ਜਲੰਧਰ (ਮਹੇਸ਼)— 65 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਫੜੇ ਜਾਣ 'ਤੇ 2 ਦਿਨ ਪਹਿਲਾਂ ਜੇਲ ਪਹੁੰਚੇ ਕੋਟ ਕਲਾਂ ਵਾਸੀ ਦਲਜੀਤ ਸਿੰਘ ਬਿੱਲਾ ਨਾਲ ਮਿਲ ਕੇ ਬਲਦੇਵ ਸਿੰਘ ਉਰਫ ਸੋਨੂੰ ਨਸ਼ੇ ਦੀ ਸਮੱਗਲਿੰਗ ਕਰਦਾ ਸੀ। ਟਰੱਕ ਡਰਾਈਵਰ ਸੋਨੂੰ ਨੂੰ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਕਮਲਜੀਤ ਸਿੰਘ ਨੇ ਸ਼ਨੀਵਾਰ ਨੂੰ ਜੀ. ਐੱਨ. ਏ. ਚੌਕ ਕੋਟ ਕਲਾਂ ਤੋਂ ਕਾਬੂ ਕਰਕੇ ਉਸ ਤੋਂ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਸੀ। ਉਸ ਨੂੰ ਐਤਵਾਰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਉਸ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਬਿੱਲਾ ਨਾਲ ਮਿਲ ਕੇ ਕਿਨ੍ਹਾਂ ਲੋਕਾਂ ਨੂੰ ਨਸ਼ਾ ਸਪਲਾਈ ਕਰਦਾ ਸੀ ਅਤੇ ਦੋਵੇਂ ਨਸ਼ਾ ਕਿੱਥੋਂ ਲੈ ਕੇ ਆਉਂਦੇ ਸਨ। ਉਨ੍ਹਾਂ ਦੀਆਂ ਤਾਰਾਂ ਹੋਰ ਕਿਹੜੇ-ਕਿਹੜੇ ਨਸ਼ੇ ਸਮੱਗਲਰਾਂ ਦੇ ਨਾਲ ਜੁੜੀਆਂ ਹੋਈਆਂ ਹਨ। ਦਲਜੀਤ ਸਿੰਘ ਬਿੱਲਾ ਵੀ ਜ਼ਮਾਨਤ 'ਤੇ ਜੇਲ ਤੋਂ ਆਇਆ ਸੀ, ਜੋ ਕਿ ਦੁਬਾਰਾ ਫਿਰ ਜੇਲ ਵਿਚ ਪਹੁੰਚ ਗਿਆ ਹੈ। ਬਿੱਲਾ ਦੇ ਖਿਲਾਫ 4 ਕੇਸ ਨਸ਼ਾ ਸਮੱਗਲਿੰਗ ਦੇ ਦਰਜ ਹਨ, ਜਦਕਿ ਸੋਨੂੰ ਟਰੱਕ ਡਰਾਈਵਰ 'ਤੇ ਹਰਿਆਣਾ ਪੁਲਸ ਨੇ 376 ਦਾ ਕੇਸ ਦਰਜ ਕੀਤਾ ਸੀ। ਉਸ ਤੋਂ ਬਾਅਦ ਅਦਾਲਤ ਨੇ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ।
ਦੜਾ-ਸੱਟਾ ਲਾਉਂਦਾ ਇਕ ਕਾਬੂ, ਮੁਹੱਲੇ 'ਚ ਲੋਕਾਂ ਨੂੰ ਮਾਰ ਰਿਹਾ ਸੀ ਆਵਾਜ਼ਾਂ
NEXT STORY