ਅੰਮ੍ਰਿਤਸਰ (ਇੰਦਰਜੀਤ) - ਕੋਰੋਨਾ ਕਾਲ ’ਚ ਵਪਾਰੀਆਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਦੋਂਕਿ ਇਸ ਵਾਰ ਅਕਸ਼ੈ ਤ੍ਰਿਤੀਆ ਅਤੇ ਈਦ ਵਰਗੇ ਦਿਨ ਸੋਨੇ ਦੇ ਵਪਾਰੀਆਂ ਨੂੰ ਭਾਰੀ ਨਿਰਾਸ਼ਾ ਲਾਕਡਾਊਨ ਕਾਰਣ ਦੇਖਣ ਨੂੰ ਮਿਲੀ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ ਕਨਫੈੱਡਰੇਸ਼ਨ ਆਫ ਇੰਡੀਆ ਟਰੇਡਰਜ਼ ਦੇ ਪੰਜਾਬ ਇਕਾਈ ਦੇ ਚੇਅਰਮੈਨ ਪਿਆਰੇ ਲਾਲ ਸੇਠ ਅਤੇ ਪ੍ਰਦੇਸ਼ ਵਪਾਰ ਮੰਡਲ ਅਤੇ ਕੈਟ ਦੇ ਜਨਰਲ ਸਕੱਤਰ ਸਮੀਰ ਜੈਨ ਨੇ ਦੱਸਿਆ ਕਿ ਇਸ ਸਾਲ ਲਾਕਡਾਊਨ ਦੌਰਾਨ ਅਕਸ਼ੈ ਤ੍ਰਿਤੀਆ ’ਤੇ ਜਿਊਲਰੀ ਦੇ ਵਪਾਰੀ ਕੋਈ ਕਾਰੋਬਾਰ ਨਹੀਂ ਕਰ ਸਕੇ।
ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)
4 ਲੱਖ ਵਪਾਰੀ ਹੋਏ ਪ੍ਰਭਾਵਿਤ : ਖੰਡੇਲਵਾਲ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਇਸ ਵਾਰ ਅਕਸ਼ੈ ਤ੍ਰਿਤੀਆ ਦੇ ਨਾਲ ਈਦ ਹੋਣ ਕਾਰਨ ਸੋਨੇ-ਚਾਂਦੀ ਦੇ ਵਪਾਰੀਆਂ ਨੂੰ ਇਨ੍ਹਾਂ ਦੋਵਾਂ ਵੱਡੇ ਤਿਉਹਾਰਾਂ ਦੇ ਹੋਣ ਵਾਲੇ ਸੰਭਾਵਿਕ ਵਪਾਰ ਦਾ ਵਾਧੂ ਨੁਕਸਾਨ ਚੁੱਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਲਾਕਡਾਊਨ ਹੈ, ਜਿਨ੍ਹਾਂ ਹੋਰ ਸੂਬਿਆਂ ’ਚ ਜਿੱਥੇ ਲਾਕਡਾਊਨ ਤਾਂ ਨਹੀਂ ਸੀ ਪਰ ਉੱਥੇ ਕੋਰੋਨਾ ਦੀ ਪਾਬੰਦੀ ਬਣੀ ਹੋਈ ਸੀ। ਇਸ ਤੋਂ ਇਲਾਵਾ ਜਿੱਥੇ-ਜਿੱਥੇ ਬਾਜ਼ਾਰ ਆਦਿ ਖੁੱਲ੍ਹੇ ਸਨ ਤਾਂ ਵੀ ਉੱਥੇ ਡਰ ਕਾਰਨ ਗਾਹਕ ਹੀ ਨਹੀਂ ਪਹੁੰਚ ਸਕੇ। ਕੁਲ ਮਿਲਾ ਕੇ ਇਸ ਵਾਰ ਦੇਸ਼ ਭਰ ਦੇ ਸੋਨੇ-ਚਾਂਦੀ ਅਤੇ ਜਿਊਲਰੀ ਦੇ ਵਪਾਰੀ ਬੇਹੱਦ ਨਿਰਾਸ਼ ਤੇ ਮਾਯੂਸ ਰਹੇ। ਮੌਜੂਦਾ ਗਿਣਤੀ ’ਚ ਦੇਸ਼ ਭਰ ’ਚ ਲਗਭਗ 4 ਲੱਖ ਸੋਨੇ ਤੇ ਜਿਊਲਰੀ ਵਪਾਰੀ ਹਨ, ਜੋ ਪ੍ਰਭਾਵਿਤ ਹੋਏ।
ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)
ਕਰੋੜਾ ਦੀ ਹੁੰਦੀ ਹੈ ਸੋਨੇ ਦੀ ਖਰੀਦਦਾਰੀ, ਵਪਾਰੀ ਹੁੰਦੇ ਹਨ ਨਿਰਭਰ : ਭਾਰਤੀਆ
ਸੰਪੂਰਨ ਭਾਰਤ ਸਾਲ ’ਚ ਲੋਕ ਗਹਿਣਿਆਂ, ਬੁਲੀਅਨ ਤੇ ਸਿੱਕਿਆਂ ਦੇ ਰੂਪ ’ਚ ਸੋਨਾ ਖਰੀਦਦੇ ਹਨ, ਉਥੇ ਇਸ ਦਿਨ ਵਿਆਹ-ਸ਼ਾਦੀ ਵੱਡੀ ਗਿਣਤੀ ’ਚ ਹੁੰਦੇ ਹਨ, ਇਸ ਲਈ ਅਜੋਕੇ ਦਿਨ ਸੋਨੇ ਦੀ ਖਰੀਦਦਾਰੀ ਵੱਧ ਜਾਂਦੀ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਕੌਮੀ ਪ੍ਰਧਾਨ ਬੀ. ਸੀ. ਭਾਰਤੀਆ ਕਹਿੰਦੇ ਹਨ ਕਿ ਇਸ ਇਕ ਦਿਨ ਦੀ ਸੋਨੇ ਦੀ ਖਰੀਦਦਾਰੀ ਸੋਨਾ ਬਾਜ਼ਾਰ ਦੀ ਅਰਥਵਿਵਸਥਾ ਲਈ ਵੱਡਾ ਵਜ਼ਨ ਰੱਖਦੀ ਹੈ ਅਤੇ ਵਪਾਰੀ ਇਸ ’ਤੇ ਨਿਰਭਰ ਹੁੰਦੇ ਹਨ। ਭਾਰਤੀਆ ਦੱਸਦੇ ਹਨ ਕਿ ਸੂਰਜ-ਚੰਦਰਮਾ ਦੋਵੇਂ ਆਪਣੀ ਉੱਚ-ਰਾਸ਼ੀ ’ਚ ਹੁੰਦੇ ਹਨ, ਜਿਸ ਨੂੰ ਸੋਨੇ ਦੀ ਖਰੀਦਦਾਰੀ ਲਈ ਖੁਸ਼ਕਿਸਮਤ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ
ਧਨਤੇਰਸ ਤੋਂ ਬਾਅਦ ਅਕਸ਼ੈ ਤ੍ਰਿਤੀਆ ਹੈ ਦੂਜੇ ਨੰਬਰ ’ਤੇ : ਪੰਕਜ ਅਰੋੜਾ
ਦੇਸ਼ ਦੇ ਜਿਊਲਰੀ ਵਪਾਰਕ ਸੰਗਠਨ ਆਲ ਇੰਡੀਆ ਜਿਊਲਰਜ਼ ਐਂਡ ਗੋਲਡਸਮਿਥ ਫੈੱਡਰੇਸ਼ਨ (ਏ.ਆਈ.ਜੇ.ਜੀ.ਐੱਫ.) ਦੇ ਰਾਸ਼ਟਰੀ ਕਨਵੀਨਰ ਪੰਕਜ ਅਰੋੜਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੇਸ਼ ਦੇ ਸਾਰੇ ਹਿੱਸੇ ’ਚ ਲਾਕਡਾਊਨ ਕਾਰਨ ਸੋਨੇ ਅਤੇ ਜਿਊਲਰੀ ਵਪਾਰੀਆਂ ਦੀਆਂ ਦੁਕਾਨਾਂ ਅਤੇ ਮਾਰਕੀਟ ਪੂਰਨ ਤੌਰ ’ਤੇ ਬੰਦ ਰਹੀਆਂ। ਇਸੇ ਕਾਰਨ ਅੱਜ ਦੇਸ਼ ਭਰ ’ਚ ਸੋਨੇ ਅਤੇ ਜਿਊਲਰੀ ਦਾ ਲੱਗਭੱਗ 10 ਹਜ਼ਾਰ ਕਰੋੜ ਰੁਪਏ ਦਾ ਵਪਾਰ ਹੋ ਨਹੀਂ ਸਕਿਆ। ਆਪਣਾ ਵਪਾਰਕ ਅਨੁਭਵ ਦੱਸਦੇ ਹੋਏ ਅਰੋੜਾ ਨੇ ਕਿਹਾ ਹੈ ਕਿ ਦੇਸ਼ ’ਚ ਧਨਤੇਰਸ ਤੋਂ ਬਾਅਦ ਅਕਸ਼ੈ ਤ੍ਰਿਤੀਆ ਦੂਜਾ ਸਭ ਤੋਂ ਜ਼ਿਆਦਾ ਸੋਨੇ ਦੀ ਖਰੀਦ ਵਾਲਾ ਤਿਉਹਾਰ ਮੰਨਿਆ ਜਾਂਦਾ ਹੈ ਪਰ ਕੋਰੋਨਾ ਦੀ ਵਜ੍ਹਾ ਨਾਲ ਲਗਾਤਾਰ ਦੂਜੇ ਸਾਲ ਅਕਸ਼ੈ ਤ੍ਰਿਤੀਆ ’ਤੇ ਸੋਨੇ ਦੀ ਖਰੀਦ ਲਗਭਗ ਨਾ ਦੇ ਬਰਾਬਰ ਹੋਈ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ)
2019 ਦੇ ਮੁਕਾਬਲੇ ਹੁਣ ਵੱਧ ਗਈ 40 ਫੀਸਦੀ ਕੀਮਤ : ਸਮੀਰ ਜੈਨ
ਸਮੀਰ ਜੈਨ ਨੇ ਦੱਸਿਆ ਦੀ 2019 ’ਚ ਦੇਸ਼ ’ਚ ਸਿਰਫ਼ ਅਕਸ਼ੈ ਤ੍ਰਿਤੀਆ ’ਤੇ ਸੋਨੇ ਅਤੇ ਜਿਊਲਰੀ ਦਾ ਵਪਾਰ ਲੱਗਭਗ 10 ਹਜ਼ਾਰ ਕਰੋੜ ਹੋਇਆ ਸੀ ਅਤੇ ਉਸ ਸਮੇਂ ਸੋਨੇ ਦਾ ਭਾਅ 35 ਹਜ਼ਾਰ ਪ੍ਰਤੀ 10 ਗ੍ਰਾਮ ਸੀ। ਉੱਧਰ 2020 ’ਚ ਇਸ ਦਿਨ ਮਈ ਮਹੀਨੇ ’ਚ ਲਾਕਡਾਊਨ ਦੀ ਵਜ੍ਹਾ ਨਾਲ ਫਿਸਲਦੇ ਹੋਏ ਦੇਸ਼ ’ਚ ਸਿਰਫ਼ 980 ਕਰੋੜ ਦਾ ਸੋਨੇ ਦਾ ਵਪਾਰ ਰਹਿ ਗਿਆ ਸੀ, ਜਦੋਂ ਸੋਨੇ ਦਾ ਭਾਅ 52 ਹਜ਼ਾਰ ਪ੍ਰਤੀ 10 ਗ੍ਰਾਮ ਦੇ ਸਭ ਤੋਂ ਜ਼ਿਆਦਾ ਉੱਚੇ ਪੱਧਰ ’ਤੇ ਸੀ। ਅੱਜ ਜਦੋਂ ਦੇਸ਼ ’ਚ ਸੋਨੇ ਦਾ ਭਾਅ 49 ਹਜ਼ਾਰ ਰੁਪਏ ਦੇ ਕਰੀਬ ਪ੍ਰਤੀ 10 ਗ੍ਰਾਮ ਹੈ ਉਦੋਂ ਵੀ 20 ਟਨ ਸੋਨੇ ਦਾ ਵਪਾਰ ਅੱਜ ਨਹੀਂ ਹੋ ਸਕਿਆ, ਜੋ ਵਪਾਰਕ ਗਤੀਵਿਧੀਆਂ ਲਈ ਇਕ ਨਿਰਾਸ਼ਾਜਨਕ ਨਤੀਜਾ ਹੈ। ਵਪਾਰੀਆਂ ਦੀ ਚਿੰਤਾ ਹੈ ਕਿ ਕੋਰੋਨਾ ਨਾਲ ਪੈਦਾ ਹੋਏ ਹਾਲਾਤ ਕਦੋਂ ਆਮ ਹੋਣਗੇ, ਕਦੋਂ ਵਪਾਰ ਖੁੱਲ੍ਹੇਗਾ, ਕਿੰਨਾ ਸਮਾਂ ਲੱਗੇਗਾ ਵਪਾਰ ਨੂੰ ਸੁਲਝਾਉਣ ’ਚ?
ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ
ਅਹਿਮ ਖ਼ਬਰ : 'ਪੰਜਾਬ ਬੋਰਡ' ਅੱਜ ਐਲਾਨੇਗਾ 8ਵੀਂ ਤੇ 10ਵੀਂ ਜਮਾਤ ਦੇ ਨਤੀਜੇ
NEXT STORY