ਚੰਡੀਗੜ੍ਹ (ਲਲਨ) - ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਸੋਨੇ ਦੀ ਸਮੱਗਲਿੰਗ ਦਾ ਨਵਾਂ ਰਸਤਾ ਬਣਦਾ ਜਾ ਰਿਹਾ ਹੈ। ਇੱਥੇ ਹਰ ਦੂਜੇ ਹਫਤੇ ਯਾਤਰੀ ਸਮੱਗਲਿੰਗ ਦੇ ਸੋਨੇ ਨਾਲ ਫੜੇ ਜਾ ਰਹੇ ਹੈ। ਪਿਛਲੇ ਹਫਤੇ ਕਸਟਮ ਵਿਭਾਗ ਨੇ ਇਕ ਜੋੜੇ ਨੂੰ 877 ਗ੍ਰਾਮ ਸੋਨੇ ਸਮੇਤ ਫੜਿਆ ਸੀ। ਸ਼ੁੱਕਰਵਾਰ ਨੂੰ ਕਸਟਮ ਵਿਭਾਗ ਨੇ ਡੇਢ ਕਿਲੋ ਸੋਨੇ ਸਮੇਤ ਬਟਾਲਾ ਦੇ ਹੇਮੰਤ ਨਾਂ ਦੇ ਵਿਅਕਤੀ ਨੂੰ ਚੈਕਿੰਗ ਦੌਰਾਨ ਦਬੋਚ ਲਿਆ। ਉਸ ਕੋਲੋਂ ਫੜੇ ਗਏ ਸੋਨੇ ਦੀ ਮਾਰਕੀਟ ਦੀ ਕੀਮਤ ਲਗਭਗ 47,25,000 ਰੁਪਏ ਹੈ।
ਕਸਟਮ ਵਿਭਾਗ ਦੇ ਅਧਿਕਾਰਿਆਂ ਨੇ ਦੱਸਿਆ ਕਿ ਸਵੇਰੇ 9.15 ਵਜੇ ਏਅਰ ਇੰਡੀਆ ਦੀ ਫਲਾਈਟ ਨੰਬਰ ਏ ਆਈ-337 ਤੋਂ ਇਸ ਯਾਤਰੀ ਨੂੰ ਫੜਿਆ ਗਿਆ। ਹੇਮੰਤ ਨਾਂ ਦੇ ਇਸ ਯਾਤਰੀ 'ਤੇ ਕਸਟਮ ਵਿਭਾਗ ਨੂੰ ਉਦੋਂ ਸ਼ੱਕ ਹੋਇਆ ਜਦੋਂ ਸਾਰੇ ਯਾਤਰੀ ਆਪਣੇ ਸਾਮਾਨ ਨਾਲ ਏਅਰਪੋਰਟ ਤੋਂ ਬਾਹਰ ਜਾ ਰਹੇ ਸਨ। ਹੇਮੰਤ ਗਰੀਨ ਚੈਨਲ ਦੀ ਥਾਂ 'ਤੇ ਛੇਤੀ ਵਿਚ ਰੈੱਡ ਚੈਨਲ ਵਿਚ ਦਾਖਲ ਹੋ ਗਿਆ। ਦੂਜੇ ਯਾਤਰੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਹ ਅਜੀਬ ਜਿਹੀਆਂ ਹਰਕਤਾਂ ਕਰਨ ਲੱਗਾ।
ਮੌਕੇ 'ਤੇ ਮੌਜੂਦ ਕਸਟਮ ਵਿਭਾਗ ਦੇ ਅਧਿਕਾਰਿਆਂ ਨੇ ਹੇਮੰਤ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖਦੇ ਹੋਏ ਉਸ ਦੀ ਤਲਾਸ਼ੀ ਲਈ। ਉਸ ਨੇ ਆਪਣੀ ਬਾਂਹ 'ਤੇ ਪੋਟਲੀ ਬੰਨ੍ਹੀ ਹੋਈ ਸੀ, ਜਿਸ ਵਿਚ ਸੋਨੇ ਦੀ ਇੱਟ ਤੇ ਇਕ ਟੁਕੜਾ ਸੀ। ਇਹ ਸ਼ੁੱਧ 24 ਕੈਰੇਟ ਸੋਨੇ ਦੇ ਸਨ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੇਮੰਤ ਨੂੰ ਕਸਟਮ ਲਾਅ ਮੁਤਾਬਕ ਜ਼ਮਾਨਤ ਦੇ ਦਿੱਤੀ ਗਈ। ਇਹ ਸਾਰੀ ਕਾਰਵਾਈ ਕਸਟਮ ਵਿਭਾਗ ਲੁਧਿਆਣਾ ਦੀ ਦੇਖ-ਰੇਖ ਵਿਚ ਕੀਤੀ ਗਈ।
ਕੰਨਿਆ ਕੁਮਾਰੀ ਤੋਂ ਕਸ਼ਮੀਰ ਤਕ ਪੈਦਲ ਯਾਤਰਾ ਕਰਨ ਵਾਲੀ ਬਖ਼ਸੀ ਦਾ ਸਵਾਗਤ
NEXT STORY