ਨਵਾਂ ਗਾਓਂ (ਮੁਨੀਸ਼ ) : ਤੀਰਅੰਦਾਜ਼ੀ 'ਚ ਗੋਲਡ ਮੈਡਲਿਸਟ ਨਵ-ਵਿਆਹੁਤਾ ਦੀ ਲਾਸ਼ ਕਮਰੇ 'ਚੋਂ ਬਰਾਮਦ ਹੋਈ। ਸਹੁਰਾ ਧਿਰ ਨੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ, ਜਦੋਂ ਕਿ ਲੜਕੀ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੇਟੀ ਦੀ ਮੌਤ ਦੀ ਵਜ੍ਹਾ ਆਤਮ-ਹੱਤਿਆ ਦੱਸਿਆ ਹੈ। ਪੁਲਸ ਦਾ ਕਹਿਣਾ ਹੈ ਕਿ ਨਵ-ਵਿਆਹੁਤਾ ਨੇ ਫਾਹਾ ਲਾ ਕੇ ਆਤਮ-ਹੱਤਿਆ ਕੀਤੀ ਹੈ। ਪਿਤਾ ਦਾ ਦੋਸ਼ ਹੈ ਕਿ ਸਹੁਰਾ ਧਿਰ ਨੇ ਉਸ ਨੂੰ ਆਤਮ-ਹੱਤਿਆ ਲਈ ਉਕਸਾਇਆ। ਪੀ. ਯੂ. 'ਚ ਅਸਿਸਟੈਂਟ ਪ੍ਰੋਫੈਸਰ ਸਚਿਨ ਚਹਿਲ ’ਤੇ ਪਤਨੀ ਨੂੰ ਆਤਮ-ਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਲਯੁਗੀ ਪੁੱਤ ਨੇ ਦੋਸਤ ਨਾਲ ਮਿਲ ਕੇ ਕੀਤਾ ਪਿਤਾ ਦਾ ਕਤਲ, ਕਾਰਨ ਜਾਣ ਰਹਿ ਜਾਵੋਗੇ ਹੈਰਾਨ
27 ਸਾਲਾ ਭਾਵਨਾ ਦਾ ਵਿਆਹ ਹਰਿਆਣਾ ਦੇ ਜੀਂਦ ਨਿਵਾਸੀ ਸਚਿਨ ਚਹਿਲ ਨਾਲ ਹੋਇਆ ਸੀ। ਪਿਤਾ ਪ੍ਰਕਾਸ਼ ਚੰਦਰ ਨੇ ਹਰਿਆਣਾ ਦੇ ਜੀਂਦ ਨਿਵਾਸੀ ਜਵਾਈ ਸਚਿਨ ਚਹਿਲ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਅਦਾਲਤ ਨੇ ਅਸਿਸਟੈਂਟ ਪ੍ਰੋਫੈਸਰ ਨੂੰ ਪੁੱਛਗਿਛ ਲਈ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਸਚਿਨ ਉਸ ਨਾਲ ਛੋਟੀ-ਛੋਟੀ ਗੱਲ ’ਤੇ ਲੜਾਈ ਅਤੇ ਕੁੱਟਮਾਰ ਕਰਦਾ ਸੀ। 17 ਫਰਵਰੀ ਦੀ ਰਾਤ ਜਵਾਈ ਦਾ ਉਨ੍ਹਾਂ ਨੂੰ ਫ਼ੋਨ ਆਇਆ ਕਿ ਭਾਵਨਾ ਰਾਤ ਤੋਂ ਦਰਵਾਜ਼ਾ ਨਹੀਂ ਖੋਲ੍ਹ ਰਹੀ ਹੈ। ਦਰਵਾਜ਼ਾ ਕਿਸੇ ਤਰ੍ਹਾਂ ਖੁੱਲ੍ਹਵਾਇਆ ਗਿਆ। ਦਰਵਾਜ਼ਾ ਖੁੱਲ੍ਹਾ ਤਾਂ ਭਾਵਨਾ ਬਿਸਤਰੇ ’ਤੇ ਮਰੀ ਪਈ ਸੀ।
ਨਵੰਬਰ, 2022 ’ਚ ਹੋਇਆ ਸੀ ਵਿਆਹ
ਭਾਵਨਾ ਅਤੇ ਸਚਿਨ ਚਹਿਲ ਦਾ ਵਿਆਹ ਨਵੰਬਰ-2022 ਵਿੱਚ ਹੋਇਆ ਸੀ। ਪੇਕੇ ਧਿਰ ਅਨੁਸਾਰ ਸਚਿਨ ਵਿਆਹ ਤੋਂ ਖੁਸ਼ ਨਹੀਂ ਸੀ। ਐੱਸ. ਐੱਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਔਰਤ ਨੇ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕੀਤੀ ਹੈ, ਉਥੇ ਹੀ ਪਿਤਾ ਦੇ ਬਿਆਨਾਂ ’ਤੇ ਪਤੀ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ 2 ਦਿਨ ਦੇ ਪੁਲਸ ਰਿਮਾਂਡ ’ਤੇ ਹੈ।
ਇਹ ਵੀ ਪੜ੍ਹੋ : ਪਰੇਸ਼ਾਨੀ ਦੇ ਚੱਲਦਿਆਂ 50 ਸਾਲਾ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਪੰਜਾਬ ’ਚ ਮੁੜ ਬਦਲੇਗਾ ਮੌਸਮ, ਹੋਵੇਗੀ ਬੂੰਦਾ-ਬਾਂਦੀ ਤੇ ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
NEXT STORY