ਅੰਮ੍ਰਿਤਸਰ (ਸੰਜੀਵ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 'ਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜੋ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ। ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ ਉਹ ਇਸ ਤਰ੍ਹਾਂ ਹਨ- ਬੀ. ਕਾਮ. ਸਮੈਸਟਰ-5, ਮਾਸਟਰ ਆਫ ਐਜੂਕੇਸ਼ਨ ਸਮੈਸਟਰ-1 ਤੇ 3, ਐੱਮ. ਏ. ਰਾਜਨੀਤਕ ਵਿਗਿਆਨ ਸਮੈਸਟਰ-3, ਐੱਮ. ਏ. ਇੰਗਲਿਸ਼ ਸਮੈਸਟਰ-3, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ) ਸਮੈਸਟਰ-1, ਐੱਮ. ਐੱਸ. ਸੀ. ਬਾਇਓ ਇਨ ਫਾਰਮੈਟਿਕਸ ਸਮੈਸਟਰ-3, ਬੀ. ਏ. ਪੱਤਰਕਾਰੀ ਅਤੇ ਜਨ ਸੰਚਾਰ ਸਮੈਸਟਰ-3, ਬੀ. ਐੱਸ. ਸੀ. ਇੰਟਰਨੈੱਟ ਅਤੇ ਮੋਬਾਇਲ ਟੈਕਨਾਲੋਜੀ ਸਮੈਸਟਰ-3, ਬੈਚੁਲਰ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ (ਆਨਰਜ਼) ਸਮੈਸਟਰ-5 ਤੇ 7, ਬੀ. ਵੋਕੇਸ਼ਨਲ (ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ) ਸਮੈਸਟਰ-1, 3 ਅਤੇ 5, ਬੀ. ਵੋਕੇਸ਼ਨਲ (ਆਟੋਮੋਬਾਇਲ ਟੈਕਨਾਲੋਜੀ) ਸਮੈਸਟਰ-1, 3 ਅਤੇ 5, ਬੈਚੁਲਰ ਆਫ ਫਿਜ਼ੀਓਥੈਰੇਪੀ ਪਾਰਟ-1, 2, 3 ਤੇ 4, ਬੈਚੁਲਰ ਆਫ ਕੰਪਿਊਟਰ ਐਪਲੀਕੇਸ਼ਨ ਸਮੈਸਟਰ-5, ਐੱਮ. ਐੱਸ. ਸੀ. ਗਣਿਤ ਸਮੈਸਟਰ-3, ਐੱਮ. ਐੱਸ. ਸੀ. (ਇਨਫਰਮੇਸ਼ਨ ਟੈਕਨਾਲੋਜੀ) ਸਮੈਸਟਰ-3, ਐੱਮ. ਏ. ਪੰਜਾਬੀ ਸਮੈਸਟਰ-3, ਐੱਮ. ਏ. ਇਤਿਹਾਸ ਸਮੈਸਟਰ-3, ਬੈਚੁਲਰ ਆਫ ਫਾਈਨ ਆਰਟਸ ਸਮੈਸਟਰ-7, ਬੀ. ਡਿਜ਼ਾਈਨ (ਮਲਟੀਮੀਡੀਆ) ਸਮੈਸਟਰ-3, ਬੀ. ਵੋਕੇਸ਼ਨਲ (ਫੈਸ਼ਨ ਟੈਕਨਾਲੋਜੀ) ਸਮੈਸਟਰ-3, ਬੀ. ਏ. ਪੱਤਰਕਾਰੀ ਅਤੇ ਜਨ ਸੰਚਾਰ ਸਮੈਸਟਰ-5 ਆਦਿ ਹਨ।
ਬੀ. ਏ./ਬੀ. ਐੱਸ. ਸੀ. ਸਮੈਸਟਰ ਦੂਜੇ, ਚੌਥੇ ਤੇ ਛੇਵੇਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 18 ਤੋਂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਏ./ਬੀ. ਐੱਸ. ਸੀ. ਸਮੈਸਟਰ ਦੂਜੇ, ਚੌਥੇ ਤੇ ਛੇਵੇਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 18 ਅਪ੍ਰੈਲ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪ੍ਰਾਈਵੇਟ ਪ੍ਰੀਖਿਆਰਥੀ ਆਪਣਾ ਰੋਲ ਨੰਬਰ ਵੈੱਬਸਾਈਟ 'ਤੇ ਲਾਗਇਨ ਕਰ ਕੇ ਡਾਊਨਲੋਡ ਕਰ ਸਕਦੇ ਹਨ। ਪ੍ਰਾਈਵੇਟ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ 18 ਅਪ੍ਰੈਲ ਤੋਂ ਪਹਿਲਾਂ ਪ੍ਰਯੋਗੀ ਵਿਸ਼ੇ ਲਈ ਲੋੜੀਂਦਾ ਲੈਕਚਰ ਸਰਟੀਫਿਕੇਟ ਯੂਨੀਵਰਸਿਟੀ ਵਿਖੇ ਜਮ੍ਹਾ ਕਰਵਾਉਣ।
ਬੋਰਡ ਨੇ 10ਵੀਂ ਤੇ 12ਵੀਂ ਦੀਆਂ ਵਧਾਈਆਂ ਫੀਸਾਂ ਤੇ ਸਰਕਾਰ ਤੋਂ ਵੀ ਮੰਗੀ ਆਰਥਿਕ ਮਦਦ
NEXT STORY