾ ਲੱਗਾ ਹੈ ਕਿ ਗਮਾਡਾ ਦਫਤਰ ਵਿਚ ਸਰਕਲ ਹੈੱਡ ਡਰਾਫਟਸਮੈਨ ਦੀ ਸੀਟ 'ਤੇ ਬਿਨਾਂ ਨਿਯੁਕਤੀ ਦੇ ਇਕ ਮਹੀਨਾ ਕੰਮ ਕਰ ਚੁੱਕੇ ਪਵਨ ਕੁਮਾਰ ਅਰੋੜਾ ਬਾਰੇ ਜਾਂਚ ਅਜੇ ਚੱਲ ਰਹੀ ਹੈ । ਭਾਵੇਂ ਹੀ ਅਰੋੜਾ ਨੇ ਇਸ ਇਕ ਮਹੀਨੇ ਦੇ ਬਿਨਾਂ ਨਿਯੁਕਤੀ ਦੇ ਕਾਰਜਕਾਲ ਵਿਚ ਕਿਸੇ ਵੀ ਫਾਈਲ 'ਤੇ ਦਸਤਖਤ ਨਹੀਂ ਕੀਤੇ ਹਨ ਪਰ ਸੂਤਰਾਂ ਦੀ ਜਾਣਕਾਰੀ ਮੁਤਾਬਕ ਉਹ ਸੀਟ 'ਤੇ ਬੈਠ ਕੇ ਫਾਈਲਾਂ ਦੀ ਜਾਂਚ ਕਰਦੇ ਸਨ । ਉਨ੍ਹਾਂ ਦੀ ਜਾਂਚ ਤੋਂ ਬਾਅਦ ਹੀ ਸਬੰਧਤ ਫਾਈਲ ਅੱਗੇ ਚਲਦੀ ਸੀ ।
ਦੱਸਣਯੋਗ ਹੈ ਕਿ 6 ਮਾਰਚ ਨੂੰ 'ਜਗ ਬਾਣੀ' ਵਿਚ ਖਬਰ ਪ੍ਰਕਾਸ਼ਿਤ ਕਰ ਕੇ ਗਮਾਡਾ ਦਫਤਰ ਵਿਚ ਰਿਟਾਇਰਡ ਸਰਕਲ ਹੈੱਡ ਡਰਾਫਟਸਮੈਨ ਪਵਨ ਕੁਮਾਰ ਅਰੋੜਾ ਨੂੰ ਬਿਨਾਂ ਕਿਸੇ ਨਿਯੁਕਤੀ ਦੇ ਸੀਟ 'ਤੇ ਬਿਠਾ ਕੇ ਕੰਮ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ ਸੀ । ਖਬਰ ਵਿਚ ਦੱਸਿਆ ਗਿਆ ਸੀ ਕਿ ਦਫਤਰ ਵਿਚ ਰਿਟਾਇਰਮੈਂਟ ਤੋਂ ਬਾਅਦ ਵੀ ਪਵਨ ਅਰੋੜਾ ਨਾਂ ਦਾ ਇਹ ਸਾਬਕਾ ਸਰਕਲ ਹੈੱਡ ਡਰਾਫਟਸਮੈਨ ਨਾਜਾਇਜ਼ ਤੌਰ 'ਤੇ ਕੰਮ ਕਰ ਰਿਹਾ ਸੀ ਜਦੋਂ ਕਿ ਗਮਾਡਾ ਵੱਲੋਂ ਉਸ ਦੀ ਰਿਟਾਇਰਮੈਂਟ ਤੋਂ ਬਾਅਦ ਕੋਈ ਨਿਯੁਕਤੀ ਨਹੀਂ ਕੀਤੀ ਗਈ ਸੀ । ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਗਮਾਡਾ ਨੇ ਸਰਕਲ ਹੈੱਡ ਡਰਾਫਟਸਮੈਨ ਰਾਮ ਕੁਮਾਰ ਨੂੰ ਉਸ ਸੀਟ 'ਤੇ ਤਾਇਨਾਤ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ ।
2 ਦਿਨ ਪਹਿਲਾਂ ਜੇਲ ਪਹੁੰਚੇ ਬਿੱਲਾ ਨਾਲ ਮਿਲ ਕੇ ਸੋਨੂੰ ਕਰਦਾ ਸੀ ਨਸ਼ੇ ਦੀ ਸਮੱਗਲਿੰਗ
NEXT STORY